ਪੱਟੀ, 17 ਦਸੰਬਰ (ਅਵਤਾਰ ਸਿੰਘ )
ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋ 20 ਦਸੰਬਰ ਨੂੰ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦੀ ਇੱਕ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ | ਜਿਸ ਦੌਰਾਨ 4 ਘੰਟੇ ਲਈ ਰੋਡਵੇਜ਼ ਦੀ ਬੱਸਾਂ ਵੀ ਬੰਦ ਰਹਿਣਗੀਆਂ |ਉਕਤ ਜਾਣਕਾਰੀ ਪੱਟੀ ਯੂਨੀਅਨ ਦੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ ਅਤੇ ਸਰਪ੍ਰਸਤ ਸਲਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ | ਸਰਪ੍ਰਸਤ ਸਲਵਿੰਦਰ ਸਿੰਘ ਨੇ ਕਿਹਾ ਕਿ ਸਾਡੀਆਂ ਮੰਗਾਂ ਪਿਛਲੇ ਕਾਫੀ ਸਮੇ ਤੋ ਲਟਕ ਰਹੀਆਂ ਹਨ, ਕਿਉ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਲਾਰੇ ਲਗਾ ਕੇ ਸਮਾਂ ਲੰਘਾ ਦਿੱਤਾ ਅਤੇ ਹੁਣ ਕੈਪਟਨ ਸਰਕਾਰ ਵੱਲੋ ਵੀ ਲਾਰੇ ਲਗਾਏ ਜਾ ਰਹੇ ਹਨ | ਉਨਾਂ ਨੇ ਕਿਹਾ ਕਿ ਵਰਕਰਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਵਾਲੀ ਨੀਤੀ ਨੂੰ ਅੱਜ ਤੱਕ ਲਾਗੂ ਨਹੀ ਕੀਤਾ ਗਿਆ |ਜਿਸ ਦੇ ਰੋਸ ਵੱਜੋ ਸਮੂਹ 18 ਡਿਪੂਆਂ ਦੇ ਮੁਲਾਜਮ ਅਤੇ ਵਰਕਰਾਂ 20 ਦਸੰਬਰ ਨੂੰ ਇਕ ਦਿਨਾਂ ਹੜਤਾਲ ਕਰ ਰਹੇ ਹਨ | ਕਿਉਕਿ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਤੋ ਹਰ ਵਰਗ ਦੁੱਖੀ ਹੋ ਚੁੱਕਾ ਹੈ | ਉਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸ਼ੀ ਸ਼ੰਘਰਸ਼ ਨੂੰ ਹੋਰ ਤੇਜ਼ ਕਰਾਂਗੇ | ਇਸ ਮੌਕੇ ਸਰਪ੍ਰਸਤ ਸਲਵਿੰਦਰ ਸਿੰਘ, ਤਰਸੇਮ ਸਿੰਘ ਮੀਤ ਪ੍ਰਧਾਨ, ਚੇਅਰਮੈਨ ਦਵਿੰਦਰ ਸਿੰਘ, ਵਜ਼ੀਰ ਸਿੰਘ ਸਕੱਤਰ, ਵੀਰਮ ਜੰਡ ਪ੍ਰੈਸ ਸਕੱਤਰ, ਦਿਲਬਾਗ ਸਿੰਘ ਸੈਂਟਰ ਬਾਡੀ, ਅਵਤਾਰ ਸਿੰਘ,ਸੁਖਦੇਵ ਸਿੰਘ, ਮਹਿਲ ਸਿੰਘ, ਰਵਿੰਦਰ ਸਿੰਘ ਰੋਮੀ, ਸਤਨਾਮ ਸਿੰਘ ਕੈਸ਼ੀਅਰ, ਲਖਬੀਰ ਸਿੰਘ, ਸੁਖਵੰਤ ਸਿੰਘ ਗਾਂਧੀ, ਸਤਨਾਮ ਸਿੰਘ, ਚਰਨਜੀਤ ਸਿੰਘ ਮੈਕਨਿਕ, ਗੁਰਜੰਟ ਸਿੰਘ, ਅਨਮੋਲ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ, ਦਿਲਬਾਗ ਸਿੰਘ, ਮਨਜਿੰਦਰ ਬਾਵਾ, ਸਤਨਾਮ ਸਿੰਘ, ਦਲਜੀਤ ਸਿੰਘ ਲਾਡੀ, ਕੁਲਵਿੰਦਰ ਸਿੰਘ ਸਭਰਾ, ਬਲਜੀਤ ਸਿੰਘ, ਕੁਲਵਿੰਦਰ ਸਿੰਘ ਮਨਾਵਾਂ, ਰਘਬੀਰ ਸਿੰਘ 84 ਆਦਿ ਹੋਰ ਹਾਜ਼ਰ ਸਨ |