ਮੋਗਾ, 15 ਦਸੰਬਰ (ਜਗਮੋਹਨ ਸ਼ਰਮਾ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਨੂੰ ਚੰਗੀ ਸਿਹਤ ਦੇ ਲਈ ਸੰਤੁਲਿਕ ਖੁਰਾਕ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਸਿਹਤ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ਵਿਦਿਆਰਥੀਆਂ ਨੂੰ 4 ਦਸੰਬਰ ਤੋਂ 15 ਦਸੰਬਰ ਤੱਕ ਖਾਣੇ ਦੀ ਸੂਚੀ ਦਿੱਤੀ ਗਈ ਤਾਂ ਕਿ ਬੱਚੇ ਸੰਤੁਲਿਕ ਖੁਰਾਕ ਖਾ ਸਕਣ, ਜਿਸ ਵਿਚ ਸਾਰੇ ਗੁਣ ਮੌਜੂਦ ਹੋਣ, ਸਾਰੇ ਵਿਦਿਆਰਥੀ ਸੂਚੀ ਅਨੁਸਾਰ ਹੀ ਆਪਣਾ ਭੋਜਨ ਲੈ ਕੇ ਆਏ | ਹਰੀਆਂ ਸਬਜੀਆਂ, ਫਲ ਤੇ ਪੰਜਾਬੀ ਖੁਰਾਕ ਦੀਆਂ ਵਸਤੂਆਂ ਨੂੰ ਭੋਜਨ ਸੂਚੀ ਵਿਚ ਸ਼ਾਮਲ ਕੀਤਾ ਗਿਆ | ਇਸ ਪੋ੍ਰਗਰਾਮ ਦੇ ਅੰਤਲੇ ਦਿਨ ਪੰਜਾਬ ਦੀ ਖੁਰਾਕ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ | ਇਸ ਮੌਕੇ ਸਕੂਲ ਦੇ ਐਡਮਨਿਸਟਰੇਟਰ ਪਰਮਜੀਤ ਕੌਰ ਅਤੇ ਪਿ੍ੰ: ਮੈਡਮ ਸਤਵਿੰਦਰ ਕੌਰ ਨੇ ਸਾਰੀਆਂ ਜਮਾਤਾਂ ਵਿਚ ਬੱਚਿਆਂ ਦੇ ਭੋਜਨ ਦਾ ਜਾਇਜਾ ਲਿਆ ਅਤੇ ਉਨ੍ਹਾਂ ਨੂੰ ਸੰਤੁਲਿਕ ਖੁਰਾਕ ਵੱਲ ਜੁੜਨ ਲਈ ਪ੍ਰੇਰਿਆ |
———————–