ਅਮਰੀਕਾ ‘ ਚ ਅੰਗਰੇਜ਼ੀ ਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਤੇ ਫਿਲਮ ਬਣਾਉਣ ਬਾਰੇ ਪਲਾਨ
ਨਿਊਯਾਰਕ,(ਵੀਰਪਾਲ ਕੌਰ): 13 ਮਾਰਚ (ਰਾਜ ਗੋਗਨਾ )- ਨਾਮਵਰ ਅਮਰੀਕੀ ਫਿਲਮ ਡਾਇਰੈਕਟਰ ਵਾਸ਼ਿੰਗਟਨ ਗੈਰਲਡ ਕਰੇਲ ਦੇ ਨਾਲ ਗੱਲਬਾਤ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਬਾਰੇ ਬਹੁਤਾਤ ਅਮਰੀਕਨਾਂ ਨੂੰ ਅਤੇ ਹੋਰਾਂ ਨੂੰ ਵੀ ਨਹੀ ਪਤਾ ਹੈ। ਅਤੇ ਇਸ ਸਬੰਧੀ ਜਾਣਕਾਰੀ ਵਧਾਉਣ ਲਈ ਇਕ ਅੰਗਰੇਜ਼ੀ ਚ’ ਫਿਲਮ ਬਣਾਉਣ ਲਈ ਅਮਰੀਕਾ ਦੀ ਫਿਲਮ ਕੰਪਨੀ ਨਾਲ ਵਿਉਂਤਬੰਦੀ ਕੀਤੀ ਜਾ ਰਹੀ ਹੈ।ਇਸ ਸਬੰਧ ਚ’ ਅਮਰੀਕਾ ਚ’ ਵੱਸੇ ਨੈਸ਼ਨਲ ਸਿੱਖ ਕੈਂਪਨ ਦੇ ਮੁੱਖੀ ਡਾਕਟਰ ਰਾਜਵੰਤ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਪ੍ਰਮੱਖ ਟੀ ਵੀ ਚੈਨਲ ਉਤੇ ਦੇਸ਼ ਭਰ ਚ ਇਸ ਫਿਲਮ ਨੂੰ ਵਿਖਾਇਆ ਜਾਵੇਗਾ।
Also read ਸਰਕਾਰੀ ਸੇਵਾਵਾਂ ਦਾ ਲਾਹਾ ਲੈਣ, ਸੁਝਾਅ ਤੇ ਸ਼ਿਕਾਇਤ ਸਬੰਧੀ ਹੈਲਪਲਾਈਨ ਨੰਬਰ 1100 ’ਤੇ ਕੀਤਾ ਜਾ ਸਕਦੈ ਸੰਪਰਕ
ਇਸੇ ਫਿਲਮ ਕੰਪਨੀ ਨਾਲ ਪਹਿਲੇ ਗੁਰੂ ਨਾਨਕ ਸਾਹਿਬ ਉੱਤੇ ਵੀ 2019 ਚ’ ਇਕ ਫਿਲਮ ਬਣਾਈ ਗਈ ਸੀ। ਜਿਸ ਨੂੰ ਬਹੁਤ ਅਵਾਰਡ ਵੀ ਮਿਲੇ ਸਨ। ਅਤੇ ਜੋ ਕਿ ਹਰ ਸਾਲ ਅਮਰੀਕਾ ਵਿੱਚ ਵਿਖਾਈ ਜਾਂਦੀ ਹੈ ਲੰਘੇ ਦਸੰਬਰ ਦੇ ਮਹੀਨੇ ਤਕਰੀਬਨ 8 ਕਰੋੜ ਘਰਾਂ ਤੱਕ ਪਹੁੰਚੀ ਸੀ।ਇਸ ਫਿਲਮ ਨੂੰ ਅਮਰੀਕਾ ਦੀ ਸੰਸਥਾ ਨੈਸ਼ਨਲ ਸਿੱਖ ਕੈਂਪੇਨ ਦੇ ਸਹਿਯੋਗ ਦੇ ਨਾਲ ਸਿਰੇ ਚਾੜਿਆ ਗਿਆ ਸੀ।ਫਿਲਮ ਡਾਇਰੈਕਟਰ ਗੈਰਲਡ ਕਰੇਲ ਨਾਲ ਸਿੱਖ ਕੈਂਪਨ ਦੇ ਮੁੱਖੀ ਡਾਕਟਰ ਰਾਜਵੰਤ ਸਿੰਘ|
Follow Us on Noi24 Facebook Page