Breaking News

ਭਾਈ ਦੇਸਾ ਵਿਖੇ ਕਿਸਾਨ ਯੂਨੀਅਨ ਨੇ ਸਾੜੀ ਕੇਂਦਰ ਸਰਕਾਰ ਦੀ ਅਰਥੀ 

ਮਾਨਸਾ 6 ਫਰਵਰੀ (ਤਰਸੇਮ ਸਿੰਘ ਫਰੰਡ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਪਿੰਡ ਭਾਈਦੇਸਾ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਸਾੜ ਕੇ...

ਨਗਰ ਨਿਗਮ ਚੋਣਾਂ ਵਿੱਚ ਮਹਿਲਾ ਵਰਕਰਾਂ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਹੈ  –  ਬੇਲਨ ਬ੍ਰਿਗੇਡ 

ਲੁਧਿਆਣਾ   :  ਦੇਸ਼ ਵਿੱਚ ਔਰਤਾਂ ਨੂੰ ਪੁਰਸ਼ਾਂ  ਦੇ ਬਰਾਬਰ ਅਧਿਕਾਰ ਦੇਣ ਦਾ ਸਾਰੀਆਂ ਸਰਕਾਰਾਂ  ਵਾਅਦਾ ਕਰਦੀਆਂ ਹਨ ,  ਲੇਕਿਨ ਅਸਲ ਵਿੱਚ ਔਰਤਾਂ ਨੂੰ ਕਿਸੇ ਵੀ ਰਾਜਨੀਤਕ ਪਾਰਟੀ...

ਸੁਨਾਮ ਦੇ ਸ਼ਹੀਦ ਊਧਮ ਸਿੰਘ ਦੇ ਨਾਮ ‘ਤੇ ਰੇਲਗੱਡੀ ਚਲਾਉਣ ਦਾ ਰੇਲਮੰਤਰੀ ਦੇ ਨਾਮ ਭਗਵੰਤ ਮਾਨ ਨੂੰ ਸੌਂਪਿਆਂ ਮੰਗ ਪੱਤਰ

​ ਸੰਗਰੂਰ, ​8 ਫਰਵਰੀ (ਕਰਮਜੀਤ ਰਿਸ਼ੀ) ​ ​ ਇਲਾਕੇ ਦੀ ਅੱਗਰਵਾਲ ਸਭਾ ਦਾ ​14 ਮੈਂਬਰੀ ਵਫਦ ਪ੍ਰਧਾਨ ਰਵਿਕਮਲ ਗੋਇਲ, ਚੀਫ ਪੇਂਟਰਨ ਮਨਪ੍ਰੀਤ ਬਾਂਸਲ ਅਤੇ ਸੰਸਦ...

”ਪੰਘੂੜਾ ਘਰ” ਵਿਖੇ ਮਿਲੀ ਨਵਜਨਮੀ ਬੱਚੀ

ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਨੇ ਅੱਜ ਸ਼ਾਮ ਜੱਚਾ-ਬੱਚਾ ਹਸਪਤਾਲ ਵਿਚਲੇ ਪੰਘੂੜਾ ਘਰ ਵਿਖੇ ਮਿਲੀ ਨਵਜਨਮੀ ਬੱਚੀ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਾਪਤ ਹੋਈ...

ਕਿਸਾਨ ਸਘੰਰਸ ਕਮੇਟੀ ਪੰਜਾਬ ਦੇ ਸੱਦੇ ਤੇ ਹਜਾਰਾ ਕਿਸਾਨਾ ਨੇ ਭਿਖੀਵਿੰਡ ਚੌਕ ਜਾਮ ਕੀਤਾ

ਭਿੱਖੀਵਿੰਡ 7 ਫਰਵਰੀ ( ਭੁਪਿੰਦਰ ਸਿੰਘ ) ਸੱਤ ਕਿਸਾਨ ਜਥੇਬੰਦੀਆ ਦੇ ਸੱਦੇ ਤੇ ਕਿਸਾਨ ਸਘੰਰਸ ਕਮੇਟੀ ਪੰਜਾਬ ਅਤੇ ਅਜਾਦ ਕਿਸਾਨ ਸਘੰਰਸ ਕਮੇਟੀ  ਅਗਵਾਈ ਹੇਠ ਕਿਸਾਨਾ...

> ਜਿਸ ਮੁਲਕ ਦੀ ਰਾਜਧਾਨੀ ਵਿੱਚ ਸ਼ਰੇਆਮ ਹੋਏ ਕਤਲੇਆਮ ਦੇ ਸਬੂਤ ਲੱਭਣ ਵਿੱਚ 34 ਸਾਲ ਬੀਤ ਗਏ ਹੋਣ, ਓਥੇ ਇਨਸਾਫ ਲੈਣ ਲਈ ਇੱਕ ਵੀਡੀਓ ਦਾ ਸਬੂਤ ਕੀ ਅਰਥ ਰੱਖਦਾ ਹੈ

ਅਜਿਹੇ ਵੀਡੀਓ ਕਲਿੱਪ ਜਿਹੜੇ ਜਗਦੀਸ਼ ਟਾਈਟਲਰ ਦੇ ਇਕਬਾਲੀਆ ਬਿਆਨ ਵਜੋਂ ਵੀ ਦੇਖੇ ਜਾ ਰਹੇ ਹਨ, ਜਿਸ ਵਿੱਚ ਜਗਦੀਸ ਟਾਈਟਲਰ ਸਾਫ ਸਾਫ ਸੌ ਸਿੱਖਾਂ ਨੂੰ ਮਾਰਨ...

ਅਕਾਲੀ ਦਲ ਵਲੋ ਕਿਸਾਨ ਕਰਜ਼ਾ ਮੁਆਫੀ ਤੇ ਕਾਗਰਸ ਖਿਲਾਫ ਫਾਜ਼ਿਲਕਾ ਤੋ ਪੋਲ ਖੋਲ੍ਰ ਰੈਲੀ ਦੀ ਸ਼ੁਰੂਆਤ

ਫਾਜਿਲਕਾ(ਰਾਜਿੰਦਰ ਵਧਵਾ)ਅਕਾਲੀ ਦਲ ਵਲੋ ਕਿਸਾਨ ਕਰਜ਼ਾ ਮੁਆਫੀ ਤੇ ਕਾਗਰਸ ਖਿਲਾਫ ਫਾਜ਼ਿਲਕਾ ਤੋ ਪੋਲ ਖੋਲ੍ਰ ਰੈਲੀ ਦੀ ਸ਼ੁਰੂਆਤ ਕੀਤੀ ਗਈ ਇਸ ਦੋਰਾਨ ਅਕਾਲੀ ਦਲ ਦੇ ਪ੍ਰਧਾਨ...

“ਰਾਜਨੀਤਕ ਆਗੂਆਂ ਦੇ ਗੈਂਗਸਟਰ ਨਾਲ ਸਬੰਧ ਜੱਗ ਜਾਹਰ”

ਚੰਡੀਗੜ੍ਹ ,8 ਫਰਵਰੀ   "ਪੰਜਾਬ ਪੁਲਿਸ ਗੈਂਗਸਟਰ ਦੇ ਖਿਲਾਫ਼ ਯੋਜਨਾਬੱਧ ਤਰੀਕੇ ਨਾਲ ਲੜਨ੍ਹ ਲਈ ਹੌਸਲੇ ਬੁਲੰਦ ਹਨ , ਪਰ ਅੱਜ ਸਭ ਰਾਜਨੀਤਕ ਪਾਰਟੀਆਂ ਦੀ ਸਮੂਲੀਅਤ ਨਜਰ ਆਰਹੀ ਹੈ, ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵੱਲੋਂ ਸਫੇਦ ਪੱਤਰ ਜਾਰੀ ਕਰਨ ਦੀ ਮੰਗ"। ਕੈਪਟਨ ਸਰਕਾਰ ਅਜਿਹੇ ਸਮੇਂ ਸ਼ਾਮਿਲ ਆਗੂਆਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕਰਨ ਦਾ ਹੌਸਲਾ ਕਰੇਗੀ ? ਇਹ ਵਿਚਾਰ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤਸਿੰਘ ਕੈਂਥ ਨੇ ਇਥੇ ਜਾਰੀ ਬਿਆਨ ਵਿੱਚ ਕਿਹੇ। ਉਹਨਾਂ ਦੱਸਿਆ "ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਵਿੱਚ ਗੈਂਗਸਟਰ, ਨਸ਼ੇ ਅਤੇ ਹੋਰਨਾਂ ਘਿਨੌਣੇ ਅਪਰਾਧਾਂ ਦੀ ਨੂੰ ਰੋਕਣ ਨੂੰ ਪੁਲਿਸ ਵਿਭਾਗ ਨੂੰ ਵੱਖੋਵੱਖਰੇ ਵਿਭਾਗਾਂ ਵਿੱਚ ਵੰਡਣ ਦੀ ਪ੍ਰਕਿਰਿਆ ਵਿੱਚ ਕੰਮ ਕਰ ਰਿਹਾ ਹੈ, ਜੋ ਸ਼ਲਾਘਾਯੋਗ ਕਦਮ ਹੈ ਸਮੂਹਿਕ ਅਪਰਾਧਾਂ ਦੇ ਖਿਲਾਫ਼ ਮੁਹਿੰਮ ਨੂੰ ਹੋਰ ਮਜਬੂਰ ਕਰਨ ਲੋੜ ਵੱਲ ਧਿਆਨ ਦੇਣਾਂ ਚਾਹੀਦਾਹੈ"। ਸ੍ਰ ਕੈਂਥ ਕਿਹਾ "ਕਿ ਪੰਜਾਬ ਵਿੱਚ ਸਿਆਸੀ ਪੁਸ਼ਤਪਨਹੀ ਵਾਲੇ ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸ,ਅਧਿਕਾਰੀਆਂ ਅਤੇ ਹੋਰਨਾਂ ਸਮੂਲੀਅਤ ਵਾਲੀਆਂ ਨੂੰ ਜਨਤਕ ਕੀਤਾਜਾਵੇ, ਕਿਉਂਕਿ ਅਜਿਹੇ ਵਿਆਕਤੀਆਂ ਤੋ ਪੰਜਾਬ ਦੀ ਅਮਨ ਸ਼ਾਤੀ ਨੂੰ ਖਤਰਾ ਹੈ"। ਸਿਆਸੀ ਆਗੂਆਂ ਨੇ ਆਪਣੇ ਨਿੱਜੀ ਫਾਇਦੇ ਲਈ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅਜਿਹੇ ਘਿਨੌਣੇ ਅਪਰਾਧਾਂ ਵਿੱਚ ਸ਼ਾਮਿਲ ਕਰਨ ਦਾ ਅਹਿਮ ਰੋਲ ਨਿਭਾਉਣ ਵਿੱਚ ਸਰਗਰਮੀ ਨਾਲ ਸਮੂਲੀਅਤਕੀਤੀ ਹੈ। ਸ੍ ਕੈਂਥ ਨੇ ਕਿਹਾ "ਕਿ ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਵੀ ਹੈ, ਅਪਰਾਧੀਆਂ ਨਾਲ ਸਿਆਸੀ ਆਗੂਆਂ ,ਅਧਿਕਾਰੀਆਂ ਦੇ ਨਾਪਕ ਗੰਢਤੁਪ ਨੂੰ ਤੋੜਨ ਲਈ 'ਜਾਂਚ ਕਮਿਸ਼ਨ ਨਿਯੁਕਤ' ਕੀਤਾ ਜਾਣਾਚਾਹੀਦਾ ਹੈ ਤਾ ਜੋ ਅਸਲੀਅਤ ਸਾਹਮਣੇ ਆ ਸਕੇ"। ਸ੍ ਕੈਂਥ ਨੇ ਸਭ ਸਿਆਸੀ ਪਾਰਟੀਆਂ ਦੇ ਪ੍ਰਧਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਤੀ , ਤਰੱਕੀ ਅਤੇ ਨੌਜਵਾਨਾਂ ਦੇ ਵਧੀਆ ਭੱਵਿਖ ਲਈ ਅਪਰਾਧੀਆਂ ਨਾਲ ਸੰਬੰਧ ਰੱਖਣਵਾਲੇ ਆਗੂਆਂ ਨੂੰ ਪਾਰਟੀਆਂ ਵਿੱਚੋ ਬਾਹਰ ਕੱਢਿਆ ਜਾਵੇ ਇਹ ਪਾਰਟੀਆਂ ਲਈ ਬੇਹਤਰ ਹੋਵੇਗਾ।