ਅੱਜ ਕੱਲ ਹਰ ਗੱਲ ਨੂੰ ਬਿਨ ਸੋਚੇ ਸਮਝੇ ਕੀਤਾ ਜਾ ਰਿਹਾ।ਅਸਲੀਅਤ ਤੇ ਤਰਕ ਬੜਾ
ਘੱਟ ਵੇਖਣ ਨੂੰ ਮਿਲ ਰਿਹਾ ।ਪਰ ਭੇਡ ਚਾਲ ਬਹੁਤ ਹੀ ਜਿਆਦਾ ਵੇਖਣ ਵਿੱਚ ਆ ਰਹੀ ਆ। ਏਥੋਂ ਤੱਕ
ਹਿੱਲੇ ਪਏ ਪਏ ਨੇ ਲੋਕ।ਕਿਸੇ ਨੂੰ ਜੁਕਾਮ ਹੋਜੇ ਓਹ ਵੀ ਥੌਲੇ ਪਵਾਓਂਦਾ ਫਿਰਦਾ ਗਾ।ਮੈਂ ਕੁੱਝ
ਦੱਸਣਾ ਚਾਹੁੰਣਾ ਧਿਆਨ ਨਾਲ ਸੁਣਿਓ। ਹਰ ਇੱਕ ਦੇ ਮੂੰਹੋ ਇੱਕੋ ਸਬਦ ਨਿਕਲਦਾ ਬਸ ਕਸਰ ।ਐਸੇ
ਸਬਦ ਨੇ ਸਾਰੇ ਵਾਹਣੀ ਪਾ ਰੱਖੇ ਨੇ।ਥੌਲਾ,ਤਵੀਤ,ਰਾਖ,ਟੂਣੇ ਮਾਣੇ,ਜਾਨਵਰ ਮਾਰ ਕੇ ਸੁੱਖਾਂ
ਦੇਣੀਆ ਬੜਾ ਕੁੱਝ ਚੱਲ ਰਿਹਾ ।
ਕਿਸੇ ਦੇ ਪਿੱਤੇ ਦੀ ਪੱਥਰੀ ਥੌਲੇ ਨਾਲ ਕਿਵੇ ਨਿਕਲੂ ਦਵਾਈ ਲੈ ਲੋ ਵਧੀਆ ਗੱਲ ਆ।
ਟੁੱਟੀ ਹੋਈ ਬਾਂਹ ਕਿੱਥੇ ਤਵੀਤ ਨਾਲ ਜੁੜ ਜਾਵੇਗੀ।ਸਦਾ ਲੀ ਅੰਗਹੀਣ ਹੋ ਕੇ ਬੈਠ ਜਾਂਦਾ ਬੰਦਾ।
ਕਿਸੇ ਪਸੂ ਨੂੰ ਪਿਆ ਬੰਨ ਕਦੇ ਟੂਣੇ ਮਾਣੇ ਨਹੀਂ ਖੋਲ ਸਕਦੇ।
ਕੁੰਢਲੀਆਂ ਖੁਲਾ ਕੇ ਵਿਆਹੀ ਧੀ ਬਾਰ ਚ ਬੈਠੀਆ ਪੇਕਿਆਂ ਦੇ।
ਜਿਸ ਪੁੱਛਾ ਦੇਣ ਵਾਲੇ ਪਸੂ ਸਾਧ ਦਾ ਘਰ ਕਿਰਾਏ ਤੇ ਜਿੱਥੇ ਬੈਠਾ।ਥੋਡੇ ਕਿਥੋਂ ਕੋਠੀ ਪਵਾ
ਦੇਵੇਗਾ।
ਜਿਸ ਪਾਖੰਡੀ ਸਾਧ ਪੁੱਛਾ ਦੇਣ ਵਾਲੇ ਦੀ ਕੁੜੀ ਮੁੰਡਾ ਨਾ ਹੋਣ ਕਰਕੇ ਸੋਹਰਿਆਂ ਨੇ ਤੋਰਤੀ ਓ
ਕਿਥੋਂ ਲਾਲ ਦੇਦੂ ਥੋਨੂੰ।
ਜਿਸ ਪੁਛਾ ਦੇਣ ਵਾਲੀ ਦਾ ਘਰ ਵਾਲਾ ਸਰਾਬ ਨਾਲ ਰੱਜਿਆ ਰਹਿੰਦਾ।ਓ ਓਹਦੀਆ ਬੀੜੀਆਂ ਵੀ ਨੀ ਬੰਦ
ਕਰਵਾ ਸਕਦੀ, ਬੀਬੀਓ ਥੋਡੇ ਪੁੱਤਾਂ ਤੇ ਘਰ ਵਾਲਿਆਂ ਦੀ ਸਰਾਬ ਕਿਥੋਂ ਹਟਵਾ ਦੇਵੇਗੀ ।
ਜਿਸ ਪੁਛਾ ਦੇਣ ਵਾਲੇ ਦਾ ਮੁੰਡਾ ਮਿਸਤਰੀਆਂ ਨਾਲ ਦਿਹਾੜੀ ਤੇ ਜਾਂਦਾ ਓ ਕਿਥੇ ਥੋਡੇ ਮੁੰਡੇ
ਨੂੰ ਕਿਥੇ ਨੋਕਰੀ ਤੇ ਲਵਾ ਦੇਵੇਗਾ।
ਭੁੱਖੀ ਮੱਝ ਕਿਥੋਂ ਦੁੱਧ ਦੇਵੇ ਥੌਲਿਆਂ ਨਾਲ ਕੀ ਭਾਲਦਿਓ।
ਬਕਵਾਸ ਆ ਸਭ ਕੀ ਭਾਲਦਿਓ ਏਹਨਾਂ ਤੋਂ।
ਏਹ ਭੇਡ ਚਾਲ ਆ ਸਿਆਣਿਆਂ ਕੋਲ ਜਾਂਦੇ ਨੇ ਪਸੂ ਬਿਰਤੀ ਲੋਕ ਨੇ।ਪੜੇ ਲਿਖੇ ਪਸੂ ਵੀ ਬੜੇ
ਨੇ।ਅਖਬਾਰ ਵਿੱਚ ਖਬਰ ਪਿੱਛੋਂ ਤੇ ਰਾਸੀਫਲ ਤੇ ਨਿਗ੍ਹਾ ਪਹਿਲਾਂ ਮਾਰਦੇ ਨੇ।
ਪੜੇ ਲਿਖੇ ਅੰਧਵਿਸਵਾਸੀ ਬੜੇ ਨੇ।
ਛੱਡੋ ਖਹਿੜਾ ਥੌਲੇ ਤਵੀਤਾਂ ਦਾ,ਲੋੜ ਅਨੁਸਾਰ ਇਲਾਜ ਕਰਵਾ ਲਵੋ।ਦਵਾਈ ਲੈ ਲਵੋ।ਬਚੋ ਠੱਗਾਂ
ਕੋਲੋਂ।ਜਿੱਧਰ ਨੂੰ ਕੋਈ ਕਹਿ ਦਿੰਦਾ ਕਿ ਫਲਾਣੇ ਬਾਬੇ ਕੋਲ ਵਗਜਾ ਓ ਠੀਕ ਕਰਦੂ।ਓ ਕੰਜਰ
ਕਿਥੋਂ ਠੀਕ ਕਰਦੂ ਅਪਦਾ ਸਾਹ ਤਾਂ ਠੀਕ ਨੀ ਹੋਇਆ।ਭੇਡਾਂ ਬਣਕੇ ਨਾ ਤੁਰੇ ਫਿਰੋ।ਜਿੰਨਾਂ ਦੇ
ਘਰ ਵਾਲੀਆਂ ਜਾਂਦੀਆਂ ਨੇ ਏਹਨਾਂ ਕੋਲ ਖੈਰ ਨਹੀਂ।ਏਹ ਘਰ ਵਸਾਓਂਦੇ ਨੀ ਉਜਾੜਦੇ ਹੀ ਨੇ।ਭੇਡ
ਚਾਲ ਨਾ ਬਣਾਓ ਆਪ ਵੀ ਸਚੇਤ ਹੋਵੋ ਜਵਾਕਾਂ ਨੂੰ ਵੀ ਕਰੋ।
ਮੱਖਣ ਸ਼ੇਰੋਂ ਵਾਲਾ.
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲਾ ਸੰਗਰੂਰ।
ਸੰਪਰਕ 98787-98726