ਪ੍ਰਮਾਤਮਾ ਜਿਸ ਇਨਸਾਨ ਦੀ ਸੱਚੇ ਦਿਲੋਂ ਕੀਤੀ ਮਿਹਨਤ ਤੇ ਲੋਕਾਂ ਲਈ ਸੇਵਾ ਦੀ ਭਾਵਨਾ ਨੰੂ ਤਤਪਰ ਰਹਿਣ ਵਾਲੇ ਇਨਸਾਨ ਤੇ ਮਿਹਰਬਾਨ ਹੋ ਜਾਵੇ ਤਾਂ ਉਸ ਨੂੰ ਆਪਣੀ ਸਹੋਜ ਕਲਾ ਤੇ ਸ਼ੁਹਰਤ ਦੇ ਤੋਹਫ਼ਿਆਂ ਨਾਲ ਨਿਵਾਜ ਕੇ ਰਾਤੋਂ ਰਾਤ ਅਸਮਾਨ ਦੇ ਤਾਰਿਆ ਜਿਹੀ ਬੁਲੰਦੀ ਤੱਕ ਪਹੁੰਚਾ ਦਿੰਦਾ ਹੈ | ਪ੍ਰਮਾਤਮਾ ਨੇ ਆਪਣੀ ਰਚੀ ਸਿ੍ਸ਼ਟੀ ਕੁਦਰਤ ਦੀ ਅਜਿਹੀ ਕਲਾ ਦਾ ਨਮੂਨਾ ਪਿਛਲੇ ਕੁੱਝ ਸਾਲਾਂ ਤੋ ਸਭਿਅਕ ਗੀਤਾਂ ਦੇ ਗੀਤਕਾਰ ਜਿੰਦਾ ਨਾਗੋਕੇ ਤੇ ਮਿਹਰਬਾਨ ਹੋ ਕੇ ਦਿਖਾਇਆ ਹੈ |
ਕਵਿਤਾਵਾਂ, ਗ਼ਜ਼ਲਾਾ, ਗੀਤਾਾ, ਕਹਾਣੀਆਾ ਜਾਾ ਸ਼ੇਅਰਾਾ ਦੁਆਰਾ ਅਨੇਕਾਾ ਹੀ ਲਿਖਾਰੀ ਪੰਜਾਬੀ ਮਾਾ-ਬੋਲੀ ਦੀ ਸੇਵਾ ਕਰ ਰਹੇ ਹਨ ¢ ਇਸੇ ਲੜੀ ਵਿਚ ਹੀ ਫ਼ੌਜ ਵਿਚ ਸੇਵਾ ਨਿਭਾ ਚੁੱਕੇ ਅਜੋਕੇ ਸਮੇਂ ਵਿਚ ਕਲਮ ਚਲਾਉਂਦਿਆਂ ਪੰਜਾਬੀ ਸਾਹਿੱਤ ਅਤੇ ਆਪਣੇ ਦੇਸ਼ ਦੀ ਸੇਵਾ ਕਰਨ ਵਾਲਾ ਮਾਣ-ਮੱਤਾ ਹਸੂ-ਹਸੂ ਕਰਦੇ ਚਿਹਰੇ ਵਾਲਾ ਛੈਲ-ਛਬੀਲਾ ਨੌਜਵਾਨ ਲੇਖਕ ਹੈ -ਜਿੰਦਾ ਨਾਗੋਕੇ¢ ਇਸ ਲੇਖਕ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਪਿੰਡ ‘ਨਾਗੋਕੇ’ ਵਿਖੇ ਸ੍ਰ. ਹਰਭਜਨ ਸਿੰਘ ਦੇ ਘਰ ਮਾਤਾ ਹਰਜੀਤ ਕੌਰ ਦੀ ਪਾਕਿ ਕੁੱਖ ਤੋਂ ਹੋਇਆ ¢
ਜਿੰਦਾ ਨਾਗੋਕੇ ਦਾ ਪਹਿਲਾ ਗੀਤ ‘ਗੇੜਾ ਸ਼ੌਕ ਦਾ’ 2013 ਵਿਚ, Uਮੈਚਿੰਗ ਯਾਰਾਂ ਦੀ ਪੱਗ ਨਾਲU, Uਰੰਗ ਮੁੰਡੇ ਦਾ ਅਨਾਰਾਂ ਦੇ ਬੀਜ ਵਰਗਾU ਗੁਰਮੇਜ ਸਹੋਤਾ ਦੀ ਆਵਾਜ਼ ਵਿਚ ਰਿਲੀਜ਼ ਹੋਇਆ ¢ ਉਸ ਤੋਂ ਬਾਅਦ ਲਵਲੀ ਨਾਗੋਕੇ ਦੀ ਆਵਾਜ਼ ਵਿਚ ‘ਸੋਹਣੀ ਮਹੀਂਵਾਲ’ ਅਤੇ ਤੰੂਬਾ ਗੀਤਾ ਤੋਂ ਬਾਅਦ ਸੁਖਚੈਨ ਸਹੋਤਾ ਦੀ ਆਵਾਜ਼ ਵਿਚ U4 ਜੀ ਨੈੱਟU ਅਤੇ ਧਾਰਮਿਕ ਗੀਤ UਕਰਤਾਰU ਰੀਲੀਜ਼ ਕੀਤਾ ਗਿਆ, ਸੁੱਖਾ ਗੋਬਿੰਦ ਪੂਰੀ ਵੱਲੋਂ Uਸ਼੍ਰੀ ਨਨਕਾਣਾ ਸਾਹਿਬU ਤੋਂ ਇਲਾਵਾ ਆਦਿ ਡੇਢ ਦਰਜਨ ਤੋਂ ਵੱਧ ਗੀਤ ਅਲੱਗ-ਅਲੱਗ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋਏ ¢ ਉਸ ਦੇ ਲਿਖੇ ਹੋਏ ਹੋਰ ਵੀ ਕਈ ਗੀਤ ਰਿਕਾਰਡ ਹੋ ਚੁੱਕੇ ਹਨ ਜੋ ਜਲਦੀ ਹੀ ਰਿਲੀਜ਼ ਹੋਣ ਵਾਲੇ ਹਨ ¢
ਗੀਤਕਾਰੀ ਦੀ ਦੁਨੀਆ ਵਿਚ ਜਿੰਦਾ ਨਾਗੋਕੇ ਨੇ ਸਭਿਅਕ ਗੀਤਾਂ ਨੂੰ ਆਪਣੀ ਕਲਮ ਦੁਆਰਾ ਸ਼ਿੰਗਾਰ ਕੇ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ ¢ ਨਾਗੋਕੇ ਦਾ ਕਹਿਣਾ ਹੈ ‘ਭਾਵੇਂ ਮੈਂ ਥੋੜ੍ਹਾ ਹੀ ਲਿਖਾਂਗਾ ਪਰ ਹਮੇਸ਼ਾ ਸਾਫ਼-ਸੁਥਰਾ ਅਤੇ ਸਭਿਅਕ ਹੀ ਲਿਖਾਂਗਾ ¢ ਜੇਕਰ ਮੈਂ ਸਭਿਆਚਾਰ ਦੀ ਸੇਵਾ ਨਹੀਂ ਕਰ ਸਕਾਂਗਾ ਤਾਾ ਘੱਟੋ-ਘੱਟ ਅਸ਼ਲੀਲ ਅਤੇ ਘਟੀਆ ਲਿਖ ਕੇ ਸਭਿਆਚਾਰ ਨੂੰ ਗੰਦਾ ਵੀ ਨਾ ਕਰਾਂਗਾ ¢’
ਭਾਵੇ ਜਿੰਦਾ ਨਾਗੋਕੇ ਦੀ ਫ਼ੌਜ ਵਿਚੋਂ ਸੇਵਾ ਮੁਕਤ ਹੋ ਕੇ ਜਲੰਧਰ ਕਾਲਜ ਵਿਖੇ ਸਿਕਿਉਰਿਟੀ ਵਿਚ ਸੇਵਾ ਨਿਭਾ ਰਹੇ ਹਨ ਪਰ ਫ਼ੁਰਸਤ ਭਰੇ ਪਲਾਂ ਵਿਚ ਫੇਸਬੁਕ ਦੇ ਜ਼ਰੀਏ ਸਮਾਜਿਕ ਕੁਰੀਤੀਆਾ ਦੇ ਿਖ਼ਲਾਫ਼ ਲਿਖਣ ਦੀ ਕੋਸ਼ਿਸ਼ ਕਰਦਾ ਉਹ ਹਮੇਸ਼ਾ ਆਪਣੇ ਸਟੇਟ ਅਤੇ ਪੰਜਾਬੀ ਮਾਂ-ਬੋਲੀ ਨਾਲ ਜੁੜਿਆ ਰਹਿੰਦਾ ਹੈ ¢
ਨਾਗੋਕੇ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ, ਗ਼ਰੀਬੀ, ਅਨਪੜ੍ਹਤਾ, ਦਾਜ ਭਰੂਣ ਹੱਤਿਆ, ਅਤੇ ਨਸ਼ੇ ਵਰਗੀਆਾ ਬਹੁਤ ਭਿਆਨਕ ਬਿਮਾਰੀਆਂ ਸਾਡੇ ਸਮਾਜ ਨੂੰ ਘੁਣ ਵਾਾਗ ਖਾ ਰਹੀਆਾ ਹਨ¢ ਪਰ ਗੀਤਕਾਰ ਇਹਨਾਂ ਕੁਰੀਤੀਆਾ ਨੂੰ ਛੱਡ ਕੇ ਕੁੜੀਆਾ ਦੇ ਅੰਗਾਾ ਅਤੇ ਹਥਿਆਰਾਾ ਉੱਤੇ ਜ਼ਿਆਦਾ ਲਿਖਦੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ ¢ ਅਜਿਹੇ ਗੀਤ ਲਿਖ ਕੇ ਅਤੇ ਗਾ ਕੇ ਗੀਤਕਾਰਾਾ ਅਤੇ ਗਾਇਕਾਾ ਨੇ ਸਭਿਆਚਾਰ ਅਤੇ ਪੰਜਾਬੀ ਮਾਾ-ਬੋਲੀ ਦਾ ਬਹੁਤ ਨੁਕਸਾਨ ਕੀਤਾ ਹੈ ¢ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਗੀਤਾਾ ਤੇ ਰੋਕ ਲਾਈ ਜਾਵੇ ਜੋ ਸਾਡੇ ਸਭਿਆਚਾਰ ਨੂੰ ਗੰਧਲ਼ਾ ਕਰ ਰਹੇ ਹਨ ¢
ਸਾਡੇ ਵੱਲੋਂ ਤਾਂ ਦੁਆ ਹੈ ਕਿ ਪੰਜਾਬੀ ਸਭਿਆਚਾਰ, ਪੰਜਾਬੀ ਮਾਾ-ਬੋਲੀ ਅਤੇ ਦੇਸ਼ ਸੇਵਾ ਵਿਚ ਜੁਟਿਆ ਹੋਇਆ ਜਿੰਦਾ ਨਾਗੋਕੇ, ਨਵੀਆਂ ਪਗਡੰਡੀਆਂ ਸਿਰਜਦਾ, ਲਗਾਤਾਰ ਸੁਹਰਤਾਂ ਅਤੇ ਮਾਣ-ਵਡਿਆਈਆਂ ਖੱਟਦਾ ਰਹੇ ਆਸ ਕਰਦੇ ਹਾਂ ਜਿੰਦਾ ਨਾਗੋਕੇ ਆਉਣ ਵਾਲੇ ਸਮੇਂ ਵਿਚ ਰੱਬ ਦੀ ਅਪਾਰ ਕਿਰਪਾ ਦੇ ਸਦਕਾ ਆਪਣੀ ਕਲਮ ਨਾਲ ਮਨੋਰੰਜਕ ਗੀਤਾਂ ਰਾਹੀ ਇਸੇ ਤਰਾਂ ਆਪਣੀ ਸਾਫ਼ ਸੁਥਰੀ ਗੀਤਕਾਰੀ ਦੇ ਜਰੀਏ ਸਰੋਤਿਆਂ ਦੀ ਵਾਹ ਵਾਹ ਖੱਟ ਕੇ ਪੰਜਾਬੀ ਸਭਿਆਚਾਰ ਦੀ ਸੇਵਾ ਕਰਦਾ ਰਹੇ ਅਤੇ ਦਿਨ ਦੁੱਗਣੀ ਰਾਤ ਚੁਗਣੀ ਤਰੱਕੀਆਂ ਕਰਦਾ ਹੋਇਆ ਆਪਣੇ ਮਾਪਿਆਂ, ਇਲਾਕੇ ਅਤੇ ਪੰਜਾਬ ਸੂਬੇ ਦਾ ਨਾਮ ਦੁਨੀਆ ਭਰ ਵਿਚ ਰੌਸ਼ਨ ਕਰਦਾ ਰਹੇਗਾ |
ਹਰਮਿੰਦਰ ਸਿੰਘ ਭੱਟ
ੁਬਿਸਨਗੜ੍ਹ (ਬਈਏਵਾਲ)
ਸੰਗਰੂਰ 09914062205