ਮਹਿਲ ਕਲਾਂ 25 ਦਸੰਬਰ (ਗੁਰਸੇਵਕ ਸਿੰਘ ਸਹੋਤਾ) – ਬਹੁਜਨ ਮੁਕਤੀ ਪਾਰਟੀ ਡਾ ਭੀਮ ਰਾਓ ਅੰਬੇਡਕਰ ਅਤੇ ਸਾਹਿਬ ਸ੍ਰੀ ਕਾਂਸੀ ਰਾਮ ਦੇ ਸੁਪਨੇ ਪੂਰਾ ਕਰਨ ਲਈ ਦਲਿਤਾ ਨੂੰ ਲਾਮਬੰਦ ਕਰਕੇ ਜਨ ਜਾਗਰਣ ਅੰਦੋਲਨ ਸੁਰੂ ਕਰਨ ਜਾ ਰਹੀ ਹੈ | ਇਸ ਲਈ ਪਾਰਟੀ ਵੱਲੋ ਪਿੰਡ ਪੱਧਰ,ਬਲਾਕ ਪੱਧਰ,ਜਿਲਾ ਪੱਧਰ ਅਤੇ ਸੂਬਾ ਪੱਧਰ ਤੇ ਮੀਟਿੰਗਾ ਕਰਕੇ ਮਿਹਨਤੀ ਵਰਕਰਾ ਨੂੰ ਅੱਗੇ ਲਿਆ ਢੁੱਕਵੀਆ ਨੁੰਮਾਇਦਗੀਆ ਦੇ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ | ਇਹ ਵਿਚਾਰ ਅੱਜ ਬਹੁਜਨ ਮੁਕਤੀ ਪਾਰਟੀ ਦੇ ਸੀਨੀਅਰ ਆਗੂ ਆਈਏਐਸ ਤੇ ਸੇਵਾ ਡਿਪਟੀ ਕਮਿਸਨਰ ਖੁਸੀ ਰਾਮ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਈਸਾਪੁਰੀ ਨੇ ਪਿੰਡ ਕਲਾਲ ਮਾਜਰਾ ਵਿਖੇ ਜਿਲਾ ਪ੍ਰਧਾਨ ਜਸਪਾਲ ਸਿੰਘ ਪਾਲੀ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਗਟ ਕੀਤੇ | ਉਹਨਾ ਨੇ ਕਿਹਾ ਕਿ ਜੇਕਰ ਦੇਸ ਅਤੇ ਰਾਜ ਨੂੰ ਖੁਸਹਾਲ ਬਣਾਉਣਾ ਹੈ ਤਾਂ ਪਿੰਡਾ ਦੇ ਲੋਕਾ ਨੂੰ ਪਾਰਲੀਮੈਟ,ਵਿਧਾਨ ਸਭਾ,ਜਿਲਾ ਪ੍ਰੀਸਦ,ਬਲਾਕ ਸੰਮਤੀ ਅਤੇ ਪੰਚਾਇਤੀ ‘ਚ ਆਪਣੇ ਨੁੰਮਾਇਦੇ ਆਪ ਚੁਣ ਕੇ ਭੇਜਣ ਦੀ ਲੋੜ ਹੈ ਤਾਂ ਜੋ ਡਾ ਭੀਮ ਰਾਓ ਅੰਬੇਡਕਰ ਦੇ ਸੁਪਨੇ ਨੂੰ ਬਚਾਇਆ ਜਾ ਸਕੇ ਨਹੀ ਬਾਹਮਣਵਾਦੀ ਲੋਕ ਸਮੁੱਚੇ ਦੇਸ ਅੰਦਰ ਸਵਿਧਾਨ ਨੂੰ ਖਤਮ ਕਰਕੇ ਰੱਖ ਦੇਣਗੇ | ਉਹਨਾ ਕਿਹਾ ਕਿ ਅੱਜ ਦੇਸ ਅੰਦਰ ਕਾਂਗਰਸ ਤੇ ਬੀਜੇਪੀ ਲੋਕਾ ਨੂੰ ਜਾਤ ਪਾਤ ਦੇ ਨਾ ਹੇਠ ਵੰਡ ਕੇ ਲਗਾਤਾਰ ਬ੍ਰਾਮਣਵਾਦੀ ਸੋਚ ਨਾਲ ਜੋੜਨ ਤੇ ਲੱਗੀਆ ਹੋਈਆ ਹਨ | ਜਦੋ ਵੀ ਕੋਈ ਨਿਯੁਕਤੀ ਕਰਨੀ ਹੁੰਦੀ ਹੈ ਤਾ ਬਰਾਮਣਵਾਦ ਦੀ ਸੋਚ ਦੇ ਬੰਦਿਆ ਨੂੰ ਅੱਗੇ ਲਿਆਦਾ ਜਾਦਾ ਹੈ ਉਹਨਾ ਨੇ ਕਿਹਾ ਕਿ ਦੇਸ ਅੰਦਰ ਅੱਜ ਕਾਂਗਰਸ ਤੇ ਬੀਜੇਪੀ ਕ੍ਰਮਵਾਰ ਯੂਪੀਏ ਅਤੇ ਐਨਡੀਏ ਦੇ ਫਰੰਟ ਕਾਇਮ ਕਰਕੇ ਵੱਖ ਵੱਖ ਖੇਤਰੀ ਪਾਰਟੀਆ ਦੇ ਸਹਿਯੋਗ ਨਾਲ ਸਰਕਾਰਾ ਕਾਇਮ ਕਰਕੇ ਅਮੀਰ ਲੋਕਾ ਨੂੰ ਵੱਡੀਆ ਸਹੂਲਤਾ ਅਤੇ ਗਰੀਬ ਲੋਕਾ ਨੂੰ ਵੋਟਾ ਦੇ ਨਾਮ ਤੇ ਲੁੱਟਿਆ ਜਾ ਰਿਹਾ ਹੈ | ਉਹਨਾ ਨੇ ਕਿਹਾ ਕਿ ਡਾ ਭੀਮ ਰਾਓ ਅੰਬੇਡਕਰ ਨੇ ਸਵਿਧਾਨ ਲਾਗੂ ਕਰਵਾ ਕੇ ਵੋਟ ਦਾ ਅਧਿਕਾਰ,ਰਿਜਰਵਰੇਸਨ,ਨੌਕਰੀਆ ਦਾ ਅਧਿਕਾਰ ਅਤੇ ਦਲਿਤਾ ਨੂੰ ਹੋਰ ਅਨੇਕਾ ਸਹੂਲਤਾ ਦਾ ਲਾਭ ਦਿਵਾਇਆ ਪਰ ਸਰਮਾਏਦਾਰ ਪਾਰਟੀਆ ਗਰੀਬਾ ਦੇ ਹੱਕ ਖੋਹਣ ਤੇ ਤੁਲੀਆ ਹਨ | ਇਸ ਮੌਕੇ ਜਿਲਾ ਪ੍ਰਧਾਨ ਜਸਪਾਲ ਸਿੰਘ ਪਾਲੀ ਬਰਨਾਲਾ ਨੇ ਕਿਹਾ ਉਹਨਾ ਸਮੂਹ ਦਲਿਤ ਵਰਗ ਨੂੰ ਆਪਣੇ ਹੱਕਾ ਦੀ ਰਾਖੀ ਲਈ ਬਹੁਜਨ ਮੁਕਤੀ ਪਾਰਟੀ ਦੇ ਝੰਡੇ ਹੇਠ ਲਾਮਬੰਦ ਹੋ ਕੇ ਸੰਘਰਸ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸੂਬਾ ਆਗੂਆ ਵੱਲੋ ਸੂਬੀ ਪੱਧਰੀ ਜਥੇਬੰਦਕ ਢਾਚੇ ਵਿੱਚ ਕੁਝ ਨਵੀਆ ਨਿਯੁਕਤੀਆ ਅਤੇ ਜਿਲਾ ਬਰਨਾਲਾ ਇਕਾਈ ਦੇ ਆਹੁੰਦੇਦਾਰਾ ਦੀ ਸਰਬਸੰਮਤੀ ਨਾਲ ਚੋਣ ਕੀਤੀ | ਜਿਸ ਵਿੱਚ ਜਸਪਾਲ ਪਾਲੀ ਨੂੰ ਜਿਲਾ ਪ੍ਰਧਾਨ ਤੋ ਸੂਬਾ ਸਕੱਤਰ,ਸਾਬਕਾ ਸੈਨਿਕ ਅਮਰਜੀਤ ਸਿੰਘ ਮਾਂਗੇਵਾਲ ਨੂੰ ਜਿਲਾ ਪ੍ਰਧਾਨ,ਜਥੇ ਜੱਗਾ ਸਿੰਘ ਖੁੱਡੀ ਨੂੰ ਕਨਵੀਨਰ,ਸੁਖਵਿੰਦਰ ਸਿੰਘ ਕੁਰੜ ਨੂੰ ਵਾਈਸ ਪ੍ਰਧਾਨ,ਪਿਆਰਾ ਸਿੰਘ ਗਾਗੇਵਾਲ ਅਤੇ ਨਿਰਮਲ ਸਿੰਘ ਸੱਦੋਵਾਲ ਨੂੰ ਜਨਰਲ ਸਕੱਤਰ ਬਣਾਇਆ ਗਿਆ | ਇਸ ਮੌਕੇ ਨਵੇ ਚੁਣੇ ਆਗੂਆ ਨੇ ਸੀਨੀਅਰ ਲੀਡਰਸਿਪ ਨੂੰ ਵਿਸਵਾਸ ਦਿਵਾਇਆ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕਰਕੇ ਗਰੀਬ ਲੋਕਾ ਦੇ ਹੱਕਾ ਲਈ ਅਵਾਜ ਬੁਲੰਦ ਕਰਕੇ ਪਾਰਟੀ ਨੂੰ ਮਜਬੂਤ ਕਰਨਗੇ | ਇਸ ਮੌਕੇ ਸੂਬਾ ਸਕੱਤਰ ਸਿਕੰਦਰ ਸਿੰਘ ਸਿੱਧੂ,ਸਕੱਤਰ ਗੁਰਮੇਲ ਸਿੰਘ ਸੰਧੂ,ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਸਰਬਜੀਤ ਸਿੰਘ ਛੱਲਾ,ਹਲਕਾ ਪ੍ਰਧਾਨ ਗੁਰਚਰਨ ਸਿੰਘ ਕਾਲਾ,ਹਲਕਾ ਸਕੱਤਰ ਸਦੀਕ ਮੁਹੰਮਦ,ਕਰਮ ਸਿੰਘ ਕਲਾਲ ਮਾਜਰਾ,ਬਾਬਾ ਕਰਨੈਲ ਸਿੰਘ,ਜਸਵੰਤ ਸਿੰਘ,ਹਰਭਜਨ ਸਿੰੰਘ,ਭੋਲਾ ਸਿੰਘ,ਅਜਮੇਰ ਸਿੰਘ,ਜੇਠੂ ਸਿੰਘ,ਜਗਦੀਪ ਸਿੰਘ,ਗੁਰਮੇਲ ਸਿੰਘ,ਰਾਜਾ ਸਿੰਘ,ਜੱਗਾ ਸਿੰਘ,ਹਰਮੰਦਰ ਸਿੰਘ ਬਰਨਾਲਾ ਹਾਜਰ ਸਨ |