ਭਿੱਖੀਵਿੰਡ 19 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਭਿੱਖੀਵਿੰਡ ਵਿਖੇ ਐਨ.ਸੀ.ਸੀ ਨੂੰ ਮਿਲਣ ਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ 11 ਪੰਜਾਬ
ਬਟਾਲੀਅਨ ਦੇ ਕਮਾਂਡੈਂਟ ਅਫਸਰ ਕਰਨਲ ਅਸ਼ਵਨੀ ਕੁਮਾਰ ਵਿਸ਼ੇਸ਼ ਤੌਰ ‘ਤੇ ਭਿੱਖੀਵਿੰਡ ਸਕੂਲ
ਵਿਖੇ ਪਹੰੁਚੇਂ। ਸਕੂਲ਼ ਦੇ ਜੂਨੀਅਰ ਡਵੀਜਨ ਐਨ.ਸੀ.ਸੀ ਕੈਡਿਟਾਂ ਨੇ ਗਾਰਡ ਆਫ ਆਨਰ ਦੇ
ਕੇ ਕਰਨਲ ਅਸ਼ਵਨੀ ਕੁਮਾਰ ਦਾ ਸਵਾਗਤ ਕੀਤਾ। ਇਸ ਮੌਕੇ ਲੜਕੇ ਵਿੰਗ ਦੇ ਇੰਚਾਰਜ ਸਤਵਿੰਦਰ
ਸਿੰਘ ਪੰਨੂ ਤੇ ਐਨ.ਸੀ.ਸੀ ਅਫਸਰ ਮਨਮੀਤ ਸਿੰਘ ਨੇ ਕਰਨਲ ਅਸਵਨੀ ਕੁਮਾਰ ਦਾ ਸਵਾਗਤ
ਕੀਤਾ। ਸਕੂਲ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਰਨਲ ਅਸ਼ਵਨੀ ਕੁਮਾਰ ਨੇ
ਆਖਿਆ ਕਿ ਜੇਕਰ ਵਿਦਿਆਰਥੀ ਆਪਣੀ ਤਾਕਤ ਦਾ ਸਹੀ ਇਸਤੇਮਾਲ ਕਰਨ ਤਾਂ ਦੇਸ਼ ਤਰੱਕੀ ਦੀਆਂ
ਬੁਲੰਦੀਆਂ ਨੂੰ ਛੂਹ ਸਕਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ,
ਐਨ.ਸੀ.ਸੀ ਕੈਡਿਟ ਤੇ ਫੌਜ ਵਿਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਤੇ ਸਕੂਲ ਸਟਾਫ ਨਾਲ
ਵਿਸ਼ੇਸ਼ ਗੱਲਬਾਤ ਵੀ ਕੀਤੀ। ਕਰਨਲ ਅਸ਼ਵਨੀ ਕੁਮਾਰ ਨੇ ਸਕੂਲ਼ ਦਾ ਦੌਰਾ ਕਰਕੇ ਪ੍ਰਬੰਧ
ਵੇਖਿਆ ਤੇ ਇੰਚਾਰਜ ਸਤਵਿੰਦਰ ਸਿੰਘ ਪੰਨੂ ਆਦਿ ਸਟਾਫ ਦੀ ਪ੍ਰਸੰਸਾ ਕੀਤੀ। ਇਸ ਮੌਕੇ
ਐਨ.ਸੀ.ਸੀ ਕੈਡਿਟਾਂ ਤੇ ਵਿਦਿਆਰਥੀਆਂ ਵਿਚ ਨਵਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਇਸ
ਸਮੇਂ ਵਰਿੰਦਰ ਕੁਮਾਰ, ਗੋਰਵ ਸ਼ਰਮਾ, ਹਰਪ੍ਰੀਤ ਸਿੰਘ, ਮੋਹਨ ਸਿੰਘ, ਬਿਕਰਮਜੀਤ ਸਿੰਘ,
ਇੰਦਰਜੀਤ ਸਿੰਘ, ਮਾਨ ਸਿੰਘ, ਜਗਰੂਪ ਕੌਰ ਆਦਿ ਸਟਾਫ ਤੋਂ ਇਲਾਵਾ ਸੂਬੇਦਾਰ ਧਨਾਜੈ,
ਹਵਾਲਦਾਰ ਰਜਿੰਦਰ ਸਿੰਘ, ਹਵਾਲਦਾਰ ਦਰਸ਼ਨ ਸਿੰਘ ਹਾਜਰ ਸਨ।