“ਰਾਜਨੀਤਕ ਆਗੂਆਂ ਦੇ ਗੈਂਗਸਟਰ ਨਾਲ ਸਬੰਧ ਜੱਗ ਜਾਹਰ”
ਚੰਡੀਗੜ੍ਹ ,8 ਫਰਵਰੀ "ਪੰਜਾਬ ਪੁਲਿਸ ਗੈਂਗਸਟਰ ਦੇ ਖਿਲਾਫ਼ ਯੋਜਨਾਬੱਧ ਤਰੀਕੇ ਨਾਲ ਲੜਨ੍ਹ ਲਈ ਹੌਸਲੇ ਬੁਲੰਦ ਹਨ , ਪਰ ਅੱਜ ਸਭ ਰਾਜਨੀਤਕ ਪਾਰਟੀਆਂ ਦੀ ਸਮੂਲੀਅਤ ਨਜਰ ਆਰਹੀ ਹੈ, ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵੱਲੋਂ ਸਫੇਦ ਪੱਤਰ ਜਾਰੀ ਕਰਨ ਦੀ ਮੰਗ"। ਕੈਪਟਨ ਸਰਕਾਰ ਅਜਿਹੇ ਸਮੇਂ ਸ਼ਾਮਿਲ ਆਗੂਆਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕਰਨ ਦਾ ਹੌਸਲਾ ਕਰੇਗੀ ? ਇਹ ਵਿਚਾਰ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤਸਿੰਘ ਕੈਂਥ ਨੇ ਇਥੇ ਜਾਰੀ ਬਿਆਨ ਵਿੱਚ ਕਿਹੇ। ਉਹਨਾਂ ਦੱਸਿਆ "ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਵਿੱਚ ਗੈਂਗਸਟਰ, ਨਸ਼ੇ ਅਤੇ ਹੋਰਨਾਂ ਘਿਨੌਣੇ ਅਪਰਾਧਾਂ ਦੀ ਨੂੰ ਰੋਕਣ ਨੂੰ ਪੁਲਿਸ ਵਿਭਾਗ ਨੂੰ ਵੱਖੋਵੱਖਰੇ ਵਿਭਾਗਾਂ ਵਿੱਚ ਵੰਡਣ ਦੀ ਪ੍ਰਕਿਰਿਆ ਵਿੱਚ ਕੰਮ ਕਰ ਰਿਹਾ ਹੈ, ਜੋ ਸ਼ਲਾਘਾਯੋਗ ਕਦਮ ਹੈ ਸਮੂਹਿਕ ਅਪਰਾਧਾਂ ਦੇ ਖਿਲਾਫ਼ ਮੁਹਿੰਮ ਨੂੰ ਹੋਰ ਮਜਬੂਰ ਕਰਨ ਲੋੜ ਵੱਲ ਧਿਆਨ ਦੇਣਾਂ ਚਾਹੀਦਾਹੈ"। ਸ੍ਰ ਕੈਂਥ ਕਿਹਾ "ਕਿ ਪੰਜਾਬ ਵਿੱਚ ਸਿਆਸੀ ਪੁਸ਼ਤਪਨਹੀ ਵਾਲੇ ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸ,ਅਧਿਕਾਰੀਆਂ ਅਤੇ ਹੋਰਨਾਂ ਸਮੂਲੀਅਤ ਵਾਲੀਆਂ ਨੂੰ ਜਨਤਕ ਕੀਤਾਜਾਵੇ, ਕਿਉਂਕਿ ਅਜਿਹੇ ਵਿਆਕਤੀਆਂ ਤੋ ਪੰਜਾਬ ਦੀ ਅਮਨ ਸ਼ਾਤੀ ਨੂੰ ਖਤਰਾ ਹੈ"। ਸਿਆਸੀ ਆਗੂਆਂ ਨੇ ਆਪਣੇ ਨਿੱਜੀ ਫਾਇਦੇ ਲਈ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅਜਿਹੇ ਘਿਨੌਣੇ ਅਪਰਾਧਾਂ ਵਿੱਚ ਸ਼ਾਮਿਲ ਕਰਨ ਦਾ ਅਹਿਮ ਰੋਲ ਨਿਭਾਉਣ ਵਿੱਚ ਸਰਗਰਮੀ ਨਾਲ ਸਮੂਲੀਅਤਕੀਤੀ ਹੈ। ਸ੍ ਕੈਂਥ ਨੇ ਕਿਹਾ "ਕਿ ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਵੀ ਹੈ, ਅਪਰਾਧੀਆਂ ਨਾਲ ਸਿਆਸੀ ਆਗੂਆਂ ,ਅਧਿਕਾਰੀਆਂ ਦੇ ਨਾਪਕ ਗੰਢਤੁਪ ਨੂੰ ਤੋੜਨ ਲਈ 'ਜਾਂਚ ਕਮਿਸ਼ਨ ਨਿਯੁਕਤ' ਕੀਤਾ ਜਾਣਾਚਾਹੀਦਾ ਹੈ ਤਾ ਜੋ ਅਸਲੀਅਤ ਸਾਹਮਣੇ ਆ ਸਕੇ"। ਸ੍ ਕੈਂਥ ਨੇ ਸਭ ਸਿਆਸੀ ਪਾਰਟੀਆਂ ਦੇ ਪ੍ਰਧਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਤੀ , ਤਰੱਕੀ ਅਤੇ ਨੌਜਵਾਨਾਂ ਦੇ ਵਧੀਆ ਭੱਵਿਖ ਲਈ ਅਪਰਾਧੀਆਂ ਨਾਲ ਸੰਬੰਧ ਰੱਖਣਵਾਲੇ ਆਗੂਆਂ ਨੂੰ ਪਾਰਟੀਆਂ ਵਿੱਚੋ ਬਾਹਰ ਕੱਢਿਆ ਜਾਵੇ ਇਹ ਪਾਰਟੀਆਂ ਲਈ ਬੇਹਤਰ ਹੋਵੇਗਾ।