ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਬਾਬਾ ਭਗਤੀ ਨਾਥ ਰੈਸਿਲੰਗ ਐਸੋ: ਮਾਛੀਵਾੜਾ ਨੇ ਬਾਬਾ ਭਗਤੀ ਨਾਥ ਜੀ ਦੀ ਬਰਸੀ ਮੌਕੇ ਉਨ੍ਹਾ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14ਵਾਂ ਕੁਸ਼ਤੀ ਮੇਲਾ ਦੁਸਹਿਰਾ ਮੈਦਾਨ ਵਿਚ ਕਰਵਾਇਆ | ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਮਰਾਲਾ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋ, ਨਗਰ ਕੌਾਸਲ ਦੇ ਪ੍ਰਧਾਨ ਸੁਰਿੰਦਰ ਕੁੰਦਰਾ, ਸ਼ਕਤੀ ਆਨੰਦ, ਤਜਿੰਦਰ ਸਿੰਘ ਕੂੰਨਰ, ਕਸਤੂਰੀ ਲਾਲ ਮਿੰਟੂ, ਦਰਸ਼ਨ ਕੁੰਦਰਾ, ਟਹਿਲ ਸਿੰਘ ਔਜਲਾ, ਯੂਥ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਮੁਕੇਸ਼ ਕੁਮਾਰ ਡੀ ਐਸ ਪੀ, ਤਿਰਲੋਚਨ ਸਿੰਘ ਟ੍ਰੈਫਿਕ ਇੰਚਾਰਜ ਸਮਰਾਲਾ ਨੇ ਸੰਯੁਕਤ ਰੂਪ ਵਿੱਚ ਝੰਡੀ ਦੀ ਕੁਸ਼ਤੀ ਨੂੰ ਸ਼ੁਰੂ ਕਰਵਾਇਆ | ਮੇਲੇ ਦੌਰਾਨ ਜਾਣਕਾਰੀ ਦਿੰਦਿਆ ਐਸ਼ੋ; ਦੇ ਸ਼ੰਮੀ ਕੁਮਾਰ ਪਹਿਲਵਾਨ ਨੇ ਦੱਸਿਆ ਕਿ ਪੰਜਾਬ ਦੇ ਕਈ ਜਿਲਿ੍ਹਆਂ ਦੇ ਵੱਖ-ਵੱਖ ਅਖਾੜਿਆ ਵਿਚੋ ਕਰੀਬ 125 ਪਹਿਲਵਾਨਾਂ ਨੇ ਹਿੱਸਾ ਲਿਆ | ਝੰਡੀ ਦੀ ਕੁਸ਼ਤੀ ਮਨਦੀਪ ਰੌਣੀ ਤੇ ਮੋਨੂ ਬਾਹੜੋਵਾਲ ਦੇ ਗੈਹ-ਗੱਚ ਮੁਕਾਬਲੇ ਵਿੱਚਕਾਰ ਬਰਾਬਰੀ ਤੇ ਰਹੀ | ਇਸ ਤੋਂ ਇਲਾਵਾ ਅਮਰੀਕ ਚੌਾਤਾ ਨੇ ਗਿੰਦਰ ਚਮਕੌਰ ਸਾਹਿਬ, ਯਤਿਨ ਹੰਬੋਵਾਲ ਨੇ ਯਤਿਨ ਅਟਾਰੀ, ਲੱਕੀ ਰੌਣੀ ਨੇ ਰਾਜਾ ਖੇੜੀ, ਵਰੁਣ ਮਾਛੀਵਾੜਾ ਨੇ ਸੌਰਵ ਭੁੱਟਾ, ਗਿੰਦੀ ਚਮਕੌਰ ਸਾਹਿਬ ਨੇ ਸੱਤਾ ਭੁੱਟਾ, ਸੰਦੀਪ ਖੰਨ੍ਹਾ ਨੇ ਜੱਸਾ ਮਰੌੜ ਨੂੰ ਕ੍ਰਮਵਾਰ ਹਰਾਇਆ | ਇਕਬਾਲ ਮਰੌੜ ਤੇ ਪੂਰਨ ਖੰਨ੍ਹਾ, ਚੰਦਨ ਖੇੜੀ ਤੇ ਲੱਕੀ ਅਟਾਰੀ, ਭੱਟੀ ਮਾਛੀਵਾੜਾ ਤੇ ਰਵੀ ਦੁਰਾਹਾ, ਜੈ ਭਗਵਾਨ ਭੁੱਟਾ ਤੇ ਅਜੇ ਦੋਰਾਹਾ ਵਿਚਕਾਰ ਕੁਸ਼ਤੀ ਮੁਕਾਬਲਾ ਬਰਾਬਰੀ ‘ਤੇ ਰਿਹਾ | ਮੇਲੇ ਦੌਰਾਨ ਨਾਜਰ ਸਿੰਘ ਨੇ ਆਪਣੀ ਕੁਮੈਂਟਰੀ ਨਾਲ ਆਏ ਦਰਸ਼ਕਾਂ ਨੂੰ ਜਿੱਥੇ ਮੁਕਾਬਲੇ ਬਾਰੇ ਦੱਸਿਆ ਉੱਥੇ ਹੱਸੋ ਹੀਣੀਆਂ ਗੱਲਾਂ ਕਰਕੇ ਹਸਾਇਆ | ਰੈਫਰੀ ਦੀ ਭੁਮਿਕਾ ਬਿੱਟੂ ਅਟਾਰੀ, ਰਾਣਾ ਬਾਹਰੋਵਾਲ ਨੇ ਨਿਭਾਈ | ਇਸ ਮੌਕੇ ਕੌਾਸਲਰਾਂ ‘ਚ ਸੁੁਰਿੰਦਰ ਜੋਸ਼ੀ, ਵਿਜੇ ਚੌਧਰੀ, ਪਰਮਜੀਤ ਪੰਮੀ, ਪਰਮਜੀਤ ਪੰਮਾ, ਅਮਰਜੀਤ ਕਾਲਾ, ਸਾਬਕਾ ਐਮ ਸੀ, ਸੁਰਿੰਦਰ ਛਿੰਦੀ, ਐਸੀ ਸੈੱਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਣੇਵਾਲ, ਲਬੀ ਢਿੱਲੋਂ, ਸ਼ਾਮ ਲਾਲ ਕੁੰਦਰਾ, ਰੁਪਿੰਦਰ ਸਿੰਘ ਰੂਬੀ, ਸੁੱਖੀ ਸ਼ਰਮਾ, ਸੰਪੂਰਨ ਸਿੰਘ ਧਾਲੀਵਾਲ, ਪਿਆਰੇ ਲਾਲ, ਕਰਮਜੀਤ ਸਿੰਘ ਅਢਿਆਣਾ, ਹਰਨਾਮ ਨਾਮਾ, ਭੋਲਾ ਨੰਬਰਦਾਰ ਮਾਣਕੀ, ਰਮਨ ਬਹਿਲੋਲਪੁਰ, ਪ੍ਰਬੰਧਕਾਂ ਵਿੱਚ ਪ੍ਰਧਾਨ ਦਲਜੀਤ ਸਿੰਘ, ਸਾਬਕਾ ਕੌਾਸਲਰ ਪਹਿਲਵਾਨ ਸਮੀ ਕੁਮਾਰ,ਗੁਰਵਿੰਦਰ ਸਿੰਘ ਗੁਰੀ, ਕੌਸ਼ਲਰ ਪਰਮਜੀਤ ਪੰਮੀ,ਹਰੀ ਸਿੰਘ ਪ੍ਰਾਪਰਟੀ ਅਡਵਾਇਜਰ,ਮਨਜਿੰਦਰ ਸਿੰਘ ਗਿੱਲ, ਪੀ.ਏ ਰਾਜੇਸ਼ ਬਿੱਟੂ, ਯਸ਼ਪਾਲ ਸਰੀਨ ਡਿਪਟੀ, ਗੁਰਚਰਨ ਸਿੰਘ ਟਾਂਡਾ ਕਾਲੀਆ ਤੇ ਹੋਰਨਾਂ ਨੇ ਨਗਦ ਇਨਾਮ ਦੇ ਕੇ ਪਹਿਲਵਾਨਾਂ ਦਾ ਹੌਸਲਾ ਵਧਾਇਆ | ਘੱਟ ਤਾਪਮਾਨ ਦੇ ਕਾਰਨ ਮੌਸਮ ਤੇ ਠੰਡ ਦੇ ਬਾਵਜੂਦ ਵੀ ਕੱਲ ਦੇਰ ਸਾਮ ਤੱਕ ਚੱਲੇ ਇਸ ਮੇਲੇ ਵਿਚ ਪਹਿਲਵਾਨੀ ਦੇਖਣ ਦੇ ਸੌਕੀਨ ਪਹਿਲਵਾਨਾ ਦੇ ਦਾਅ ਪੇਚਾ ਤੇ ਤਾਲੀਆ ਵਜਾ ਕੇ ਆਪਣਾ ਵੀ ਮਨੋਰੰਜਨ ਕਰਦੇ ਰਹੇ ਤੇ ਪਹਿਲਵਾਨਾ ਦਾ ਵੀ ਹੌਸ਼ਲਾ ਅਫਜਾਈ ਕਰਦੇ ਰਹੇ | ਰੈਫਰੀ ਤੇ ਮੰਚ ਸੰਚਾਲਕ ਦੀ ਭੂਮਿਕਾ ਰਵਿੰਦਰ ਕੋਛੜ,ਨਾਜਰ ਸਿੰਘ ਨੇ ਬਾਖੂਬੀ ਨਿਭਾਈ |