ਸੰਦੌੜ 16 ਦਸੰਬਰ (ਹਰਮਿੰਦਰ ਸਿੰਘ ਭੱਟ) ਗਣਿਤ ਵਿਗਿਆਨੀ ਸੀ੍ ਨਿਵਾਸਾ ਰਾਮਾਨੁਜਨ ਦੀ ਯਾਦ ਵਿੱਚ ਗਣਿਤ ਅਧਿਆਪਕ ਸੀ੍ ਦੇਵੀ ਦਿਆਲ ਬੇਨੜਾ ਵੱਲੋਂ ਸੁਰੂ ਕੀਤੇ ਗਏ ਰਾਮਾਨੁਜਨ ਗਣਿਤ ਐਵਾਰਡ ਦੇ ਪ੍ਬੰਧਾਂ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਪੀ੍ਖਿਆ ਦੇ ਪਾ੍ਇਮਰੀ ਵਿੰਗ ਦੇ ਇੰਚਾਰਜ ਮਾਸਟਰ ਰਾਜੇਸ਼ ਰਿਖੀ ਨੇ ਦੱਸਿਆ ਕਿ 17 ਦਸੰਬਰ ਨੰੂ ਹੋ ਰਹੀ ਇਸ ਪੀ੍ਖਿਆ ਲਈ ਜਿਲ੍ਹਾ ਸੰਗਰੂਰ ਦੇ ਵਿੱਚ 24 ਪੀ੍ਖਿਆ ਕੇਂਦਰ ਬਣਾਏ ਗਏ ਹਨ ਜਿਹਨਾਂ ਵਿੱਚੋਂ ਸੰਦੌੜ ਇਲਾਕੇ ਲਈ ਸਰਕਾਰੀ ਹਾਈ ਸਕੂਲ ਝੁਨੇਰ ਨੰੂ ਪੀ੍ਖਿਆ ਕੇਂਦਰ ਬਣਾਇਆ ਗਿਆ ਹੈ|ਉਹਨਾਂ ਦੱਸਿਆ ਕਿ ਝੁਨੇਰ ਕੇਂਦਰ ਵਿੱਚ 130 ਵਿਦਿਆਰਥੀ ਪੇਪਰ ਦੇਣ ਆਉਣਗੇ ਅਤੇ ਇਸ ਕੇਂਦਰ ਦੇ ਵਿੱਚ ਮਾ.ਸੁਖਦੇਵ ਸਿੰਘ ਬਤੌਰ ਕੰਟਰੋਲਟ ਤੇ ਰਾਜਵਿੰਦਰ ਸਿੰਘ ਤੇ ਹਰਪੀ੍ਤ ਸਿੰਘ ਸੰਦੌੜ ਬਤੌਰ ਪ੍ਬੰਧਕ ਸੇਵਾਵਾਂ ਨਿਭਾਉਣਗੇ|ਉਹਨਾਂ ਅੱਗੇ ਦੱਸਿਆ ਕਿ ਕੇਂਦਰ ਸ਼ੇਰਪੁਰ ਵਿੱਚ 600 ਬੱਚੇ, ਮਲੇਰਕੋਟਲਾ ਗਰਲਜ ਸਕੂਲ ਸੈਂਟਰ ਵਿੱਚ 264 ਅਤੇ ਮਲੇਰਕੋਟਲਾ ਲੜਕੇ ਸਕੂਲ ਵਿੱਚ 234 ਬੱਚੇ ਪੇਪਰ ਦੇਣਗੇ|ਇਸ ਮੌਕੇ ਉਹਨਾਂ ਦੱਸਿਆ ਕਿ ਸਾਰੇ ਸੈਂਟਰਾਂ ਦੇ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ ਤੇ ਸਾਰੇ ਅਧਿਆਪਕ ਇਸ ਕਾਰਜ ਨੰੂ ਬੱਚਿਆਂ ਦੀ ਭਲਾਈ ਲਈ ਸੇਵਾ ਭਾਵਨਾ ਦੇ ਨਾਲ ਕਰ ਰਹੇ ਹਨ|ਇਸ ਮੌਕੇ ਉਹਨਾਂ ਨਾਲ ਜੋਨ ਇੰਚਾਰਜ ਜਗਜੀਤਪਾਲ ਸਿੰਘ ਘਨੌਰੀ,ਸੁਖਵਿੰਦਰ ਸਿੰਘ ਰਾਏ, ਬਲਵੀਰ ਸਿੰਘ ਸੰਦੌੜ ਵੀ ਹਾਜ਼ਰ ਸਨ|
ਫਾਈਲ ਫੋਟੋ-01