(ਵੀਰਪਾਲ ਕੌਰ) :ਪਿੰਡ ਸ਼ੇਖੂਪੁਰ ਵਿਖੇ ਲਗਾਇਆ ਵਿਸ਼ਾਲ ਖੂਨ ਦਾਨ ਕੈਂਪ ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ,,ਬਲਾਕ ਔੜ ਦੇ ਪਿੰਡ ਸ਼ੇਖੂਪੁਰ ਨਿਵਾਸੀ ਸੌਰਵ ਠਾਕੁਰ ਵੱਲੋਂ,ਆਪਣੇ ਭਰਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਨੌਜਵਾਨ ਸਭਾ,ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ,ਅਤੇ ਬੀਡੀਐੱਸ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ,ਜਿਸ ਵਿੱਚ ਨੌਜਵਾਨਾਂ ਵੱਲੋਂ ਖੂਨਦਾਨ ਕਰਨ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸਾਬਕਾ ਸਰਪੰਚ ਰਾਣਾ ਸ਼ਮਸ਼ੇਰ ਸਿੰਘ ਅਤੇ ਹਰਦਿਆਲ ਲਾਖਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।ਇਸ ਖੂਨਦਾਨ ਕੈਂਪ ਵਿੱਚ ਜਿੱਥੇ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ, ਉੱਥੇ ਹੀ ਲੰਗਰ ਦਾ ਵੀ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਮੁੱਖ ਪ੍ਰਬੰਧਕ ਸੌਰਵ ਠਾਕੁਰ, ਸਾਬਕਾ ਸਰਪੰਚ ਰਾਣਾ ਸ਼ਮਸ਼ੇਰ ਸਿੰਘ, ਸਮਾਜ ਸੇਵੀ ਜਵਾਹਰ ਲਾਖਾ, ਅਤੇ ਸਰਪੰਚ ਕਿਰਨ ਕੁਮਾਰੀ ਦੇ ਪਤੀ ਕੁਲਦੀਪ ਢੰਡਾ ਵੱਲੋਂ ਸਹਿਯੋਗੀਆਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ ਤੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਖੂਨਦਾਨ ਕਰਦੇ ਰਹਿਣ ਦੀ ਅਪੀਲ ਕੀਤੀ।ਇਸ ਦੇ ਨਾਲ ਨਾਲ ਬੀਡੀਐੱਸ ਰਾਹੋਂ ਰੋਡ ਨਵਾਂਸ਼ਹਿਰ ਦੀ ਟੀਮ ਵੱਲੋਂ ਡਾਕਟਰ ਅਜੇ ਬੱਗਾ ਦੀ ਅਗਵਾਈ ਵਿੱਚ ਮੁੱਖ ਪ੍ਰਬੰਧਕ ਸੌਰਵ ਠਾਕੁਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਕੈੰਪ ਦੋਰਾਨ 50 ਦੇ ਕਰੀਬ ਯੂਨਿਟ ਖੂਨ ਇਕੱਠਾ ਹੋਇਆ ਰਾਣਾ ਸ਼ਮਸ਼ੇਰ ਸਿੰਘ ਵਲੋ ਸਹਿਯੋਗੀ ਤੇ ਖੂਨਦਾਨ ਕਰਨ ਵਾਲਿਆ ਦਾ ਤਹਿ ਦਿਲੋ ਧੰਨਵਾਦ ਤੇ ਸਨਮਾਨ ਤੇ ਖੂਨਦਾਨ ਕਰਨ ਵਾਲਿਆ ਨੂੰ ਦੁੱਧ, ਫਲ ਅਤੇ ਪਹਿਚਾਣ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਸਰਪੰਚ ਕਿਰਨ ਕੁਮਾਰੀ,ਅਜੈ ਢੰਡਾ, ਜੈ ਕੌਸ਼ਲ, ਕੁਲਦੀਪ ਢੰਡਾ, ਹਰਦਿਆਲ ਲਾਖਾ ਸਾ ਸਰਪੰਚ, ਸਾਭਾ ਦਿਓਲ ਸੰਚਾਲਕ ਮਹਾਂਦੇਵ ਅਖਾੜਾ ਮਾਲੋਮਜਾਰਾ , ਸਾਬੀ ਪਹਿਲਵਾਨ, ਰਕੇਸ਼ ਰਾਣਾ, ਮਦਨ ਰਾਣਾ, ਜੀਵਨ ਨੰਬਰਦਾਰ, ਤਰਸੇਮ ਲਾਲ, ਮੱਖਣ ਪੰਚ, ਸਤਵਾਨ ਸਿੰਘ ਪੰਚ, ਚੂਹੜ ਸਿੰਘ ਪੰਚ, ਅਰਜਨ ਸਿੰਘ ਐੱਨਆਰਆਈ, ਤੀਰਥ ਰਾਮ, ਮੰਗਲ ਲਾਖਾ, ਸੋਨੂ ਜੱਸਲ, ਵਿੱਕੀ ਕੌਸ਼ਲ, ਲਖਵੀਰ ਲਾਖਾ, ਸੰਦੀਪ ਢੰਡਾ, ਰਾਜਨ ਲਾਖਾ ਐਨਆਰਆਈ, ਬੂਟਾ ਢੰਡਾ, ਮੰਗੂ ਲਾਖਾ, ਲਵੀ ਮੀਰਪੁਰ ਲੱਖਾ, ਵਰਿੰਦਰ ਰਾਣਾ,ਅਵਤਾਰ ਸਿੰਘ, ਸੂਰਮ ਸਿੰਘ ਐਨਆਰਆਈ, ਅਤੇ ਬਾਬਾ ਰਾਮ ਕ੍ਰਿਸ਼ਨ ਤੋਂ ਇਲਾਵਾ, ਬੀਡੀਐਸ ਦੀ ਟੀਮ ਵਿੱਚ ਡਾਕਟਰ ਅਜੇ ਬੱਗਾ, ਮਲਕੀਤ ਸਿੰਘ, ਰਾਜੀਵ ਕੁਮਾਰ,ਕਪਿਲ ਸ਼ਰਮਾ, ਭੁਪਿੰਦਰ ਸਿੰਘ, ਜਸਕਰਨ ਸਿੰਘ, ਜਤਿੰਦਰ ਕੁਮਾਰ, ਗੌਰਵ ਰਾਣਾ,ਲਵਪ੍ਰੀਤ ਤੋਂ ਇਲਾਵਾ ਅਨੇਕਾਂ ਖੂਨਦਾਨੀ, ਅਤੇ ਪ੍ਰਬੰਧਕ ਹਾਜ਼ਰ ਸਨ।
Follow Us on Noi24 Facebook Page