ਮੂਣਕ (ਵੀਰਪਾਲ ਕੌਰ):12 ਮਾਰਚ (ਬਲਦੇਵ ਸਿੰਘ ਸਰਾਓ ਸੁਰਜਣਭੈਣੀ) ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਿੰਘ ਤੇ ਬਿੰਦਰ ਬਠਿੰਡਾ ਨੇ ਦੱਸਿਆ ਕਿ ਮਾਰਚ ਮਹੀਨਾ 23 ਮਾਰਚ ਦੇ ਸ਼ਹੀਦਾਂ ਦੀ ਯਾਦ ‘ਚ ਕਾਲਜਾਂ ਤੇ ਪਿੰਡਾਂ ‘ਚ ਵਿਚਾਰ ਚਰਚਾਵਾਂ, ਸੱਭਿਆਚਾਰਕ ਪ੍ਰੋਗਰਾਮ, ਮਸ਼ਾਲ ਮਾਰਚ ਆਦਿ ਕੀਤੇ ਜਾਣਗੇ। ਇਹ ਮੁਹਿੰਮ ਕਾਲਜਾਂ ਤੇ ਪਿੰਡਾਂ ਦੇ ਵਿੱਚ ਚਲਾਈ ਜਾਵੇਗੀ।ਉਹਨਾਂ ਕਿਹਾ ਕਿ 23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਾਡੇ ਮੁਲਕ ਦੀ ਕੌਮੀ ਮੁਕਤੀ ਲਹਿਰ ਦੇ ਚਮਕਦੇ ਸਿਤਾਰੇ ਹਨ ਜਿਨਾਂ ਨੇ ‘ਇਨਕਲਾਬ ਜਿੰਦਾਬਾਦ’ ਤੇ ‘ਸਾਮਰਾਜਵਾਦ ਮੁਰਦਾਬਾਦ’ ਦਾ ਨਾਰਾ ਬੁਲੰਦ ਕੀਤਾ ਸੀ।
ਅੱਜ ਨੌਜਵਾਨ ਵਿਦਿਆਰਥੀ ਘੋਰ ਨਿਰਾਸ਼ਾ ‘ਚ ਹਨ। ਵਿਦਿਅਕ ਪ੍ਰਬੰਧ ਅੰਦਰ ਸਾਮਰਾਜੀ ਨੀਤੀਆਂ ਦੇ ਦਾਖਲ ਨੇ ਸਿੱਖਿਆ ਸੰਸਥਾਵਾਂ ਨੂੰ ਮੁਨਾਫਾ ਕਮਾਉਣ ਦੀਆਂ ਦੁਕਾਨਾਂ ‘ਚ ਬਦਲ ਕੇ ਰੱਖ ਦਿੱਤਾ ਹੈ। ਜਿਸ ਕਾਰਨ ਹੁਣ ਵਿਦਿਆ ਹਾਸਲ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਨਵੀਂ ਸਿੱਖਿਆ ਨੀਤੀ ਰਾਹੀਂ ਸਿੱਖਿਆ ਦਾ ਨਿੱਜੀਕਰਨ, ਭਗਵਾਂਕਰਨ ਤੇ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਪੜ੍ਹਾਈ ਪੂਰੀ ਕਰ ਚੁੱਕੇ ਨੌਜਵਾਨ ਰੁਜ਼ਗਾਰ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ ਜਾਂ ਨਿਗੂਣੀਆ ਤਨਖਾਹਾਂ ‘ਤੇ ਪ੍ਰਾਈਵੇਟ ਨੌਕਰੀਆਂ ‘ਤੇ ਕਿਰਤ ਦੀ ਲੁੱਟ ਕਰਾਉਣ ਲਈ ਮਜਬੂਰ ਹਨ। ਆਪਣੀ ਧਰਤੀ ‘ਤੇ ਬੇ- ਵੁੱਕਤੀ ਹੰਢਾਉਂਦੇ ਨੌਜਵਾਨ ਵਿਦੇਸ਼ੀ ਧਰਤੀਆਂ ‘ਤੇ ਜਾਂਦੇ ਹਨ ਜਿੱਥੇ ਜਾਣ ਲਈ ਪਹਿਲਾਂ ਧੋਖੇਬਾਜ਼ ਏਜੰਟਾਂ ਤੋਂ ਲੁੱਟੇ ਜਾਂਦੇ ਹਨ ਫਿਰ ਵਿਦੇਸ਼ਾਂ ‘ਚ ਜਾ ਕੇ ਘੱਟ ਤਨਖਾਹਾਂ ‘ਤੇ ਮਾੜੀਆਂ ਕੰਮ ਹਾਲਤਾਂ ‘ਚ ਰਹਿਣਾ ਪੈਂਦਾ ਹੈ।
Also read ਵਿਸ਼ਵ ਗਲੂਕੋਮਾ ਹਫ਼ਤੇ ਤਹਿਤ ਜਾਗਰੂਕ
ਹੁਣ ਜਦੋਂ ਕਨੇਡਾ, ਅਮਰੀਕਾ ਵਰਗੇ ਮੁਲਕਾਂ ਨੇ ਵੀ ਵਿਦੇਸ਼ੀ ਗਏ ਨੌਜਵਾਨਾਂ ਨੂੰ ਆਪਣੇ ਰਾਜਨੀਤਿਕ ਹਿੱਤਾਂ ਕਰਕੇ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਹੈ ਤਾਂ ਨੌਜਵਾਨ ਘੋਰ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਹਨ। ਨਿਰਾਸ਼ਾ ‘ਚ ਡੁੱਬੇ ਨੌਜਵਾਨਾਂ ਨੂੰ ਭਗਤ ਸਿੰਘ ਰਸਤਾ ਦਿਖਾਉਂਦਾ ਹੈ। ਪਹਿਲਾਂ ਮੁਲਕ ਨੂੰ ਗੁਲਾਮ ਬਣਾਉਣ ਲਈ ਇੱਕ ਈਸਟ ਇੰਡੀਆ ਕੰਪਨੀ ਆਈ ਸੀ ਪ੍ਰੰਤੂ ਹੁਣ ਸਾਮਰਾਜੀ ਮੁਲਕਾਂ ਦੀਆਂ ਹਜ਼ਾਰਾਂ ਕੰਪਨੀਆਂ। ਨੇ ਮੁਲਕ ਦੇ ਜਲ, ਜੰਗਲ, ਜਮੀਨ, ਸਿੱਖਿਆ, ਸੜਕਾਂ ਆਦਿ ਲੁੱਟਣ ਲਈ ਜਾਲ ਵਿਛਾ ਚੁੱਕੀਆਂ ਹਨ। ਅਜਿਹੇ ਸਮੇਂ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਰਾਹ ਦੇ ਰਾਹੀ ਬਣਨ ਦੀ ਲੋੜ ਹੈ ਤਾਂ ਕਿ ਸਾਮਰਾਜੀ ਗੁਲਾਮੀ ਦੀਆਂ ਬੇੜੀਆਂ ਤੋੜ ਕੇ ਮੁਲਕ ਨੂੰ ਆਤਮ ਨਿਰਭਰ ਤਰੱਕੀ ਦੇ ਰਾਹ ‘ਤੇ ਪਾਇਆ ਜਾ ਸਕੇ।
Follow Us on Noi24 Facebook Page