ਭਦੌੜ 25 ਦਸੰਬਰ (ਵਿਕਰਾਂਤ ਬਾਂਸਲ) ਕਸਬਾ ਭਦੌੜ ਦੇ ਖੇਤਰ ਵਿੱਚ ਸਮਾਜਸੇਵੀ ਸੰਸਥਾ ਵੱਲੋਂ ਥੋੜੇ ਸਮੇਂ ਵਿੱਚ ਹੀ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਐਮਰਜੈਂਸੀ ਬਲੱਡ ਸੇਵਾ, ਬਲੱਡ ਡੋਨਰ ਸੁਸਾਇਟੀ (ਰਜਿ:) ਭਦੌੜ ਦੇ ਅਹੁੱਦੇਦਾਰ ਨੇ ਮਿਲਕੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਕਸਬੇ ਦੇ ਸਹਿਯੋਗ ਨਾਲ ਬੀਤੇ ਦਿਨ ਪਬਲਿਕ ਸਪੋਰਟਸ ਸਟੇਡੀਅਮ, ਭਦੌੜ ਵਿੱਚ ਪਹਿਲੀ ਐਥਲੈਟਿਕ ਮੀਟ ਕਰਵਾਉਣ ਤੋਂ ਇਲਾਵਾ ਵਿਸ਼ਾਲ ਖੂਨਦਾਨ ਕੈਂਪ ਅਤੇ ਅੱਖਾਂ ਦਾਨ ਕਰਨ ਦੇ ਫਾਰਮ ਭਰਨ ਦੇ ਕੈਂਪ ਦਾ ਆਯੋਜਨ ਕੀਤਾ | ਇਸ ਐਥਲੈਟਿਕ ਮੀਟ ਦਾ ਸ਼ੁਭ ਆਰੰਭ ਥਾਣਾ ਭਦੌੜ ਦੇ ਏ.ਐਸ.ਆਈ. ਦਰਸ਼ਨ ਸਿੰਘ ਨੇ 6 ਕਿਲੋਮੀਟਰ ਲੜਕਿਆਂ ਅਤੇ 5 ਕਿਲੋਮੀਟਰ ਲੜਕੀਆਂ ਦੀ ਕਰਾਊਸ ਕੰਟਰੀ ਨੂੰ ਝੰਡੀ ਦੇ ਕੇ ਰਵਾਨਾ ਕਰਕੇ ਕੀਤਾ | ਇਸ ਤੋਂ ਬਾਅਦ ਸਟੇਡੀਅਮ ਦੇ ਗਰਾਂਊਡ ਵਿੱਚ 1500 ਮੀਟਰ ਰੇਸ ਅੰਡਰ 17 ਕੇਵਲ ਮੰੁਡਿਆ ਲਈ, 400 ਮੀਟਰ ਰੇਸ ਟਰੈਕ ਉਪਰ ਓਪਨ ਮੁੰਡੇ ਅਤੇ ਕੁੜੀਆਂ, 400 ਮੀਟਰ ਰੇਸ ਅੰਡਰ 17 ਸਾਲ ਮੁੰਡੇ ਅਤੇ ਕੁੜੀਆਂ, 100 ਮੀਟਰ ਰੇਸ ਓਪਨ ਮੁੰਡੇ ਅਤੇ ਕੁੜੀਆਂ, 100 ਮੀਟਰ ਰੇਸ ਅੰਡਰ 17 ਸਾਲਾ ਮੁੰਡੇ ਅਤੇ ਕੁੜੀਆਂ, 200 ਮੀਟਰ ਰੇਸ ਅੰਦਰ 17 ਸਾਲ ਕੇਵਲ ਕੁੜੀਆਂ ਲਈ, 400 ਮੀਟਰ ਰੇਸ 50 ਸਾਲ ਦੇ ਬਜੁਰਗਾਂ ਲਈ, ਰੱਸਾ ਕੱਸੀ ਓਪਨ ਨੌਜਵਾਨਾਂ ਵਿਚਕਾਰ ਮੁਕਾਬਲੇ ਕਰਵਾਏ ਗਏ | ਇਹਨਾਂ ਖੇਡਾਂ ਵਿੱਚ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਧੋਲਾ ਅਤੇ ਹਲਕਾ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਤੋਂ ਇਲਾਵਾ ਕਈ ਹੋਰ ਮੱੁਖ ਸਖੀਅਤਾਂ ਨੇ ਸ਼ਿਰਕਤ ਕੀਤੀ ਅਤੇ ਸਮਾਜਸੇਵੀ ਸੰਸਥਾ ਐਮਰਜੈਂਸੀ ਬਲੱਡ ਸੇਵਾ, ਬਲੱਡ ਡੋਨਰ ਸੁਸਾਇਟੀ (ਰਜਿ:) ਭਦੌੜ ਦੇ ਸਮੂਹ ਅਹੁੱਦੇਦਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਐਮਰਜੈਂਸੀ ਬਲੱਡ ਸੇਵਾ, ਬਲੱਡ ਡੋਨਰ ਸੁਸਾਇਟੀ (ਰਜਿ:) ਭਦੌੜ ਦੇ ਪ੍ਰਧਾਨ ਹੈਪੀ ਬਾਂਸਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੀ ਸੰਸਥਾ ਦਾ ਇਹ ਐਥਲੈਟਿਕ ਮੀਟ ਕਰਵਾਉਣ ਦਾ ਪ੍ਰਮੁੱਖ ਮਕਸਦ ਨੌਜਵਾਨਾਂ ਨੂੰ ਨਸ਼ੇ ਵਾਲੇ ਪਾਸਿਓ ਮੋੜਕੇ ਉਹਨਾਂ ਦਾ ਧਿਆਨ ਖੇਡਾਂ ਵਾਲੇ ਪਾਸੇ ਲਗਾਉਣਾ ਹੈ | ਇਸ ਮੌਕੇ ‘ਤੇ ਆਯੋਜਨ ਕੀਤੇ ਗਏ ਖੂਨਦਾਨ ਕੈਂਪ ਵਿੱਚ 60 ਯੂਨਿਟਾਂ ਖੂਨਦਾਨ ਕੀਤੀਆਂ ਗਈਆਂ ਤਾਂ ਜੋ ਲੋੜ ਪੈਣ ਤੇ ਕਿਸੇ ਇਨਸਾਨ ਦੀ ਕੀਮਤੀ ਜਿੰਦਗੀ ਬਚਾਈ ਜਾ ਸਕੇ ਅਤੇ 12 ਵਿਅਕਤੀਆਂ ਵੱਲੋਂ ਅੱਖਾਂ ਦਾਨ ਕਰਨ ਦੇ ਫਰਮ ਭਰੇ ਗਏ | ਪ੍ਰਧਾਨ ਹੈਪੀ ਬਾਂਸਲ ਨੇ ਸੰਸਥਾਂ ਦੇ ਸਮੂਹ ਮੈਂਬਰਾਂ, ਪ੍ਰਮੁੱਖ ਹਸਤੀਆਂ, ਪੱਤਵੰਤੇ ਸੱਜਣਾਂ, ਕੋਚ ਸਹਿਬਾਨਾਂ ਅਤੇ ਕਸਬੇ ਦੇ ਦਾਨੀ ਸੱਜਣਾਂ ਦਾ ਐਥਲੈਟਿਕ ਮੀਟ ‘ਤੇ ਪੁੱਜਣ ‘ਤੇ ਧੰਨਵਾਦ ਕੀਤਾ | ਇਸ ਐਥਲੈਟਿਕ ਮੀਟ ਭਾਗ ਲੈਣ ਵਾਲੇ ਮੁੰਡੇ ਅਤੇ ਕੁੜੀਆਂ ਵਿੱਚੋਂ ਪੁਜੀਸ਼ਨਾਂ ਲੈਣ ਵਾਲੇ ਖਿਡਾਰੀਆਂ ਨੂੰ ਵਿਧਾਇਕ ਪਿਰਮਲ ਸਿੰਘ ਧੌਲਾ, ਵਿਧਾਇਕ ਮੀਤ ਹੇਅਰ, ਟਰੱਕ ਯੂਨੀਅਨ ਸਹਿਣਾ-ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਪਿੰ੍ਰਸੀਪਲ ਇਕਬਾਲ ਕੌਰ, ਲੈਕ. ਨੀਲੂ ਖਾਨ, ਮਾ: ਰਾਮ ਕੁਮਾਰ, ਨਗਰ ਕੌਸਲ ਭਦੌੜ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਪਿੰ੍ਰਸੀਪਲ ਜੈਸ਼ਨ ਜੋਸ਼ ਵੱਲੋਂ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇ ਕਾਮਰੇਡ ਇੰਦਰਜੀਤ ਸਿੰਘ ਭਿੰਦਾ, ਕੌਸਲਰ ਪਰਮਜੀਤ ਸਿੰਘ ਸੇਖੋਂ, ਗੋਕਲ ਸਿੰਘ ਸਹੋਤਾ, ਅਸ਼ੋਕ ਵਰਮਾਂ, ਰਮੇਸ ਕੁਮਾਰ, ਕੀਰਤ ਸਿੰਗਲਾ, ਸੁਖਚੈਨ ਸਿੰਘ ਚੈਨਾ, ਕੇਵਲ ਸਿੰਘ ਮਝੈਲ, ਮਾ: ਗਗਨਦੀਪ ਸਿੰਘ, ਮਾ: ਸੁਰਜੀਤ ਸਿੰਘ ਬੁੱਘੀ, ਡਾ: ਨਰੋਤਮ ਕੌਛੜ, ਐਮਰਜੈਂਸੀ ਬਲੱਡ ਸੇਵਾ, ਬਲੱਡ ਡੋਨਰ ਸੁਸਾਇਟੀ (ਰਜਿ:) ਬਠਿੰਡਾ ਦੇ ਪ੍ਰਧਾਨ ਤਰਧਾਰ ਹਮੇਸਪੁਰੀ, ਚੈਅਰਮੈਨ ਮਨਪ੍ਰੀਤ ਸਿੰਘ, ਸੈਕਟਰੀ ਰਵੀ ਕੁਮਾਰ, ਸਿਵਲ ਹਸਪਤਾਲ ਬਰਨਾਲਾ ਦੀ ਡਾ: ਹਰਜਿੰਦਰ ਕੌਰ, ਨਰਸ ਗੁਰਮੇਲ ਕੌਰ, ਐਲ ਟੀ ਬਲਵਿੰਦਰ ਕੁਮਾਰ, ਕੌਸਲਰ ਨੀਤੂ ਰਾਣੀ, ਮਾ: ਗੁਰਮੇਲ ਭੁਟਾਲ, ਸਰਪੰਚ ਸੁਖਦੇਵ ਸਿੰਘ ਧਾਲੀਵਾਲ, ਸਰਪੰਚ ਗੁਰਚਰਨ ਸਿੰਘ, ਪਰਮਜੀਤ ਤਲਵਾੜ, ਜਸਵਿੰਦਰ ਸਿੰਘ ਕਾਲਾ, ਪ੍ਰਵੀਨ ਕੁਮਾਰ ਗੋਤਮ, ਗੁਰਦੀਪ ਕੁਮਾਰ ਦੀਪਾ, ਮਨਦੀਪ ਬਾਂਸਲ ਆਦਿ ਹਾਜਰ ਸਨ |