ਜਿੰਦਗੀ ਇਕ ਖੇਡ -ਖਿਲਾਰ ,
ਕਦੇ ਜਿੱਤ ਤੇ ਕਦੇ  ਹਾਰ।
ਬੁਰਾ ਨਾ ਕਰ ਜੇ ਭਲਾ ਨਾ ਹੋਵੇ ,
ਇਹ ਜਿੰਦ ਹੈ ਦਿਹਾੜੇ  ਚਾਰ।
ਸੱਟ  ਜਦੋਂ ਲੱਗ  ਜਾਏ  ਦਿਲ ਨੂੰ ,
ਢੋਂਦੇ  ਰਹੀਏ ਗਮਾਂ ਦਾ ਭਾਰ।
ਕਿਹਨੂੰ  ਦਿਲ ਦਾ  ਹਾਲ  ਸੁਣਾਈਏ ,
ਸਭ ਨੂੰ ਆਪਣੀ -ਆਪਣੀ  ਸਾਰ ,
ਅਸੀਂ  ਤਾਂ ਹੱਸ -ਹੱਸ  ਸਮਾਂ ਲੰਘਾਈਏ ,
ਤਾਂਹੀਓਂ  ਕਈ ਸਾਥੋਂ  ਖਾਂਦੇ  ਖਾਰ ,
ਜਿੰਦਗੀ ਇਕ ਖੇਡ -ਖਿਲਾਰ ,
ਕਦੇ ਜਿੱਤ ਤੇ ਕਦੇ  ਹਾਰ।