ਤਰਨ ਤਾਰਨ, 10 ਫਰਵਰੀ :(ਵੀਰਪਾਲ ਕੌਰ) ਡਿਪਟੀ ਕਮਿਸ਼ਨਰ ਨੇ ਮਗਨਰੇਗਾ ਅਧੀਨ ਚੱਲ ਰਹੇ ਵਿਕਾਸ ਕੰਮਾਂ ਦੀ ਪ੍ਗਤੀ ਦਾ ਜਾਇਜ਼ਾ ਲੈਣ ਲਈ ਸਬੰਧਿਤ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ| ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐਸ. ਵੱਲੋਂ ਅੱਜ ਜ਼ਿਲਾ ਪ੍ਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਮਗਨਰੇਗਾ ਅਧੀਨ ਚੱਲ ਰਹੇ ਵਿਕਾਸ ਕੰਮਾਂ ਦੀ ਪ੍ਗਤੀ ਦਾ ਜਾਇਜ਼ਾ ਲੈਣ ਲਈ ਸਬੰਧਿਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਜ਼ਿਲਾ ਨੋਡਲ ਅਫ਼ਸਰ ਸੀ੍ ਦਲਜੀਤ ਸਿੰਘ ਵਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਮਗਨਰੇਗਾ ਸਕੀਮ ਤਹਿਤ ਹੁਣ ਤੱਕ 16,05,014 ਦਿਹਾੜੀਆਂ ਪੈਦਾ ਕਰਕੇ 99.51% ਟੀਚੇ ਪ੍ਰਾਪਤ ਕੀਤੇ ਗਏ ਹਨ ਅਤੇ ਹੁਣ ਤੱਕ 62.45 ਕਰੋੜ ਖਰਚ ਕਰਕੇ 89.98% ਟੀਚੇ ਹਾਸਲ ਕਰ ਲਏ ਗਏ ਹਨ। ਇਹਨਾਂ ਟੀਚਿਆਂ ਵਿੱਚ ਬਲਾਕ ਭਿੱਖੀਵਿੰਡ, ਗੰਡੀਵਿੰਡ, ਤਰਨ ਤਾਰਨ ਅਤੇ ਵਲਟੋਹਾ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ ਗਈ ਅਤੇ ਇਸ ਪ੍ਰਗਤੀ ਵਿੱਚ ਬਲਾਕ ਨੋਸ਼ਹਿਰਾ ਪੰਨੂਆਂ ਚੋਹਲਾ ਸਾਹਿਬ ਅਤੇ ਖਡੂਰ ਸਾਹਿਬ ਦੀ ਪ੍ਰਗਤੀ 68% ਤੋਂ ਘੱਟ ਪਾਈ ਗਈ ਜਿਸ ‘ਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਗੰਭੀਰ ਨੋਟਿਸ ਲਿਆ ਗਿਆ ਅਤੇ ਸਬੰਧਤ ਬੀ. ਡੀ. ਪੀ. ਓ. ਨੂੰ ਹਦਾਇਤ ਕੀਤੀ ਗਈ ਕਿ ਆਪਣਾ ਵਿਸ਼ੇਸ਼ ਧਿਆਨ ਦਿੰਦੇ ਹੋਏ ਪ੍ਰਗਤੀ ਵਿੱਚ ਵਾਧਾ ਕੀਤਾ ਜਾਵੇ।
ਇਸ ਤੋਂ ਇਲਾਵਾ ਜਿਲ੍ਹਾ ਤਰਨ ਤਾਰਨ ਵਿਚ 268 ਤਿਆਰ ਕੀਤੀਆਂ ਜਾਣ ਵਾਲੀਆਂ ਪਲੇਅ ਗਰਾਂਊਡ ਦੀ ਪ੍ਰਗਤੀ ਵਾਚੀ ਗਈ, ਜਿਸ ਵਿਚ ਸਮੂਹ ਬੀ. ਡੀ. ਪੀ. ਓਜ ਨੂੰ 33 ਪਲੇਅ ਗਰਾਂਊਂਡ ਪ੍ਰਗਤੀ ਬਲਾਕ ਬਣਾਉਣ ਦੇ ਟੀਚੇ ਦਿੱਤੇ ਗਏ।
Also read ਏ.ਡੀ.ਸੀ ਜਗਵਿੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਬੰਧੀ ਮੀਟਿੰਗ ਆਯੋਜਿਤ
ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਆਦੇਸ਼ ਜਾਰੀ ਕੀਤੇ ਗਏ ਕਿ ਦਿੱਤੇ ਟੀਚਿਆਂ ਨੂੰ 31 ਮਾਰਚ, 2025 ਤੱਕ ਮੁਕੰਮਲ ਕੀਤਾ ਜਾਵੇ ਤਾਂ ਜੋ ਜਿਲ੍ਹਾ ਤਰਨ ਤਾਰਨ ਦੇ ਨੌਜਵਾਨਾਂ ਨੂੰ ਪਿੰਡਾਂ ਵਿੱਚ ਖੇਡਾਂ ਨਾਲ ਜੋੜਿਆ ਜਾ ਸਕੇ ਅਤੇ ਰਾਜ ਪੱਧਰ ਤੋਂ ਮਿਲੇ ਟੀਚਿਆਂ ਨੂੰ ਸਮਾਂਬੱਧ ਮੁਕੰਮਲ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਜਿਲ੍ਹਾ ਤਰਨ ਤਾਰਨ ਵਿਚ ਮਗਨਰੇਗਾ ਸਕੀਮ ਤਹਿਤ ਕੁੱਲ 40 ਆਂਗਣਵਾੜੀ ਸੈਂਟਰਾਂ ਦੀਆਂ ਬਿਲਡਿੰਗਾਂ ਤਿਆਰ ਕੀਤੀਆਂ ਜਾਣੀਆਂ ਹਨ, ਜਿਸ ਵਿਚੋਂ ਹੁਣ ਤੱਕ 10 ਕੰਮ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ 20 ਕੰਮ ਪ੍ਰਗਤੀ ਅਧੀਨ ਹਨ।ਇਸ ਪ੍ਰਗਤੀ ‘ਤੇ ਬਲਾਕ ਭਿੱਖੀਵਿੰਡ ਅਤੇ ਵਲਟੋਹਾ ਵਲੋਂ ਮੁਕੰਮਲ ਕਰਵਾਏ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ। ਬਲਾਕ ਚੋਹਲਾ ਸਾਹਿਬ, ਗੰਡੀਵਿੰਡ, ਨੌਸ਼ਹਿਰਾ ਪੰਨੂਆਂ, ਖਡੂਰ ਸਾਹਿਬ ਅਤੇ ਤਰਨ ਤਾਰਨ ਦੇ ਬੀ. ਡੀ. ਪੀ. ਓਜ਼ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਕੰਮਾਂ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ ਅਤੇ 01 ਮਾਰਚ, 2025 ਤੱਕ 50 ਫੀਸਦੀ ਕੰਮਾਂ ਨੂੰ ਮੁਕੰਮਲ ਕਰਵਾਉਣ ਯਕੀਨੀ ਬਣਾਉਣਗੇ।
ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਕਿ ਬੀ. ਡੀ. ਪੀ. ਓਜ਼ ਸਬੰਧਤ ਸਾਈਟਾਂ ‘ਤੇ ਨਿੱਜੀ ਤੌਰ ਤੇ ਵਿਜ਼ਟ ਕਰਨਗੇ ਅਤੇ ਇਹਨਾਂ ਕੰਮਾਂ ਨੂੰ ਹਰ ਪੱਖੋਂ ਮੁਕੰਮਲ ਕਰਵਾਊਣਾ ਯਕੀਨੀ ਬਣਾਉਣਗੇ।
Follow Us on Noi24 Facebook Page