ਰਾਮਪੁਰਾ ਫੂਲ , 17 ਦਸੰਬਰ ( ਦਲਜੀਤ ਸਿੰਘ ਸਿਧਾਣਾ )- ਬੀਤੇ ਦਿਨੀ ਬਠਿੰਡਾ ਚੰਡੀਗੜ੍ਹ ਰੋਡ
ਤੇ ਸਥਿਤ ਫਾਟਕਾਂ ਨੂੰ ਓਵਰ ਫਲਾਈ ਪੁੱਲ ਬਣਨ ਕਾਰਨ ਪੱਕੇ ਤੌਰ ਤੇ ਬੰਦ ਕੀਤੇ ਜਾਣ ਕਾਰਨ
ਕਾਰਨ ਬਦਲਵੇ ਰੂਟਾਂ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ
ਜਿਥੇ ਸਹਿਰ ਦੀਆ ਬਾਹਰਲੀਆ ਸੜਕਾਂ ਤੇ ਅਫੜਾ ਤਫੜੀ ਮੱਚ ਰਹੀ ਹੈ । ਉੱਥੇ ਸਹਿਰ ਨੂੰ ਦੋ
ਹਿੱਸਿਆਂ ਚ ਵੰਡਣ ਵਾਲੀ ਰੇਲਵੇ ਲਾਈਨ ਤੇ ਬਣੇ ਇਕਲੌਤੇ ਫਾਟਕ ਤੇ ਲੰਮੀਆਂ ਲੰਮੀਆਂ ਵਾਹਣਾ
ਦੀਆ ਕਤਾਰਾਂ ਲੱਗਣ ਕਾਰਨ ਸਹਿਰ ਵਾਸੀਆ ਦੇ ਨਾਸੀ ਧੂੰਆਂ ਆ ਗਿਆ ਹੈ। ਦੂਸਰੇ ਪਾਸੇ ਸਥਾਨਕ
ਸ਼ਹਿਰ ਅੰਦਰ ਦਿਨੋ ਦਿਨ ਵੱਧ ਰਹੀ ਟਰੈਫਿਕ ਦੀ ਸਮੱਸਿਆ ਅਤੇ ਆਵਾਜਾਈ ਚ ਭਾਰੀ ਰੁਕਾਵਟਾਂ ਦਾ
ਮੁੱਖ ਕਾਰਨ ਲਗਾਤਾਰ ਵਧ ਰਹੇ ਨਜਾਇਜ ਪਸਾਰਿਆਂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਪ੍ਰਸ਼ਾਸ਼ਨ
ਵੱਲੋਂ ਵਰਤੀ ਜਾ ਰਹੀ ਢਿੱਲ ਮੱਠ ਕਾਰਨ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਸਮਾਨ
ਬਾਹਰ ਰੱਖਣ ਅਤੇ ਆਪਣੀਆਂ ਨਿੱਜੀ ਕਾਰਾਂ, ਗਡੀਆਂ ਬਜਾਰਾਂ ਚ ਖੜੀਆਂ ਕਰਨ ਅਤੇ ਬਹੁਤੇ
ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਖੜਕਾਉਣ ਬਦਲੇ ਮੋਟਾ ਕਰਾਇਆ ਵਸੂਲਣ
ਕਰਕੇ ਬਜਾਰਾਂ ਚ ਭੀੜ ਭੜੱਕਾ ਬਣਿਆ ਰਹਿੰਦਾ ਹੈ। ਜਿਸ ਕਰਕੇ ਆਵਾਜਾਈ ਚ ਭਾਰੀ ਰੁਕਾਵਟਾਂ
ਪੈਦਾ ਹੋਣ ਕਰਕੇ ਵੱਡੀ ਪੱਧਰ ਤੇ ਸਮੱਸਿਆ ਬਣੀ ਹੋਈ ਹੈ। ।ਇਸ ਸਮੱਸਿਆ ਦੇ ਹੱਲ ਲਈ ਟਰੈਫਿਕ
ਪੁਲਿਸ ਵੱਲੋਂ ਕੁੱਝ ਸਖਤੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ
ਹੋਇਆ ਜਦੋਂ ਸਥਾਨਕ ਨਗਰ ਪਾਲਿਕਾ ਵਲੋਂ ਸ਼ਹਿਰ ਵਿੱਚ ਮੁਨਾਦੀ ਕਰਵਾ ਕੇ ਸੂਚਨਾ ਦਿੱਤੀ ਗਈ ਕਿ
ਜਿੰਨ੍ਹਾਂ ਲੋਕਾਂ ਦਾ ਸਮਾਨ ਦੁਕਾਨਾਂ ਤੋਂ ਬਾਹਰ ਹੈ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖ
ਲੈਣ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਦੀ ਮੇਨ ਬੱਸ
ਸਟੈਂਡ ਰੋਡ, ਮੇਨ ਚੌਂਕ, ਫੂਲ ਬਜਾਰ, ਸਦਰ ਅਤੇ ਖਾਤੀ ਬਜਾਰ, ਫੈਕਟਰੀ ਰੋਡ ਅਤੇ ਬੈਂਕ ਬਜਾਰ
ਚ ਟਰੈਫਿਕ ਦਾ ਇਸ ਕਦਰ ਜਮਾਵੜਾ ਲੱਗਿਆਂ ਰਹਿੰਦਾ ਹੈ ਕਿ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ
ਰਹਿੰਦਾ ਹੈ। ਟਰੈਫਿਕ ਪੁਲਿਸ ਇਸ ਪਾਸੇ ਤੋੋ ਅਵੇੇੇਸਲੀ ਹੈ। ਕਿਉਕਿ ਟ੍ਰੈਫਿਕ ਪੁਲਿਸ ਨੂੰ
ਪਹਿਲਾਂ ਵੀ ਕਈ ਵਾਰ ਸ਼ਹਿਰ ਦੇ ਬਜਾਰਾਂ ਵਿੱਚ ਲਗਾਤਾਰ ਵਧ ਰਹੀ ਭੀੜ ਤੋਂ ਟਰੈਫਿਕ ਅਤੇ ਪੈਦਲ
ਜਾਣ ਵਾਲੀਆਂ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਦੇ ਦੁਕਾਨਦਾਰਾਂ ਨੂੰ ਆਪਣਾ ਸਮਾਨ ਦੁਕਾਨਾਂ ਦੇ
ਅੰਦਰ ਰੱਖਣ ਲਈ ਸਖਤੀ ਵਰਤਣ ਲਈ ਕਿਹਾ ਸੀ। ਪਰ ਇਹ ਦੁਕਾਨਦਾਰ ਲੋਕਾਂ ਦੇ ਪੈਦਲ ਜਾਣ ਲਈ
ਬਣਾਏ ਫੁੱਟਪਾਥਾਂ ਤੇ ਵੀ ਨਜਾਇਜ਼ ਕਬਜੇ ਕਰਕੇ ਬਾਹਰ ਸੜਕ ਤੱਕ ਵਧ ਆਏ ਹਨ। ਜਿਸ ਕਾਰਨ ਸ਼ਹਿਰ
ਅੰਦਰ ਟਰੈਫਿਕ ਦਾ ਜਾਮ ਲੱਗ ਜਾਂਦਾ ਹੈ ਅਤੇ ਪੈਦਲ ਜਾਣ ਵਾਲੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ
ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਹੱਲ ਲਈ ਨਗਰ ਪਾਲਿਕਾ ਦੇ ਸਹਿਯੋਗ ਨਾਲ ਸ਼ਹਿਰ ਵਿੱਚ
ਮੁਨਾਦੀ ਕਰਵਾ ਦਿੱਤੀ ਹੈ। ਜਿਹੜਾ ਵੀ ਦੁਕਾਨਦਾਰ ਇਸ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ
ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਤੂੰੰ ਟ੍ਰਰੈਫਿ ਪੁਲਿਸ ਦੀ ਢਿੱੱਲੀ ਕਾਰਗੁਜਾਰੀ ਕਾਰਨ
ਪਰਨਾਲਾ ਉੱਥੇ ਦਾ ਉੱੱਥੇ ਹੈ।
ਜਦੋਂ ਉਕਤ ਮਾਮਲੇ ਸਬੰਧੀ ਸ਼ਹਿਰ ਦੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਕੁੱਝ
ਦੁਕਾਨਦਾਰਾਂ ਦਾ ਕਹਿਣਾ ਸੀ ਕਿ ਜੇਕਰ ਨਗਰ ਕੌਂਸਲ ਅਤੇ ਪੁਲਿਸ ਦੁਕਾਨਾਂ ਦਾ ਸਮਾਨ ਅੰਦਰ
ਕਰਵਾਉਣ ਲਈ ਕੋਈ ਸਖਤ ਕਾਰਵਾਈ ਕਰਦੀ ਹੈ ਤਾਂ ਪ੍ਰਸ਼ਾਸ਼ਨ ਦਾ ਇਹ ਕਦਮ ਬਹੁਤ ਸ਼ਲਾਘਾਯੋਗ
ਹੋਵੇਗਾ। ਕਿਉਂ ਕਿ ਬਹੁਤੇ ਦੁਕਾਨਦਾਰਾਂ ਦੀ ਇਹ ਮਜਬੂਰੀ ਬਣ ਜਾਂਦੀ ਹੈ ਕਿ ਕੁੱਝ ਅਸਰ ਰਸੂਖ
ਰੱਖਣ ਵਾਲੇ ਆਪਣਾ ਸਮਾਨ ਬਾਹਰ ਰੱਖਕੇ ਸੜਕ ਤੱਕ ਲੈ ਜਾਂਦੇ ਹਨ,ਅਤੇ ਦੁਕਾਨਾਂ ਨਾ ਦਿਖਣ ਕਰਕੇ
ਉਨ੍ਹਾਂ ਨੂੰ ਵੀ ਮਜਬੂਰਨ ਸਮਾਨ ਬਾਹਰ ਰੱਖਣਾ ਪੈਂਦਾ ਹੈ।ਕਈ ਵਾਰ ਅਜਿਹਾ ਕਰਨ ਤੋਂ ਰੋਕਣ ਤੇ
ਲੜਾਈ ਝਗੜਾ ਹੋਣ ਦੀ ਨੌਬਤ ਤੱਕ ਆ ਜਾਂਦੀ ਹੈ। ਕਈ ਦੁਕਾਨਦਾਰਾਂ ਨੇ ਤਾਂ ਇੱਥੋਂ ਤੱਕ ਰੋਸ
ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਕਾਰਵਾਈਆਂ ਹੋ ਚੁੱਕੀਆਂ ਹਨ। ਪਰ ਦੁੱਖ ਦੀ
ਗੱਲ ਹੈ ਕਿ ਸਵੇਰੇ ਸਮਾਨ ਚੁਕਿਆ ਜਾਂਦਾ ਹੈ ਅਤੇ ਸ਼ਾਮ ਨੂੰ ਅਸਰ ਰਸੂਖ ਰੱਖਣ ਵਾਲਿਆਂ ਦਾ
ਸਮਾਨ ਵਾਪਸ ਕਰ ਦਿੱਤਾ ਜਾਂਦਾ ਹੈ। ਉਹ ਦੂਸਰੇ ਦਿਨ ਫਿਰ ਸਮਾਨ ਬਾਹਰ ਰੱਖ ਦਿੰਦੇ ਹਨ। ਜਿਸ
ਕਰਕੇ ਹਮੇਸ਼ਾ ਬਾਹਰੋਂ ਸਮਾਨ ਚੁੱਕਕੇ ਸੜਕ ਖੁਲਵਾਉਣ ਵਾਲੀ ਕਾਰਵਾਈ ਗੌਗਲੂਆਂ ਤੇ ਮਿੱਟੀ
ਚਾੜ੍ਹਨ ਬਰਾਬਰ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਨਗਰ ਪਾਲਿਕਾ ਦੇ ਅਧਿਕਾਰੀ ਅਤੇ ਜਿੱਤੇ
ਹੋਏ ਨੁਮਾਇੰਦੇ ਪੁਲਿਸ ਨੂੰ ਸਹਿਯੋਗ ਕਰਨ ਲਈ ਕਿੰਨਾ ਕੁ ਸਹਿਯੋਗ ਕਰਦੇ ਹਨ। ਕਈਆਂ ਨੇ ਤਾਂ
ਇੱਥੋਂ ਤੱਕ ਕਹਿ ਦਿੱਤਾ ਕਿ ਪਲਿਸ ਵੱਲੋਂ ਤਾਂ ਪਹਿਲਾਂ ਵੀ ਕਈ ਵਾਰ ਸ਼ਹਿਰ ਅੰਦਰ ਭੀੜ ਭੜੱਕੇ
ਨਾਲ ਨਜਿੱਠਣ ਲਈ ਉਪਰਾਲੇ ਕੀਤੇ ਹਨ। ਪਰ ਦੁੱਖ ਦੀ ਗੱਲ ਹੈ ਕਿ ਸਿਆਸੀ ਦਖ਼ਲ ਅੰਦਾਜ਼ੀ ਕਰਨ
ਸਦਕਾ ਲੋਕਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਲੋਕਾਂ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਸ ਵਾਰ ਵੀ
ਇਹ ਕਾਰਵਾਈ ਸਿਰਫ ਮੁਨਾਦੀ ਕਰਵਾਉਣ ਤੱਕ ਹੀ ਸੀਮਿਤ ਹੋ ਕੇ ਰਹਿ ਜਾਵੇਗੀ। ਪਰ ਸਿਆਸੀ ਦਖ਼ਲ
ਅੰਦਾਜ਼ੀ ਹੋਣ ਕਰਕੇ ਉਨ੍ਹਾਂ ਨੂੰ ਵੀ ਇਮਾਨਦਾਰੀ ਨਾਲ ਡਿਉਟੀ ਕਰਨ ਤੋਂ ਦੂਰ ਹੋਣ ਲਈ ਮਜਬੂਰ
ਹੋਣਾਂ ਪੈਂਦਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਅਕਾਲੀ ਸਰਕਾਰ ਵੇਲੇ ਕਰੋੜਾ ਰੁਪਏ ਖਰਚਕੇ ਕੀਤੇ ਵਿਕਾਸ ਦੌਰਾਨ
ਸ਼ਹਿਰ ਦੀ ਸੁੰਦਰਤਾ ਅਤੇ ਲੋਕਾਂ ਦੀ ਸਹੂਲਤ ਲਈ ਦੁਕਾਨਾਂ ਅੱਗੇ ਪੈਦਲ ਜਾਣ ਵਾਲੀਆਂ ਲਈ
ਫੁੱਟਪਾਥ ਬਣਾਏ ਗਏ ਸਨ। ਪਰ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਅਸਰ ਰਸੂਖ ਰੱਖਣ ਵਾਲਿਆਂ ਨੇ
ਇਹਨਾ ਫੁੱਟਪਾਥਾਂ ਤੇ ਪੱਕੀਆਂ ਉਸਾਰੀਆਂ ਕਰਕੇ ਮੁੜ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਕਈਆਂ
ਨੇ ਤਾਂ ਸੜਕਾਂ ਤੱਕ ਰੋਕ ਲਈਆਂ ਹਨ। ਕਈ ਥਾਂਵਾਂ ਤੇ ਗਲੀਆਂ ਮੁਹੱਲਿਆਂ ਵਿੱਚ ਨਜਾਇਜ਼ ਕਬਜੇ
ਕਰਕੇ ਪੱਕੇ ਬਰਾਂਡੇ ਉਸਾਰ ਲਏ ਹਨ। ਪਰ ਦੁੱਖ ਦੀ ਗੱਲ ਹੈ ਕਿ ਨਗਰ ਕੌਂਸਲ ਅਤੇ ਪ੍ਰਸਾਸ਼ਨ
ਕੁੰਭ ਕਰਨੀ ਨੀਂਦ ਸੌਂ ਰਿਹਾ ਹੈ।