ਭਦੌੜ 18 ਦਸੰਬਰ (ਵਿਕਰਾਂਤ ਬਾਂਸਲ) ਪਿਛਲੇ 9 ਮਹੀਨਿਆਂ ਤੋਂ ਤਨਖਾਹਾਂ, ਵਰਦੀਆਂ, ਨਾ ਮਿਲਣ ਕਰਕੇ ਨਗਰ ਕੌਾਸਲ ਭਦੌੜ ਦੇ ਦਫ਼ਤਰ ਦਾ ਕਲੇਰੀਕਲ ਕੱਚਾ ਪੱਕਾ ਸਟਾਫ਼ ਅਤੇ ਕੱਚੇ-ਪੱਕੇ ਸਫ਼ਾਈ ਸੇਵਕ ਅੱਜ ਤੋਂ ਹੜਤਾਲ ‘ਤੇ ਚਲੇ ਗਏ ਹਨ | ਇਹਨਾਂ ਦੇ ਹੜਤਾਲ ‘ਤੇ ਜਾਣ ਕਾਰਨ ਅੱਜ ਸਥਾਨਕ ਨਗਰ ਕੌਾਸਲ ਭਦੌੜ ਵਿਖੇ ਲੋਕ ਆਪਣੇ ਕੰਮਾਂ ਲਈ ਖੱਜਲ-ਖੁਆਰ ਹੁੰਦੇ ਦੇਖੇ ਗਏ | ਇਸ ਹੜਤਾਲ ਸਬੰਧੀ ਜਾਣਕਾਰੀ ਦਿੰਦਿਆ ਨਗਰ ਕੌਾਸਲ ਕਰਮਚਾਰੀ ਮਲਕੀਤ ਸਿੰਘ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ 9 ਮਹੀਨਿਆਂ ਤੋਂ ਨਾ ਤਾਂ ਤਨਖਾਹਾਂ ਮਿਲੀਆਂ ਹਨ, ਨਾ ਹੀ ਵਰਦੀਆਂ ਅਤੇ ਨਾ ਹੀ ਪੀ.ਐਫ. ਜਮ੍ਹਾਂ ਕਰਵਾਇਆ ਗਿਆ ਹੈ | ਤਨਖਾਹਾਂ ਨਾ ਮਿਲਣ ਕਾਰਨ ਸਾਡੀ ਮਾਲੀ ਹਾਲਤ ਬਹੁਤ ਮਾੜੀ ਹੈ ਅਤੇ ਅਸੀਂ ਇਸ ਵਕਤ ਐਨੇ ਦੁਖੀ ਆ ਚੁੱਕੇ ਹਾਂ ਕਿ ਸਮੇਤ ਪਰਿਵਾਰ ਆਤਮ-ਹੱਤਿਆ ਕਰਨ ਨੂੰ ਤਿਆਰ ਹਾਂ | ਉਹਨਾਂ ਅੱਗੇ ਆਰੋਪ ਲਗਾਉਂਦਿਆ ਕਿਹਾ ਕਿ ਨਗਰ ਕੌਾਸਲ ਭਦੌੜ ਦਾ ਮੌਜੂਦਾ ਕਾਰਜ ਸਾਧਕ ਅਫ਼ਸਰ ਆਪਣੀ ਬਣਦੀ ਤਨਖਾਹ ਅਤੇ ਕਲਰਕ ਸਵਨੀਤ ਸਿੰਘ ਦੀ ਤਨਖਾਹ ਜਾਰੀ ਕਰ ਦਿੰਦਾ ਹੈ ਜਦੋਂ ਕਿ ਉਕਤ ਕਲਰਕ ਇੱਥੇ ਕੰਮ ਤੱਕ ਨਹੀਂ ਕਰਦਾ ਪ੍ਰੰਤੂ ਤਨਖਾਹ ਹਰ ਮਹੀਨੇ ਲੈ ਰਿਹਾ ਹੈ | ਉਹਨਾਂ ਅੱਗੇ ਕਿਹਾ ਕਿ ਜਿੰਨ੍ਹਾਂ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹਾਂ ਚਿਰ ਦਫ਼ਤਰੀ ਅਤੇ ਸਫ਼ਾਈ ਦਾ ਕੰਮ ਪੂਰਨ ਤੌਰ ‘ਤੇ ਬੰਦ ਰਹੇਗਾ ਅਤੇ ਜੇਕਰ ਜਲਦੀ ਹੀ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਅਸੀਂ ਡਿਪਟੀ ਡਾਇਰੈਕਟਰ ਪਟਿਆਲਾ ਦੇ ਦਫ਼ਤਰ ਅੱਗੇ ਸਮੇਤ ਪਰਿਵਾਰ ਆਤਮ ਹੱ ਤਿਆ ਕਰ ਲਵਾਂਗੇ | ਉਕਤ ਸਭ ਦੀ ਸਾਰੀ ਜਿੰਮੇਵਾਰੀ ਕਾਰਜ ਸਾਧਕ ਅਫ਼ਸਰ ਭਦੌੜ ਅਤੇ ਅਕਾਉਟੈਂਟ ਦੀ ਹੋਵੇਗੀ | ਇਸ ਮੌਕੇ ਇਕੱਠੇ ਹੋਏ ਕਰਮਚਾਰੀਆਂ ਨੇ ਕਾਰਜ ਸਾਧਕ ਅਫ਼ਸਰ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਰਮਚਾਰੀ ਰਿੱਕੀ ਸੇਖੋਂ, ਨਰੇਸ਼ ਕੁਮਾਰ, ਜੱਸੂ ਸਿੰਘ, ਰਾਜ ਕੁਮਾਰ ਤੋਂ ਇਲਾਵਾ ਸਮੂਹ ਕਰਮਚਾਰੀ ਹਾਜ਼ਰ ਸਨ |