ਸੰਦੌੜ 27 ਦਸੰਬਰ (ਹਰਮਿੰਦਰ ਸਿੰਘ ਭੱਟ) ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਵਿਖੇ ਸੇਵਾਵਾਂ ਨਿਭਾ ਰਹੇ ਅਧਿਆਪਕ ਜਗਜੀਤਪਾਲ ਸਿੰਾਘ ਘਨੌਰੀ ਜਿੱਥੇ ਅਧਿਆਪਨ ਸੇਵਾਵਾਂ ਦੇ ਵਿੱਚ ਇੱਕ ਆਦਰਸ਼ ਅਧਿਆਪਕ ਵੱਜੋਂ ਆਪਣੀ ਡਿਊਟੀ ਤੋਂ ਹਟਕੇ ਵਿਭਾਗ ਅਤੇ ਬੱਚਿਆਂ ਦੀ ਭਲਾਈ ਲਈ ਦਿਨ ਰਾਤ ਯਤਨਸ਼ੀਲ ਹਨ ਉੱਥੇ ਸਮਾਜ ਸੇਵਾ ਅਤੇ ਮਾਨਵਤਾ ਦੀ ਸੇਵਾ ਵਿੱਚ ਵੀ ਮੋਹਰੀ ਰੋਲ ਅਦਾ ਕਰ ਰਹੇ ਹਨ |ਅਧਿਆਪਕ ਜਗਜੀਤਪਾਲ ਸਿੰਘ ਘਨੌਰੀ ਦੇ ਸਾਥੀ ਮਹਿੰਦਰ ਪ੍ਰਤਾਪ ਨੇ ਦੱਸਿਆ ਕਿ ਜਗਜੀਤਪਾਲ ਸਿੰਘ ਘਨੌਰੀ ਵੱਲੋਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿੰਦਗੀ ਅਤੇ ਮੌਤ ਦੇ ਨਾਲ ਲੜ ਰਹੇ ਮਰੀਜ ਦੀ ਜਾਨ ਬਚਾਉਣ ਦੇ ਲਈ ਆਪਣਾ ਖੂਨ ਦਾਨ ਕੀਤਾ ਗਿਆ ਹੈ |ਉਹਨਾਂ ਦੱਸਿਆ ਕਿ ਇਹਨਾਂ ਨੇ ਪਹਿਲਾ ਵੀ ਇਸ ਕਾਰਜ ਦੇ ਵਿੱਚ ਤੇਰਾਂ ਵਾਰ ਆਪਣਾ ਯੋਗਦਾਨ ਪਾਉਾਦਿਆਂ ਖੂਨ ਦਾਨ ਕੀਤਾ ਹੈ |ਦੱਸਣਯੋਗ ਹੈ ਕਿ ਅਧਿਆਪਕ ਜਗਜੀਤਪਾਲ ਸਿੰਘ ਘਨੌਰੀ ਵਿਸੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਲਈ ਚਲਾਈ ਜਾ ਰਹੀ ਸੰਸਥਾ ”ਰੌਸ਼ਨੀ” ਅਤੇ ਵਾਤਾਵਰਣ ਦੀ ਸੰਭਾਲ ਲਈ ਚਲਾਈ ਜਾ ਰਹੀ ਸੂਬਾ ਪੱਧਰੀ ਮੁਹਿੰਮ ”ਪੰਛੀ ਪਿਆਰੇ” ਦੇ ਮੋਢੀ ਹਨ |