ਭਿੱਖੀਵਿੰਡ 25 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਅਵਾਰਾ ਗਊਆਂ ਦੀ ਦੇਖਭਾਲ ਨੂੰ ਮੁੱਖ
ਰੱਖਦਿਆਂ ਮੋਦੀ ਸਰਕਾਰ ਨੇ ਭਾਂਵੇ ਗਊ ਟੈਕਸ ਲਗਾ ਕੇ ਲੋਕਾਂ ‘ਤੇ ਬੋਝ ਪਾ ਦਿੱਤਾ ਹੈ,
ਉਥੇ ਪੰਜਾਬ ਸਰਕਾਰ ਨੇ ਵੀ ਹਰ ਜਿਲ੍ਹੇ ਵਿਚ 25 ਏਕੜ ਜਮੀਨ ਵਿਚ ਇਕ ਵੱਡੀ ਗਊਸ਼ਾਲਾ ਬਣਾ
ਦਿੱਤੀ ਹੋਈ ਤਾਂ ਜੋ ਜਿਲ੍ਹੇ ਅੰਦਰ ਘੰੁਮਦੇ ਅਵਾਰਾ ਪਸ਼ੂਆਂ ਨੂੰ ਫੜ੍ਹ ਕੇ ਗਊਸ਼ਾਲਾ ਵਿਚ
ਲਿਆ ਕੇ ਦੇਖਭਾਲ ਕੀਤੀ ਜਾ ਸਕੇ ਤੇ ਸੜਕੀ ਹਾਦਸ਼ਿਆਂ ਨੂੰ ਰੋਕਿਆ ਜਾ ਸਕੇ। ਪਰ ਸਰਕਾਰਾਂ
ਦੇ ਉਪਰਾਲੇ ਸਿਰਫ ਅਖਬਾਰੀ ਬਿਆਨਾਂ ਤੱਕ ਹੀ ਸੀਮਤ ਰਹਿ ਗਏ ਹਨ, ਕਿਉਕਿ ਵਿਧਾਨ ਸਭਾ
ਹਲਕਾ ਖੇਮਕਰਨ ਅੰਦਰ ਸੜਕਾਂ ‘ਤੇ ਘੰੁਮਦੀਆਂ ਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ
ਕਰਦੀਆਂ ਇਹਨਾਂ ਅਵਾਰਾਂ ਗਊਆਂ ਨੂੰ ਕਿਸੇ ਸਮੇਂ ਵੀ ਵੇਖਿਆ ਜਾ ਸਕਦਾ ਹੈ। ਗਹਿਰੀ ਧੰੁਦ
ਤੇ ਰਾਤ ਸਮੇਂ ਅਵਾਰਾ ਗਊਆਂ ਸੜਕ ਉਪਰ ਵਾਹਨਾਂ ਨਾਲ ਟਕਰਾ ਕੇ ਮੌਤ ਦੇ ਮੂੰਹ ਵਿਚ ਜਾ
ਰਹੀਆਂ ਹਨ, ਉਥੇ ਵਾਹਨਾਂ ਤੇ ਚਾਲਕਾਂ ਦਾ ਵੀ ਭਾਰੀ ਨੁਕਸਾਨ ਕਰ ਰਹੀਆਂ ਹਨ ਅਤੇ ਕਈ
ਵਾਰ ਤਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਜਾਣਾ ਪੈ ਚੁੱਕਾ ਹੈ। ਪਰ ਇਹ ਸਭ ਕੁਝ ਵੇਖਣ
ਦੇ ਬਾਵਜੂਦ ਵੀ ਪ੍ਰਸ਼ਾਸ਼ਨ ਅੱਖਾਂ ਬੰਦ ਕਰ ਕਿਸੇ ਵੱਡੇ ਹਾਦਸ਼ੇ ਦੀ ਉਡੀਕ ਕਰ ਰਿਹਾ ਹੈ।
ਅਵਾਰਾ ਗਊਆਂ ਨੂੰ ਫੜ੍ਹ ਕੇ ਦੁਬਲੀ ਗਊਸ਼ਾਲਾ ਵਿਚ ਭੇਜਿਆ ਜਾਵੇ – ਗੁਲਸ਼ਨ ਅਲਗੋਂ
ਇਸ ਮੁਸ਼ਕਿਲ ਸੰਬੰਧੀ ਗੱਲਬਾਤ ਕਰਦਿਆਂ ਸਮਾਜਸੇਵੀ ਆਗੂ ਗੁਲਸ਼ਨ ਕੁਮਾਰ ਅਲਗੋਂ ਨੇ ਕਿਹਾ
ਕਿ ਜੇਕਰ ਸਰਕਾਰ ਨੇ ਲੋਕਾਂ ਕੋਲੋ ਟੈਕਸ ਵਸੂਲਣਾ ਹੈ ਤਾਂ ਲੋਕਾਂ ਦੀਆਂ ਮੁਸ਼ਕਿਲਾਂ ਦੂਰ
ਕਰਨਾ ਵੀ ਸਰਕਾਰ ਦਾ ਮੁੱਢਲਾ ਫਰਜ ਹੈ। ਧਵਨ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ
ਜੋਰਦਾਰ ਮੰਗ ਕੀਤੀ ਕਿ ਵਿਧਾਨ ਸਭਾ ਹਲਕਾ ਖੇਮਕਰਨ ਵਿਚ ਘੰੁਮਦੇ ਅਵਾਰਾ ਪਸ਼ੂਆਂ ਨੂੰ ਫੜ
ਕੇ ਪਿੰਡ ਦੁਬਲੀ ਵਿਚ ਬਣਾਈ ਗਈ ਗਊਸ਼ਾਲਾ ਵਿਚ ਭੇਜਿਆ ਜਾਵੇ ਤਾਂ ਜੋ ਸੜਕੀ ਹਾਦਸ਼ਿਆਂ
ਨੂੰ ਰੋਕਿਆ ਜਾ ਸਕੇ ਤੇ ਕਿਸਾਨਾਂ ਦੀਆਂ ਫਸਲਾਂ ਦੇ ਹੰੁਦੇ ਨੁਕਸਾਨ ਨੂੰ ਰੋਕਿਆ ਜਾ
ਸਕੇ।