ਇੱਕ ਦੇਖੀ ਲਾਸ ਤਰਦੀ ਪਾਣੀ ਉੱਤੇ ਸੀ ,,
ਖੜਕੇ ਦੇਖ ਰਹੇ ਲੋਕ ਉਥੇ ਹਜ਼ਾਰ ਸੀ !!

ਕੋਈ ਬਿਉਂਤ ਬਣਾ ਕੇ ਕੱਢੀ ਬਹਾਰ ਸੀ ,,
ਸਾਰੇ ਵੀਡਿਓ ਬਣਾਉਣ ਲਈ ਤਿਆਰ ਸੀ !!

ਅੱਧੀ ਨੰਗੀ ਲਾਸ ਰੱਖੀ ਨਹਿਰ ਕਿਨਾਰੇ ਸੀ ,,
ਕੋਈ ਕੱਪਡ਼ਾ ਪਾਉਣ ਲਈ ਨਾਂ ਤਿਆਰ ਸੀ !!

ਆਪੋ ਆਪਣੀ ਤੂੰਤੀ ਉੱਥੇ ਬੋਲਦੇ ਸਾਰੇ ਸੀ ,,
ਕੋਈ ਕਹਿੰਦਾ ਕਤਲ,ਕੋਈ ਬਲੱਤਕਾਰ ਸੀ !!

ਦੇਖ ਉਸਦੀ ਹਾਲਤ ਸਾਰੇ ਹੀ ਕਹਿੰਦੇ ਸੀ ,,
ਬੇਰਹਿਮੀ ਨਾਲ ਕੀਤਾ ਹੋਇਆ ਵਾਰ ਸੀ !!

ਦੇਖਕੇ”ਹਾਕਮ ਮੀਤ”ਇੰਝ ਹੀ ਲੱਗਦਾ ਸੀ ,,
ਕੋਈ ਖਾਸ਼ ਦੁਸ਼ਮਣ ਉਹਦਾ ਹੀ ਪਿਆਰ ਸੀ !!