ਸ਼ਾਹਕੋਟ 15 ਦਸੰਬਰ (ਪਿ੍ਤਪਾਲ ਸਿੰਘ)-ਨਗਰ ਪੰਚਾਇਤ ਸ਼ਾਹਕੋਟ ਦੀਆਾ ਚੋਣਾਾ ਸਬੰਧੀ 13 ਵਾਰਡਾਾ ਲਈ ਵੱਖ-ਵੱਖ ਥਾਾਵਾ ‘ਤੇ ਬੂਥ ਬਣਾਏ ਗਏ ਹਨ ਅਤੇ ਚੋਣਾਾ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ.ਡੀ.ਐੱਮ.-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ਼ਾਹਕੋਟ ਨੇ ਦੱਸਿਆ ਕਿ 13 ਵਾਰਡਾਾ ‘ਚ 10,888 ਵੋਟਰ ਹਨ, ਜੋ ਕਿ 17 ਦਸੰਬਰ ਨੂੰ ਹੋਣ ਵਾਲੀਆਾ ਚੋਣਾਾ ‘ਚ ਆਪਣੀ ਵੋਟ ਦਾ ਇਸਤੇਮਾਲ ਕਰਨਗੇ¢ ਉਨਾਾ ਦੱਸਿਆ ਕਿ ਪੋਲਿੰਗ ਬੂਥਾਾ ‘ਤੇ ਨਿਗਰਾਨੀ ਰੱਖਣ ਲਈ ਪਿ੍ੰਸੀਪਲ ਜਸਵੀਰ ਸਿੰਘ ਵਿਰਦੀ ਤੇ ਲੈਕਚਰਾਰ ਰਾਜੇਸ਼ ਪਰਾਸ਼ਰ ਨੂੰ ਬਤੌਰ ਸੁਪਰਵਾਈਜ਼ਰ ਲਗਾਇਆ ਗਿਆ ਹੈ¢ ਉਨਾਾ ਦੱਸਿਆ ਕਿ ਵਾਰਡ ਨੰਬਰ 2 ਦੀਆਾ ਵੋਟਾਾ ਸਰਕਾਰੀ ਕੰਨਿਆ ਹਾਈ ਸਕੂਲ ਸ਼ਾਹਕੋਟ (ਈਸਟ), ਵਾਰਡ ਨੰਬਰ 3 ਦੀਆਾ ਵੋਟਾਾ ਸਰਕਾਰੀ ਕੰਨਿਆਾ ਹਾਈ ਸਕੂਲ ਸ਼ਾਹਕੋਟ (ਵੈਸਟ), ਵਾਰਡ ਨੰਬਰ 4 ਦੀਆਾ ਵੋਟਾਾ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਕੋਟ ਲੜਕੀਆਾ (ਦੁਸਹਿਰਾ ਗਰਾਉੂਾਡ), ਵਾਰਡ ਨੰਬਰ 5 ਅਤੇ 6 ਦੀਆਾ ਵੋਟਾਾ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਕੋਟ ਲੜਕੇ (ਨਿੰਮਾਾ ਵਾਲੇ), ਵਾਰਡ ਨੰਬਰ 7 ਦੀਆਾ ਵੋਟਾਾ ਬੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ (ਈਸਟ), ਵਾਰਡ ਨੰਬਰ 8 ਦੀਆਾ ਵੋਟਾਾ ਬੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ (ਵੈਸਟ), ਵਾਰਡ ਨੰਬਰ 9 ਦੀਆਾ ਵੋਟਾਾ ਸਰਕਾਰੀ ਪ੍ਰਾਇਮਰੀ ਸਕੂਲ ਢੇਰੀਆਾ ਮੁਸਤਰਕਾ , ਵਾਰਡ ਨੰਬਰ 10 ਦੀਆਾ ਵੋਟਾਾ ਸਰਕਾਰੀ ਪ੍ਰਾਇਮਰੀ ਸਕੂਲ ਢੇਰੀਆਾ ਮੁਸਤਰਕਾ , ਵਾਰਡ ਨੰਬਰ 11 ਦੀਆਾ ਵੋਟਾਾ ਸਰਕਾਰੀ ਮਿਡਲ ਸਕੂਲ ਸ਼ਾਹਕੋਟ ਲੜਕੇ (ਨਿੰਮਾਾ ਵਾਲੇ), ਵਾਰਡ ਨੰਬਰ 12 ਦੀਆਾ ਵੋਟਾਾ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਅਤੇ ਵਾਰਡ ਨੰਬਰ 13 ਦੀਆਾ ਵੋਟਾਾ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ ਪੈਣਗੀਆਾ¢ ਉਨਾਾ ਦੱਸਿਆ ਕਿ ਇੱਕ ਪੋਲਿੰਗ ਬੂਥ ‘ਤੇ ਇੱਕ ਪ੍ਰੋਜੈਕਟਿੰਗ ਅਫ਼ਸਰ ਤੇ ਤਿੰਨ ਪੋਲਿੰਗ ਅਫ਼ਸਰ ਲਗਾਏ ਗਏ ਹਨ¢ ਉਨਾਾ ਦੱਸਿਆ ਕਿ 16 ਦਸੰਬਰ ਨੂੰ ਪੋਲਿੰਗ ਪਾਰਟੀਆਾ ਨੂੰ ਸਮਾਨ ਤਹਿਸੀਲ ਕੰਪਲੈਕਸ ਸ਼ਾਹਕੋਟ ਤੋਂ ਦੇ ਕੇ ਪੋਲਿੰਗ ਬੂਥਾਾ ਲਈ ਰਵਾਨਾ ਕੀਤਾ ਜਾਵੇਗਾ¢ ਉਨਾਾ ਦੱਸਿਆ ਕਿ 17 ਦਸੰਬਰ ਨੂੰ ਸਵੇਰੇ 8 ਵਜ਼ੇ ਤੋਂ ਸ਼ਾਮ 4 ਵਜ਼ੇ ਤੱਕ ਵੋਟਾਾ ਪੈਣਗੀਆਾ ਤੇ ਵੋਟਾਾ ਦਾ ਕੰਮ ਖ਼ਤਮ ਹੋਣ ਉਪਰੰਤ ਪੋਲਿੰਗ ਬੂਥਾਾ ‘ਤੇ ਹੀ ਵੋਟਾਾ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ¢ ਉਨਾਾ ਦੱਸਿਆ ਕਿ ਵਾਰਡ ਨੰਬਰ 1 ਤੋਂ ਕਾਾਗਰਸ ਦੀ ਉਮੀਦਵਾਰ ਜਰਨੈਲ ਕੌਰ ਕਲਸੀ ਦੇ ਮੁਕਾਬਲੇ ‘ਚ ਕੋਈ ਉਮੀਦਵਾਰ ਨਾ ਹੋਣ ਕਾਰਨ, ਉਸ ਵਾਰਡ ਵਿੱਚ ਵੋਟਾਾ ਨਹੀਂ ਪੈਣਗੀਆਾ, ਜਦਕਿ ਹੁਣ 12 ਵਾਰਡਾਾ ਵਿੱਚ ਹੀ ਵੋਟਾਾ ਪੈਣਗੀਆਾ ਅਤੇ ਵਾਰਡ ਨੰ:1 ਦੇ ਉਮੀਦਵਾਰ ਦਾ ਨਤੀਜਾ ਵੀ 17 ਸ਼ਾਮ ਨੂੰ ਐਲਾਨਿਆ ਜਾਵੇਗਾ¢ ਇਸ ਮੌਕੇ ਮਨਦੀਪ ਸਿੰਘ ਮਾਨ ਤਹਿਸੀਲਦਾਰ ਸ਼ਾਹਕੋਟ, ਪਰਮਜੀਤ ਸਿੰਘ ਨਾਇਬ ਤਹਿਸੀਲਦਾਰ ਸ਼ਾਹਕੋਟ, ਪਰਮਿੰਦਰ ਸਿੰਘ ਚੋਣ ਕਲਰਕ, ਸੁਖਜੀਤ ਸਿੰਘ ਸਹਾਇਕ ਚੋਣ ਕਲਰਕ, ਮੁਖਤਿਆਰ ਸਿੰਘ ਰੀਡਰ, ਵਿਜੈ ਕੁਮਾਰ ਸਟੈਨੋ, ਮੀਰਾ ਬਾਾਈ ਸੁਪਰਡੰਟ, ਜਗਦੀਸ਼ ਕੌਰ ਕਲਰਕ ਆਦਿ ਹਾਜ਼ਰ ਸਨ¢