ਪੱਟੀ, 19 ਦਸੰਬਰ (ਅਵਤਾਰ ਸਿੰਘ ਢਿੱਲੋਂ )
ਪੱਟੀ ਸ਼ਹਿਰ ਦੀ ਸਿਰਮੌਰ ਸੰਸਥਾਂ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋ ਸ਼ਹਿਰ ਅੰਦਰ ਧਾਰਮਿਕ ਕੰਮਾਂ ਤੋ ਇਲਾਵਾ ਲੋਕ ਭਲਾਈ ਦੇ ਸਮਾਜਿਕ ਕੰਮਾਂ ਵਿਚ ਵੱਧ ਚੜ ਕੇ ਸ਼ਹਿਯੋਗ ਦਿੱਤਾ ਜਾ ਰਿਹਾ ਹੈ | ਇਸੇ ਹੀ ਕੜੀ ਤਹਿਤ ਸੰਸਥਾਂ ਦੇ ਮੈਂਬਰਾਂ ਵੱਲੋ ਠੰਡ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਬੇਸਹਾਰਾ, ਅਨਾਥ ਵਿਅਕਤੀਆਂ ਤੇ ਛੋਟੋ ਛੋਟੇ ਬੱਚਿਆਂ ਨੂੰ ਗਰਮ ਕੱਪੜੇ, ਸਵੈਟਰ, ਜੈਕਟਾਂ, ਸ਼ਾਲ, ਕੰਬਲ ਆਦਿ ਵੰਡੇ ਗਏ | ਇਸ ਮੌਕੇ ਸੁਸਾਇਟੀ ਦੇ ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ ਲੋੜਵੰਦਾਂ ਲੋਕਾਂ ਦੀ ਮਦਦ ਕਰਨ ਨਾਲ ਪ੍ਰਮਾਤਮਾ ਵੀ ਖੁਸ਼ ਹੋ ਜਾਂਦਾ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਲੋੜਵੰਦਾਂ ਦੀ ਮਦਦ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ | ਉਨਾਂ ਨੇ ਸਮੂਹ ਸ਼ਹਿਰ ਨਿਵਾਸੀਆਂ, ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਤੇ ਬਜ਼ੁਰਗਾਂ ਦੇ ਨਾ ਇਸਤੇਮਾਲ ਹੋਣ ਵਾਲੇ ਗਰਮ ਕੱਪੜੇ, ਸ਼ਾਲ, ਜੈਕਟਾਂ, ਕੰਬਲ ਆਦਿ ਸਾਡੀ ਸੰਸਥਾਂ ਕੋਲ ਪਹੁੰਚਾਉਣ ਦੀ ਖੇਚਲ ਕਰਨ ਅਤੇ ਅਸੀ ਉਨਾਂ ਨੂੰ ਲੋੜਵੰਦਾਂ ਤੇ ਬੇਸਹਾਰਾ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹਨ | ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ ਵੱਖ ਵੱਖ ਸ਼ਹਿਰਾਂ ਅੰਦਰ ਰਹਿ ਰਹੇ ਲੋੜਵੰਦਾਂ ਤੱਕ ਗਰਮ ਕੱਪੜੇ ਆਪਣੀ ਗੱਡੀ ਰੱਖ ਕੇ ਵੰਡ ਰਹੇ ਹਾਂ ਅਤੇ ਆਪ ਖੁੱਦ ਉਨਾਂ ਪਵਾ ਕੇ ਠੰਡ ਲੱਗਣ ਤੋ ਬਚਾਅ ਕਰਵਾ ਰਹੇ | ਉਨਾਂ ਨੇ ਦੱਸਿਆ ਕਿ ਇਸ ਕੰਮ ਵਿਚ ਆਉਣ-ਜਾਣ ਦਾ ਸਾਰਾ ਖਰਚਾ ਸੁਸਾਇਟੀ ਵੱਲੋ ਅਦਾ ਕੀਤਾ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ, ਅਵਤਾਰ ਸਿੰਘ ਢਿੱਲੋ, ਇਕਬਾਲ ਸਿੰਘ ਜੌਲੀ, ਨਿਰਮਲ ਸਿੰਘ ਕਾਕਾ, ਸੁਰਿੰਦਰ ਸਿੰਘ, ਜੋਬਨਦੀਪ ਸਿੰਘ, ਸੁਨੀਲ ਕੁਮਾਰ ਆਦਿ ਹੋਰ ਮੈਂਬਰ ਹਾਜ਼ਰ ਸਨ |