ਜਦ ਪਿੰਡ ਈਨਾ ਖੇੜਾ ਵਿਖੇ ਸਰੀਕੇ ਦੇ ਕਲੇਸ਼ ਵਿੱਚ ਮਨੁੱਖਤਾ ਹੋਈ ਤਾਰ ਤਾਰ

0
653

ਮਲੋਟ (ਰਾਜਿੰਦਰ ਵਧਵਾ ਮਨੋਜ ਸਰਮਾ)ਮਲੋਟ ਦੇ ਅਧੀਨ ਪੈਦੇ ਪਿੰਡ ਈਨਾ ਖੇੜਾ ਦੀ ਢਾਣੀ
ਨੰਬਰਦਾਰ ਤੇ ਕਿਸਾਨ ਭਰਾਵਾ ਵਿੱਚ ਛਿੜੇ ਆਪਸੀ ਮਨ ਮੁਟਾਵ ਕਰਕੇ ਚਾਚਾ ਸੁਬੇਗ ਸਿੰਘ ਨੇ ਆਪਣੀ
ਨੰਗੇਜ ਵਿਖਾ ਕੇ ਮਨੁੱਖਤਾ ਨੂੰ ਤਾਰ ਤਾਰ ਕਰ ਦਿੱਤਾ ਇੱਥੇ ਹੀ ਬੱਸ ਨਹੀ ਬਲਕਿ ਇਸ ਸਰਮਨਾਕ
ਕਾਰੇ ਵਿੱਚ ਅੱਧਖੜ ਸੁਬੇਗ ਸਿੰਘ ਦਾ ਸਾਥ ਉਸ ਦੇ ਪੁੱਤਰ ਜੁਗਰਾਜ ਸਿੰਘ ਨੇ ਵੀ ਦਿੱਤਾ ਥਾਣਾ
ਸਦਰ ਦੀ ਪੁਲਿਸ ਨੇ ਇਨ੍ਰਾ ਖਿਲਾਫ ਭਾਰਤੀ ਦੰਡ ਵਿਧਾਨ ਦੀ ਧਾਰਾ 452 ,354,34 ਏ 354,ਬੀ
,506 ਅਤੇ 34ਤਹਿਤ ਮਾਮਲਾ ਤਾ ਦਰਜ ਕਰ ਲਿਆ ਹੈ’ ਪਰ ਉਸ ਦੀ ਉਦਾਸੀਨ ਕਾਰਵਾਈ ਕਰਕੇ ਪੀੜ੍ਰਤ
ਪਰਿਵਾਰ ਲਈ ਮੁਸੀਬਤਾ ਦੀ ਪੰਡ ਹੋਲੀ ਨਹੀ ਹੋ ਸਕੀ । ਜਿਸ ਕਾਰਨ ਇਹ ਪਰਿਵਾਰ ਇਨਸਾਫ ਲਈ ਦਰ
ਦਰ ਭਟਕਣ ਲਈ ਮਜ਼ਬੂਰ ਹੈ । ਪੱਤਰਕਾਰਾ ਨੂੰ ਆਪਣਾ ਦੂਖੜਾ ਸੁਣਾਉਦੇ ਹੋਏ ਪਰਗਟ ਸਿੰਘ ਉਸ ਦੀ
ਪਤਨੀ ਕਰਮਜੀਤ ਕੋਰ ਪੁੱਤਰ ਲਵਪ੍ਰੀਤ ਅਤੇ ਮੁਟਿਆਰ ਧੀ ਸਰਬਜੀਤ ਕੋਰ ਨੇ ਕਿਹਾ ਕਿ ਉਨ੍ਰਾ ਨੇ
ਕਰੀਬ ਛੇ ਸਾਲ ਪਹਿਲਾ ਸੁਬੇਗ ਸਿੰਘ ਦੇ ਟਰੈਕਟਰ ਅਤੇ ਕਾਰ ਦੀਆ ਕਿਸ਼ਤਾ ਭਰਨ ਲਈ ਲਗਭਗਫ ਛੇ
ਤੋਲੇ’ ਸੋਨਾ ਅਤੇ 1.50ਲੱਖ ਰੁਪਏ ਦੀ ਨਗਦੀ ਜੋ ਕਿ ਪਹਿਲਾ ਪੁਲਿਸ ਅੱਗੇ ਕੀਤੀ ਸ਼ਿਕਾਇਤ ਕਾਰਨ
ਪੁਲਿਸ`ਅੱਗੇ ਮੰਨ ਵੀ ਚੁੱਕਾ ਹੈ ਉਸ ਨੂੰ ਦੇ ਕੇ ਉਸ ਦੇ ਘਰ ਆ ਕੇ ਜਿੱਸ ਕਰਕੇ ਫਾਇਨਾਸਰਾ
ਕੋਲੋ ਉਸ ਦੀ ਬੇਦਖਲਾਸੀ ਕਰਾਈ ਤਾਕਿ ਉਹ ਸਮਾਜ ਵਿੱਚ ਸਿਰ ਉੱਚਾ ਕਰਕੇ ਤੁਰ ਸਕੇ ।ਪਰ ਉਸ
ਵੇਲੇ ਰੱਫੜ ਪੈ ਗਿਆ ਜਦ ਉਨ੍ਰਾ ਆਪਣਾ ਦਿੱਤਾ ਸਰਮਾਇਆ ਵਾਪਸ ਮੰਗਿਆ ਤਾ ਉਹ ਕਹਿਣ ਲੱਗਾ ਕਿ
ਮੋਟਰਾ ਨਹੀ ਵਰਤੇਗਾ ਜਦਕਿ ਪਹਿਲਾ ਸੁਬੇਗ ,ਪ੍ਰਗਟ ਸਿੰਘ ਅਤੇ ਗੁਰਮੁਖ ਤਿੰਨੋ ਭਰਾ ਸਾਝਾ
ਪਾਣੀ ਲਾਉਦੇ ਸਨ ਪਰ ਸੁਬੇਗ ਸਿੰਘ ਨੇ ਅਜੇ ਤੱਕ ਨਾ ਪੈਸੇ ਵਾਪਸ ਕੀਤੇ ਤੇ ਨਾ ਹੀ ਸੋਨਾ ਬਲਕਿ
ਉਲਟਾ ਹੁਣ ਸੁਬੇਗ ਮੁੜ ਤੋ ਮੋਟਰ ਦੇ ਪਾਣੀ ਨੂੰ ਲੈ ਕੇ ਲੜਾਈ ਝਗੜੇ ਤੇ ਉੱਤਰ ਆਇਆ ਸੁਬੇਗ
ਸਿੰਘ ਤੇ ਉਸ ਦਾ ਪਰਿਵਾਰ ਉਨ੍ਰਾ ਨੂੰ ਇਸ ਕਦਰ ਠਿੱਠ ਕਰਨ ਲੱਗਿਆ ਕਿ ਉਨ੍ਰਾ ਦਾ ਬੇਹੁਦਾ
ਵਤੀਰਾ ਸਰੀਕਾ ਸਿਹਰੇ ਬੰਨ ਕੇ ਨਹੀ ਢੁੱਕਦਾ ਹੋਰ ਸਭ ਕੁਝ ਕਰਦਾ ਹੈ । ਨੂੰ ਵੀ ਮਾਤ ਪਾ ਗਿਆ
ਮਾਵਾ ਧੀਆ ਨੇ ਦੱਸਿਆ ਕਿ ਬੀਤੀ ਮਿਤੀ 23/11/2017 ਨੂੰ ਪ੍ਰਗਟ ਸਿੰਘ ਦੀ ਗੈਰ ਹਾਜਰੀ ਵਿੱਚ
ਤਕਰੀਬਨ ਸ਼ਾਮ ਦੇ ਚਾਰ ਵਜੇ ਸੁਬੇਗ ਸਿੰਘ ਉਰਫ ਭੱਪੂ ਪੁੱਤਰ ਸੁੱਚਾ ਸਿੰਘ ਉਸ ਦਾ ਲੜਕਾ
ਜੁਗਰਾਜ ਸਿੰਘ ਉਰਫ ਸੋਨੂੰ ਪੁੱਤਰ ਸੁਬੇਗ ਸਿੰਘ ਅਤੇ ਭਤੀਜੇ ਕਿੰਦਰ ਮੋਟੂ ਪੁੱਤਰ ਬਲਵੀਰ
ਸਿੰਘ ਵਾਸੀਅਾਨ ਪਿੰਡ ਈਨਾ ਖੇੜਾ ਢਾਣੀ ਨੰਬਰਦਾਰ ਉਨ੍ਰਾ ਘਰ ਦਾਖਲ ਹੋਏ ਤੇ ਉਨ੍ਰਾ ਨੂੰ ਬੂਰਾ
ਭਲਾ ਕਹਿੰਦੇ ਹੋਏ ਕੱਪੜੇ ਪਾੜਨ ਤੱਕ ਗਏ ਸੁਬੇਗ ਸਿੰਘ ਅਤੇ ਜੁਗਰਾਜ ਸਿੰਘ ਗੈਰ ਮਨੁੱਖੀ
ਵਤੀਰਾ ਅਪਣਾਉਦਿਆ ਜਾਦੇ ਹੋਏ ਮੁੱਖ ਦਰਵਾਜੇ ਤੇ ਖੜ ਕੇ ਆਪਣਾ ਨੰਗੇਜ ਵਿਖਾਉਣ ਲੱਗੇ ਕਰਮਜੀਤ
ਮੁਤਾਬਕ ਜਦ ਉਸ ਦੇ ਪੁੱਤਰ ਲਵਪ੍ਰੀਤ ਨੇ ਮੋਬਾਇਲ ਤੇ ਵੀਡੀਓ ਬਨਾਉਣੀ ਆਰੰਭੀ ਤਾ ਧਮਕੀਆ
ਦਿੰਦਿਆ ਗੁਰਜੀਤ ਕੋਰ ਧੱਕਧੱਕਾ ਕੇ ਉਨ੍ਰਾ ਨੂੰ ਘਰ ਲੈ ਗਈ ਉਹ ਇੱਥੋ ਤੱਕ ਆਕੜਦੇ ਗਏ ਕਿ
ਮੋਟਰ ਦਾ ਪਾਣੀ ਵੀ ਧੱਕੇ ਨਾਲ ਲਾਉਣਾ ਚਾਹੁੰਦੇ ਸਨ ਉਨ੍ਰਾ ਸਹਿਮ ਦੀ ਅਵਸਥਾ ਵਿੱਚ 181 ਤੋ
ਪੁਲਿਸ ਮਦਦ ਮੰਗੀ ਤਾ ਮੁਲਾਜਮਾ ਦੇ ਆਉਣ ਤੋ ਪਹਿਲਾ ਹੀ ਸੁਬੇਗ ਸਿੰਘ ਜੁਗਰਾਜ ਤੇ ਕਿੰਦਰ
ਮੋਟੂ ਦੋੜ ਗਏ ਜੁਗਰਾਜ ਸਿੰਘ ਆਪਣੇ ਹੀ ਸੱਟਾ ਮਾਰ ਕੇ ਆਲਮਵਾਲਾ ਦੇ ਸਰਕਾਰੀ ਹਸਪਤਾਲ ਵਿੱਚ
ਦਾਖਲ ਹੋ ਗਿਆ ਤੇ ਉਲਟਾ ਉਨ੍ਰਾ ਖਿਲਾਫ ਹੀ ਮਾਮਲਾ ਦਰਜ ਕਰਵਾਇਆ ਜਿਸ ਨੂੰ ਕਿ ਪੁਲਿਸ ਕਪਤਾਨ
ਮਲੋਟ ਨੇ ਪੜਤਾਲ ਉਪਰੰਤ ਖਾਰਜ ਕਰਵਾ ਦਿੱਤਾ ਪੀੜਤ ਪਰਿਵਾਰ ਨੇ ਦੱਸਿਆ ਕਿ ਅਜੇ ਤੱਕ ਕਿੰਦਰ
ਮੋਟੂ ਹੀ ਪੁਲਿਸ ਰਾਹੀ ਜੇਲ ਤੱਕ ਅਪੜਿਆ ਤੇ 62 ਦਿਨਾ ਬਾਅਦ ਜਮਾਨਤ ਤੇ ਰਿਹਾ ਹੋ ਗਿਆ ਹੈ ਪਰ
ਇਸ ਦੇ ਬਾਵਜੂਦ ਵੀ ਇਨ੍ਰਾ ਲੋਕਾ ਨੇ ਉਨ੍ਰਾ ਦਾ ਜੀਣਾ ਦੂਭਰ ਕੀਤਾ ਹੋਇਆ ਹੈ । ਕਰਮਜੀਤ ਕੋਰ
ਨੇ ਇਹ ਵੀ ਦੱਸਿਆ ਕਿ ਫਰਾਰ ਹੋਏ ਸੁਬੇਗ ਅਤੇ ਜੁਗਰਾਜ ਸਿੰਘ ਘਰ ਆ ਕੇ ਜੁਗਰਾਜ ਦਾ ਪਾਸਪੋਰਟ
ਵੀ ਲੈ ਗਏ ਤੇ ਜਾਦੇ ਹੋਏ ਉਨ੍ਰਾ ਨੂੰ ਪਾਸਪੋਰਟ ਹੱਥ ਚ ਵਿਖਾ ਕੇ ਇਹ ਕਹਿ ਕੇ ਗਏ ਜੁਗਰਾਜ
ਸਿੰਘ ਨੇ ਤਾ ਹੁਣ ਬਾਹਰ ਚਲੇ ਜਾਣਾ ਹੈ ਹੁਣ ਤੁਸੀ ਜੋ ਕਰਨਾ ਕਰ ਲਿਓ ਇਨ੍ਰਾ ਮਾਵਾ ਧੀਆ ਖਦਸ਼ਾ
ਪ੍ਰਗਟਾਇਆ ਕਿ ਜੁਗਰਾਜ ਸਿੰਘ ਪੁਲਿਸ ਦੀ ਢਿੱਲੀ ਕਾਰਗੁਜਾਰੀ ਦਾ ਫਾਇਦਾ ਖੋਟਦਿਆ ਵਿਦੇਸ ਭੱਜ
ਸਕਦਾ ਹੈ ਉਨ੍ਰਾ ਪੁਲਿਸ ਪ੍ਰਸ਼ਾਸਨ ਕੋਲੋ ਜੁਗਰਾਜ ਸਿੰਘ ਦਾ ਪਾਸਪੋਰਟ ਵੀ ਜਬਤ ਕਰਦਿਆ ਇਸ ਨੂੰ
ਭੱਜਣ ਜਾਣ ਤੋ ਰੋਕਣ ਦੀ ਮੰਗ ਵੀ ਕੀਤੀ ਕਿਉਕਿ ਹੁਣ ਇਸ ਪਰਿਵਾਰ ਦੇ ਜੀਅ ਧਮਕੀਆ ਦਿੰਦੇ
ਲਲਕਰਦੇ ਹੋਏ ਕਹਿ ਰਹੇ ਹਨ ਕਿ ਉਨ੍ਰਾ ਦਾ ਕੀ ਵਿਗਾੜ ਲਿਆ ।ਉਨ੍ਰਾ ਦਾ ਕਹਿਣਾ ਸੀ ਕਿ ਪੀੜਤ
ਪਰਿਵਾਰ ਵੱਲੋ ਸੁਰੱਖਿਆ ਦੇ ਮੱਦੇਨਜਰ ਅਦਾਲਤ ਵਿੱਚ ਪਹੁੰਚ ਕਰਨ ਤੇ ਮਾਣਯੋਗ ਜੱਜ ਗੁਰਪ੍ਰੀਤ
ਸਿੰਘ ਨੇ ਪੁਲਿਸ ਨੂੰ ਪਰਿਵਾਰ ਦੀ ਸੁਰੱਖਿਆ ਦੇ ਪ੍ਰਬੰਧ ਕਰਨ ਲਈ ਹਿਦਾਇਤ ਦਿੱਤੀ ਪਰ ਪੁਲਿਸ
ਨੇ ਇਸ ਨੂੰ ਅਜੇ ਤੀਕ ਅਣਗੋਲਿਆ ਕੀਤਾ ਹੋਇਆ ਹੈ । ਬਲਕਿ ਉਲਟਾ ਉਨ੍ਰਾ ਨੂੰ ਦੋਸ਼ੀਆ ਦਾ ਖੁਰਾ
ਖੋਜ ਲੱਭਣ ਤੇ ਵਹੀਕਲ੍ਰ ਦਾ ਪ੍ਰਬੰਧ ਕਰਨ ਵੀ ਉਨ੍ਰਾ ਨੂੰ ਹੀ ਕਰਨ ਲਈ ਕਿਹਾ ਜਾਦਾ ਹੈ ਮਾਵਾ
ਧੀਆ ਨੇ ਕਥਿੱਤ ਦੋਸੀਆ ਵੱਲੋ ਆਪਣੀ ਜਾਨ ਨੂੰ ਖਤਰੇ ਦਾ ਖਦਸਾ ਪ੍ਰਗਟਾਉਦਿਆ ਆਉਦੇ ਸਮੇ ਹੋਣ
ਵਾਲੀ ਕਿਸੇ ਵੀ ਅਣਸੁਖਾਵੀ ਘਟਨਾ ਲਈ ਇਨ੍ਰਾ ਚਾਰਾ ਨੂੰ ਜਿੰਮੇਵਾਰ ਬਣਾਇਆ ਇਸ ਪਰਿਵਾਰ ਨੇ
ਪੁਲਿਸ ਪ੍ਰਸ਼ਾਸਨ ਦੇ ਆਹਲਾ ਅਧਿਕਾਰੀਆ ਕੋਲੋ ਇੱਜਤ ਨੂੰ ਹੱਥ ਪਾਉਣ ਤੇ ਜਾਨੋ ਮਾਰਨ ਦੀਆ
ਧਮਕੀਆ ਦੇਣ ਵਾਲੇ ਕਥਿੱਤ ਦੋਸੀਆ ਖਿਲਾਫ ਸਖਤ ਕਾਰਵਾਈ ਤੇ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਹੈ
। ਜਦਕਿ ਦੂਸਰੀ ਸੂਰਤ ਵਿੱਚ ਉਹ ਆਹਲਾ ਅਧਿਕਾਰੀਆ ਦੇ ਦਰਵਾਜੇ ਅੱਗੇ ਆਤਮਦਾਹ ਵਰਗਾ ਸਖਤ ਕਦਮ
ਚੁੱਕਣ ਲਈ ਮਜਬੂਰ ਹੋਣਗੇ ਇਸ਼ ਸਬੰਧੀ ਪੁਲਿਸ ਦੇ ਪੜਤਾਲੀਆ ਥਾਣੇਦਾਰ ਮਲਕੀਤ ਸਿੰਘ ਨੇ ਪਰਿਵਾਰ
ਕੋਲੋ ਕਿਸੇ ਵੀ ਮੰਗ ਦੀ ਗੱਲ ਤੋ ਇਨਕਾਰੀ ਹੁੰਦਿਆ ਕਿਹਾ ਕਿ ਗੁਰਜੀਤ ਕੋਰ ਨੇ ਗ੍ਰਿਫਤਾਰੀ ਤੋ
ਬੱਚਣ ਲਈ ਹਾਈਕੋਰਟ ਤੋ ਰਿਟਰਨ ਬੇਲ ਲੈ ਲਈ ਹੈ ਜਦਕਿ ਪੁਲਿਸ ਵੱਲੋ ਕਥਿੱਤ ਦੋਸ਼ੀ ਸੁਬੇਗ ਸਿੰਘ
ਅਤੇ ਜੁਗਰਾਜ ਸਿੰਘ ਦੀ ਗ੍ਰਿਫਤਾਰੀ ਲਈ ਸਰਗਰਮੀ ਨਾਲ ਪੇੜ ਨੱਪੀ ਜਾ ਰਹੀ ਹੈ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.