ਕਿਸੋਰ ਸਿੱਖਿਆ ਪੋ੍ਗਰਾਮ ਤਹਿਤ ਜਿਲ੍ਹਾ ਪੱਧਰ ਭਾਸ਼ਣ ਮੁਕਾਬਲੇ ਵਿੱਚ ਬੇਗੋਵਾਲ ਸਕੂਲ ਦੀ ਵਿਦਿਆਰਥਣ ਸਗਨਪੀ੍ਤ ਨੇ ਹਾਸਲ ਕੀਤਾ
ਧੂਰੀ ( ਵਿਕਾਸ ਵਰਮਾ )ਧੂਰੀ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਨੋਡਲ ਅਫ਼ਸਰ ਪਿ੍ੰਸੀਪਲ ਮੈਡਮ ਕਮਲੇਸ਼ ਜੀ ਦੀ ਸੁਯੋਗ ਅਗਵਾਈ ਵਿੱਚ ਕਿਸੋਰ ਸਿੱਖਿਆ ਪੋ੍ਗਰਾਮ ਤਹਿਤ ਜਿਲ੍ਹਾ ਪੱਧਰ ਦੇ ਭਾਸ਼ਣ ਮੁਕਾਬਲੇ ਮਿਡਲ ਵਰਗ, ਹਾਈ ਵਰਗ ਤੇ ਸੈਕੰਡਰੀ ਵਰਗ ਦੇ ਮੁਕਾਬਲੇ ਸਹੀਦ ਕਰਤਾਰ ਸਿੰਘ ਸਰਾਭਾ ਸਰਕਾਰੀ ਮਿਡਲ ਸਕੂਲ ਮਹੋਲੀ ਖੁਰਦ ਵਿਖੇ ਕਰਵਾਏ ਗਏ। ਕਿਸੋਰ ਸਿੱਖਿਆ ਪੋ੍ਗਰਾਮ ਤਹਿਤ ਇਹਨਾਂ ਮੁਕਾਬਲਿਆਂ ਦਾ ਵਿਸ਼ਾ ਖੂਨਦਾਨ ਦਾ ਮਹੱਤਵ ਸੀ।
ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ।ਵੱਖ-ਵੱਖ ਵਰਗਾਂ ਲਈ ਬਤੌਰ ਜੱਜ ਸਹਿਬਾਨ ਦੀ ਭੂਮਿਕਾ ਸ਼੍ਰੀ ਹਰਜੀਤ ਸੋਹੀ, ਜਨਾਬ ਮੁਹੰਮਦ ਇਕਬਾਲ, ਵਰਿੰਦਰ ਸਿੰਘ, ਮੈਡਮ ਰਣਜੀਤ ਕੌਰ, ਅਵਤਾਰ ਸਿੰਘ ਬਾਲੇਵਾਲ ਵੱਲੋਂ ਬਾਖੂਬੀ ਨਿਭਾਈ ਗਈ। ਮਿਡਲ ਵਰਗ ਦੇ ਭਾਸ਼ਣ ਮੁਕਾਬਲੇ ਵਿੱਚ ਸਰਕਾਰੀ ਮਿਡਲ ਸਮਾਰਟ ਸਕੂਲ ਬੇਗੋਵਾਲ ਦੀ ਵਿਦਿਆਰਥਣ ਸਗਨਪੀ੍ਤ ਕੌਰ ਨੇ ਪਹਿਲਾ ਸਥਾਨ ਪਾ੍ਪਤ ਕੀਤਾ। ਜੇਤੂ ਰਹਿਣ ਤੇ
3000 ਰੁਪਏ ਤੇ ਪ੍ਰਸੰਸਾ ਪੱਤਰ ਨਾ ਸਨਮਾਨ ਮਿਲਿਆ। ਸਕੂਲ ਮੁੱਖ ਅਧਿਆਪਕ ਜਨਾਬ ਮੁਹੰਮਦ ਇਖਲਾਕ ਜੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਨੋਡਲ ਅਫ਼ਸਰ ਮੈਡਮ ਪਿ੍ੰਸੀਪਲ ਕਮਲੇਸ਼ ਜੀ ਵੱਲੋਂ
ਜਿੱਥੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉੱਥੇ ਉਨ੍ਹਾਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਭਾਸ਼ਣ ਦੇ ਪ੍ਮੁੱਖ ਨੁਕਤਿਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਬਲਾਕ ਅਹਿਮਦਗੜ੍ਹ। ਜਨਾਬ ਮੁਹੰਮਦ ਇਮਰਾਨ, ਬਲਾਕ ਨੋਡਲ ਅਫ਼ਸਰ ਮਾਲੇਰਕੋਟਲਾ-2 ਜਨਾਬ ਮੁਹੰਮਦ ਅਸਗਰ ਜੀ ਤੇ ਬਲਾਕ ਨੋਡਲ ਅਫ਼ਸਰ ਮਾਲੇਰਕੋਟਲਾ-1 ਜਨਾਬ ਮੁਹੰਮਦ ਜਾਹਿਦ ਜੀ ਨੇ ਵੀ ਆਪਣੇ ਅਨਮੋਲ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਨੋਡਲ ਅਫ਼ਸਰ ਮੈਡਮ ਪਿ੍ੰਸੀਪਲ ਕਮਲੇਸ਼ ਜੀ ਤੇ ਤਿੰਨੋਂ ਬਲਾਕਾਂ ਦੇ ਨੋਡਲ ਅਫ਼ਸਰ ਸਾਹਿਬਾਨ ਵੱਲੋਂ ਬਤੌਰ ਜੱਜ ਸਹਿਬਾਨ ਦੀ ਭੂਮਿਕਾ ਨਿਭਾਉਣ ਬਦਲੇ ਅਵਤਾਰ ਸਿੰਘ ਬਾਲੇਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਤੇ ਵੱਖ- ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕ ਸਾਹਿਬਾਨ ਤੇ ਬੱਚਿਆਂ ਦੇ ਮਾਤਾ ਪਿਤਾ ਸਾਹਿਬਾਨ ਉਚੇਚੇ ਤੌਰ ਤੇ ਸਾਮਿਲ ਸਨ।
Follow Us on Noi24 Facebook Page