( ਬਲਦੇਵ ਸਿੰਘ ਸਰਾਓ ਸੁਰਜਣਭੈਣੀ) ਮੂਨਕ 17 ਫਰਵਰੀਪਿਛਲੇ ਦਿਨੀ ਐਤਵਾਰ ਨੂੰ ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੀ ਪਹਿਲੀ ਬੋਰਡ ਮੀਟਿੰਗ ਸਟੇਟ ਪ੍ਰਧਾਨ ਸ੍ਰੀ ਲਵਲੀਨ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚੋਂ ਸੈਣੀ ਸਮਾਜ ਦੇ ਮੋਹਤਬਰ ਆਗੂਆਂ ਅਤੇ ਕਾਰਕੁਨਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਜਨਰਲ ਸਕੱਤਰ ਸੁਭਾਸ਼ ਸੈਣੀ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਉਨਾਂ ਕਿਹਾ ਕਿ ਜਲਦ ਹੀ ਲੁਧਿਆਣਾ ਵਿਖੇ ਸੈਣੀ ਸਮਾਜ ਨੂੰ ਸੰਗਠਿਤ ਕਰਕੇ ਇਕ ਵੱਡਾ ਸੈਣੀ ਸੰਮੇਲਨ ਕਰਾਈਆਂ ਜਾਏਗਾ|
ਇਸ ਮੌਕੇ ਤੇ ਸੈਣੀ ਸਮਾਜ ਦੀ ਬਿਹਤਰੀ ਵਾਸਤੇ ਚਰਚਾ ਹੋਈ ਇਸ ਮੌਕੇ ਤੇ ਬੋਲਦੇ ਹੋਏ ਸ਼੍ਰੀ ਜਗਦੀਸ਼ ਸੈਣੀ, ਜਨਰਲ ਸਕੱਤਰ ਨੇ ਦੱਸਿਆ ਕਿ ਸਾਨੂੰ ਸੈਣੀ ਸਮਾਜ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਮਿਲੇ ਅਹੁਦਿਆਂ ਅਨੁਸਾਰ ਨਿੱਜੀ ਦਿਲਚਸਪੀ ਨਾਲ ਕੰਮ ਕਰਨਾ ਚਾਹੀਦਾ ਹੈ। ਤਾਂ ਜੋ ਆਲ ਇੰਡੀਆ ਸੈਣੀ ਸੇਵਾ ਸਮਾਜ ਰਜਿ ਪੰਜਾਬ ਹੋਰ ਮਜ਼ਬੂਤ ਹੋ ਸਕੇ|ਇਸ ਮੌਕੇ ਤੇ ਸ਼੍ਰੀ ਮੁਕੇਸ਼ ਸੈਣੀ ਨੇ ਕਿਹਾ ਕਿ ਸਮਾਜ ਵਿਚ ਬੱਚਿਆਂ ਨੂੰ ਚੰਗੀ ਸਿੱਖਿਆ, ਤੇ ਨਸ਼ਿਆ ਤੋ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਜੋਗਿੰਦਰ ਸਿੰਘ ਕੋਆਰਡੀਨੇਟਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੈਣੀ ਸਮਾਜ ਦੀ ਚੜ੍ਹਦੀ ਕਲਾਂ ਲਈ ਜਲੰਧਰ ਵਿਖੇ ਪੂਰੇ ਜੋਸ਼ ਨਾਲ ਸੈਣੀ ਸਮਾਜ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਮੌਕੇ ਬਲਵਿੰਦਰ ਸੈਣੀ,ਤਰਲੋਕ ਸੈਣੀ ਅਤੇ ਅਜਮੇਰ ਸੈਣੀ, ਹਰਬੰਸ ਸਿੰਘ ਸੈਣੀ, ਰਘੂਵੀਰ ਸਿੰਘ ਸੈਣੀ ਹਰਿੰਦਰ ਕੌਰ, ਆਦਿ ਮੋਹਤਬਰ ਆਗੂਆਂ ਨੇ ਸੰਬੋਧਿਤ ਕੀਤਾ|ਪੰਜਾਬ ਪ੍ਰਧਾਨ ਲਵਲੀਨ ਸਿੰਘ ਸੈਣੀ ਨੇ ਕਿਹਾ ਕਿ ਸਾਡਾ ਸੰਗਠਨ ਇਕ ਸਮਾਜਿਕ ਸੰਗਠਨ ਹੈ ਜਿਸਦਾ ਮੁੱਖ ਉਦੇਸ਼ ਸੈਣੀ ਸਮਾਜ ਦੀ ਸੇਵਾ ਕਰਨਾ ਹੈ|
Also Check ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਤੀਜੀ ‘ਪਹਿਲ ਹੌਜਰੀ ‘ ਦਾ ਉਦਘਾਟਨ
ਸੈਣੀ ਸਮਾਜ ਦੀ ਪੰਜਾਬ ਵਿੱਚ ਤਰੱਕੀ ਅਤੇ ਖੁਸ਼ਹਾਲੀ ਲਈ ਸਾਨੂੰ ਅਜਿਹੀਆਂ ਮੀਟਿੰਗਾਂ ਤੇ ਸੈਮੀਨਾਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਬਹੁਤ ਸ਼ਾਨਦਾਰ ਹੋਣਗੇ।ਇਸ ਮੌਕੇ,ਸੰਜੀਵ ਸੈਣੀ ਦੀਨਾਨਗਰ, ਸਿਧਾਰਥ ਸੈਣੀ ਮੂਨਕ, ਅਭਿਸ਼ੇਕ ਸੈਣੀ ਐਡਵੋਕੇਟ ਪਟਿਆਲਾ ਹਰਭਜਨ ਸੈਣੀ ਸਮਾਣਾ,ਡਾ ਜਸਮੇਰ ਸਿੰਘ, ਹਰਿੰਦਰ ਕੌਰ, ਬਾਬਾ ਹਰਦੀਪ ਸਿੰਘ, ਮਨਜੀਤ ਸਿੰਘ ਰੋਪੜ, ਸਰਪੰਚ ਜਗਤਾਰ ਸੈਣੀ, ਜੋਗਿੰਦਰ ਸਿੰਘ ਜਲੰਧਰ, ਤਰਸੇਮ ਕੁਮਾਰ ਪਟਿਆਲਾ,ਗਿਆਨ ਸਿੰਘ ਪਟਿਆਲਾ, ਸੰਜੂ ਸੈਣੀ ਲਾਲੜੂ, ਇਸ਼ਵਰ ਸੈਣੀ ਭੁੱਲਣ ਅਤੇ ਹੋਰ ਬਹੁਤ ਸੈਣੀ ਸਮਾਜ ਦੇ ਲੋਕ ਹਾਜ਼ਰ ਸਨ।
Follow Us on Noi24 Facebook Page