ਸੰਦੌੜਫ਼ਕੁੱਪ ਕਲਾਂ 27 ਦਸੰਬਰ (ਡਾ. ਕੁਲਵਿੰਦਰ ਗਿੱਲ) ਮਾਲਵਾ ਲਿਖਾਰੀ ਸਭਾ ਪੰਜਾਬ ਦੀ ਇਕੱਤਰਤਾ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਹੋਈ ਜਿਸ ਬਾਰੇ ਜਾਣਕਾਰੀ ਦਿੰਦਿਆਂ ਸੂ&ੀ ਗਾਇਕ ਲੇਖਕ ਹਰਮਿੰਦਰ ਸਿੰਘ ਭੱਟ ਨੇ ਦੱਸਿਆ ਕਿ ਇਸ ਮੌਕੇ &ੈਸਲਾ ਕੀਤਾ ਗਿਆ ਕਿ ਸਭਾ ਵੱਲੋਂ “ਪਹੁ ਫੱੁਟਦੀਆਂ ਕਲਮਾਂ” ਮੁਹਿੰਮ ਤਹਿਤ ਨਵੇਂ ਲੇਖਕਾਂ ਨੰੂ ਉਸਤਾਦ ਕਵੀਆਂ ਦੀ ਮਦਦ ਨਾਲ ਕਵਿਤਾ,ਗ਼ਜ਼ਲ,ਕਹਾਣੀ ਆਦਿ ਵਿਧਾਵਾਂ ਦੀ ਸਿੱਖਿਆ ਦਿੱਤੀ ਜਾਇਆ ਕਰੇਗੀ ਉਨ੍ਹਾਂ ਦੱਸਿਆ ਕਿ ਉਸਤਾਦ ਹਨੀ& ਮੁਹੰਮਦ ਖ਼ਾਨ ਅਕੈਡਮੀ ਧਲੇਰ ਕਲਾਂ ਦੇ ਸਹਿਯੋਗ ਨਾਲ ਸੰਗੀਤਕ ਸਿੱਖਿਆ ਵੀ ਦਿੱਤੀ ਜਾਇਆ ਕਰੇਗੀ ਇਸ ਮੌਕੇ ਸੰਗੀਤਕ ਸਕੂਲ ਦਾ ਆਰੰਭ ਵੀ ਕੀਤਾ ਗਿਆ|ਇਸ ਮੌਕੇ ਉਸਤਾਦ ਹਨੀ& ਮੁਹੰਮਦ ਨੇ ਕਿਹਾ ਕਿ ਸੰਗੀਤ ਰੂਹ ਦੀ ਖ਼ੁਰਾਕ ਹੈ ਅਤੇ ਸੰਗੀਤ ਨਾਲ ਜਿਹੜਾ ਸਕੂਨ ਮਨ ਨੰੂ ਮਿਲਦਾ ਹੈ ਉਹ ਕਿਤੇ ਵੀ ਨਹੀਂ ਮਿਲਦਾ ਉਹ ਨਾਂ ਕਿਹਾ ਕਿ ਸਾਨੰੂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਸ਼ਮਾ ਕੱਢ ਕੇ ਸੰਗੀਤ ਸੁਣਨਾ ਜ਼ਰੂਰ ਚਾਹੀਦਾ ਹੈ|ਜ਼ਿਕਰਯੋਗ ਹੈ ਕਿ ਸੂ&ੀ ਗਾਇਕ ਹਰਮਿੰਦਰ ਭੱਟ ਜਿੱਥੇ ਪੰਜਾਬੀ ਸਾਹਿਤ ਦੀ ਨਾਮਵਰ ਹਸਤੀ ਹਨ ਉੱਥੇ ਲੱਚਰ ਗਾਇਕੀ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਤੇ ਸਾ& ਸੁਥਰੀ ਗਾਇਕੀ ਤੇ ਲੇਖਣੀ ਦੇ ਸੱਚੇ ਸਪੂਤ ਹਨ|ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਭੁਪਿੰਦਰ ਗਿੱਲ,ਰਾਜੇਸ਼ ਰਿਖੀ,ਕੁਲਵੰਤ ਸਿੰਘ ਸੰਦੌੜ,ਤਰਸੇਮ ਕਲਿਆਣ,ਤਰਸੇਮ ਮਹਿਤੋ,ਅਜੇ ਸੂਦ ਸਮੇਤ ਕਈ ਹਾਜ਼ਰ ਸਨ|