ਵਿਸ਼ਵ ਗਲੂਕੋਮਾ ਹਫ਼ਤੇ ਤਹਿਤ ਜਾਗਰੂਕਤਾ ਕੈਂਪ ਲਗਾਇਆ: ਸਿਵਲ ਸਰਜਨ ਸੰਗਰੂਰ
(ਅੱਖਾਂ ਦੀ ਸਾਂਭ-ਸੰਭਾਲ ਲਈ ਨਿਯਮਿਤ ਜਾਂਚ ਜ਼ਰੂਰੀ-ਡਾ. ਸੰਜੇ ਕਾਮਰਾ: ਸਿਵਲ ਸਰਜਨ)
ਸੰਗਰੂਰ,(ਵੀਰਪਾਲ ਕੌਰ):12 ਮਾਰਚ(ਬਲਦੇਵ ਸਿੰਘ ਸਰਾਓ)ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਸੰਜੇ ਕਾਮਰਾ ਦੀ ਅਗੁਵਾਈ ਹੇਠ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵੱਲੋਂ ਮਿਤੀ 9 ਤੋਂ 15 ਮਾਰਚ ਤੱਕ ਵਿਸ਼ਵ ਗਲੂਕੋਮਾ ਹਫਤਾ ਤਹਿਤ ਆਮ ਲੋਕਾਂ ਨੂੰ ਅੱਖਾਂ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਤਹਿਤ ਜ਼ਿਲ੍ਹਾ ਹਸਪਤਾਲ ਸੰਗਰੂਰ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਸੰਜੇ ਕਾਮਰਾ ਨੇ ਕਿਹਾ ਸਾਨੂੰ ਅੱਖਾਂ ਦੀ ਨਿਯਮਿਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਗਲੂਕੋਮਾ ਦੇ ਲੱਛਣਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸਾਧਾਰਣ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਲਈ ਐਨਕਾਂ ਦਾ ਵਾਰ-ਵਾਰ ਨੰਬਰ ਬਦਲਣਾ ,ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ ਦਾ ਦਿਸਣਾ, ਅੱਖਾਂ ਵਿੱਚ ਦਰਦ ਅਤੇ ਲਾਲੀ ਦੇ ਨਾਲ ਅਚਾਨਕ ਦ੍ਰਿਸ਼ਟੀ ਦਾ ਕਮਜ਼ੋਰ ਹੋਣਾ, ਦ੍ਰਿਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਆਦਿ ਹਨ।
Also Read ਨਵੇਂ ਆਏ ਪੁਲਿਸ ਇੰਸਪੈਕਟਰ ਸ੍ਰੀ ਸ਼
ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਹੋਣ ਤੇ ਅੱਖਾਂ ਦਾ ਦਬਾਅ ਚੈੱਕ ਕਰਵਾਉਣਾ ਚਾਹੀਂਦਾ ਹੈ। ਇਸ ਮੌਕੇ ਐੱਸ ਐਮ ਓ (ਆਈ ਮੋਬਾਈਲ ਯੂਨਿਟ) ਡਾ. ਨਿਧੀ ਸਤੀਸ਼ ਮਿੱਤਲ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕੇ ਪਲ-ਪਲ ਦੀ ਦੇਰੀ ਮਰੀਜ਼ ਨੂੰ ਉਸ ਦੀਆਂ ਅੱਖਾਂ ਦੀ ਰੋਸ਼ਨੀ ਤੋਂ ਦੂਰ ਲੈ ਜਾਂਦੀ ਹੈ। ਇਸ ਰੋਗ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਕਿਸੇ ਰਿਸ਼ਤੇਦਾਰ ਦਾ ਇਸ ਬਿਮਾਰੀ ਤੋਂ ਪੀੜਤ ਹੋਣਾ, ਸ਼ੂਗਰ, ਬਲੱਡ ਪ੍ਰੈਸ਼ਰ ਹੋਣਾ ਅਤੇ ਸਟੀਰਾਇਡ ਦਵਾਈਆਂ ਦੀ ਬੇਲੋੜੀ ਵਰਤੋਂ ਕਰਨਾ ਇਸ ਦਾ ਕਾਰਨ ਹੋ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਮਾਸ ਐਜੂਕੇਸ਼ਨ ਤੇ ਇਨਫਰਮੇਸ਼ਨ ਅਫ਼ਸਰ ਕਰਨੈਲ ਸਿੰਘ, ਬੀ.ਈ.ਈ ਹਰਦੀਪ ਜਿੰਦਲ, ਦੀਪਕ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸਨ।
ਫੋਟੋ ਕੈਪਸ਼ਨ:- ਸਿਵਲ ਸਰਜਨ ਡਾ.ਸੰਜੇ ਕਾਮਰਾ ਜਾਗਰੂਕਤਾ ਕੈਂਪ ਦੌਰਾਣ ਜਾਣਕਾਰੀ ਦਿੰਦੇ ਹੋਏ।
Follow Us on Noi24 Facebook Page