(ਵੀਰਪਾਲ ਕੌਰ) :ਅੰਤ੍ਰਿੰਗ ਕਮੇਟੀ ਵਲੋਂ ਜਥੇਦਾਰਾਂ ਨੂੰ ਫਾਰਗ ਕਰਨ ਦਾ ਫੈਸਲਾ ਮੰਦਭਾਗਾ -ਅਕਾਲੀ ਆਗੂ- ਫੈਸਲੇ ਦੀ ਨਿਖੇਦੀ ਕਰਦਿਆਂ ਮੁੜ ਵਿਚਾਰ ਦੀ ਕੀਤੀ ਮੰਗ ਨਾਭਾ 9 ਮਾਰਚ ਅਸ਼ੋਕ ਸੋਫਤ ਅੰਤ੍ਰਿੰਗ ਕਮੇਟੀ ਵੱਲੋਂ ਜਥੇਦਾਰਾਂ ਨੂੰ ਫਾਰਗ ਕਰਨ ਤੇ ਲੈ ਗਏ ਫੈਸਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆ ਜਥੇਦਾਰ ਜਗਜੀਤ ਸਿੰਘ ਖੋਖ ਮੈਂਬਰ ਜਨਰਲ ਕੌਂਸਲ ਪੰਜਾਬ,ਜਥੇਦਾਰ ਸਰਬਜੀਤ ਸਿੰਘ ਧੀਰੋ ਮਾਜਰਾ ਜਨਰਲ ਸਕੱਤਰ ਕਿਸਾਨ ਵਿੰਗ ਪੰਜਾਬ, ਅਮਿ੍ਰਤਪਾਲ ਸਿੰਘ ਚੋਹਾਨ ਮੈਂਬਰ ਪੀ ਏ ਸੀ, ਗਿਆਨ ਸਿੰਘ ਲੋਪੇ ਸੀਨੀਅਰ ਮੀਤ ਪ੍ਰਧਾਨ ਜ਼ਿਲਾ ਪਟਿਆਲਾ,ਨੇ ਮੰਦਭਾਗਾ ਦੱਸਦਿਆ ਨਿਖੇਧੀ ਕੀਤੀ, ਉਹਨਾਂ ਕਿਹਾ ਕਿ ਜੋ ਫੈਸਲਾ ਜਥੇਦਾਰਾਂ ਦੇ ਪ੍ਰਤੀ ਲਿਆ ਗਿਆ ਹੈ ਇਹ ਬੜਾ ਹੀ ਨਿੰਦਣਯੋਗ ਹੈ ਇਹ ਦਿਨ ਇਤਿਹਾਸ ਦੇ ਕਾਲੇ ਪੰਨਿਆਂ ਵਿੱਚ ਲਿਖਿਆ ਜਾਵੇਗਾ ਇਹ ਫੈਸਲਾ ਨੂੰ ਬਰਦਾਸ਼ਤਯੋਗ ਹੈ| ਅੰਤਿ੍ਮ ਕਮੇਟੀ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹਿਦਾ ਹੈ|
ਉਹਨਾਂ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਚੁੱਕਦਿਆ ਕਿਹਾ ਹੁਣ ਬਹੁਤ ਕੁਝ ਹੋ ਚੁੱਕਿਆ ਹੈ ਅਕਾਲੀ ਦਲ ਨੂੰ ਕੁਝ ਸੋਚਣਾ ਚਾਹੀਦਾ ਹੈ,ਅਜਿਹੀਆਂ ਹਰਕਤਾਂ ਕਰਕੇ ਅਕਾਲੀਦਲ ਦਾ ਗ੍ਰਾਫ ਦਿਨੋਂ ਦਿਨ ਹੇਠਾਂ ਆ ਰਿਹਾ ਹੈ ਇਨਾਂ ਫੈਸਲਿਆਂ ਨਾਲ ਹਰ ਇੱਕ ਸਿੱਖ ਤੇ ਅਕਲੀ ਸਫ਼ਾ ਵਿੱਚ ਵਿਚਰਣ ਵਾਲਿਆਂ ਨੂੰ ਵੱਡੀ ਠੇਸ ਪਾਹੰਚੀ ਹੈ ਇਸ ਮੋਕੇ ਉਨਾ ਨਾਲ ਹਰਪ੍ਰੀਤ ਸਿੰਘ ਪ੍ਰਧਾਨ ਗੁਰੂ ਰਾਮਦਾਸ ਸੇਵਾ ਸੋਸਾਇਟੀ,ਹਾਕਮ ਸਿੰਘ ਪ੍ਰਧਾਨ ਸ੍ਰੀ ਹਰਗੋਬਿੰਦ ਸੇਵਾ ਸੋਸਾਇਟੀ,ਹਰਪ੍ਰੀਤ ਸਿੰਘ ਰੂਬਲ ਨਾਭਾ,ਹਰਸਿਮਰਤ ਸਿੰਘ ਨਾਭਾ,ਸੁਰਜੀਤ ਸਿੰਘ ਨਾਭਾ,ਭਗਵੰਤ ਸਿੰੰਘ ਨਾਭਾ,ਬਲਜੀਤ ਸਿੰਘ,ਰਣਜੀਤ ਸਿੰਘ ਅਖਾੜਾ ਗੱਤਕਾ ਪਾਰਟੀ,ਜੋਗਿੰਦਰ ਸਿੰਘ ਖਹਿਰਾ,ਹਰਵਿੰਦਰ ਸਿੰਘ ਵਿੱਕੀ ਬਾਬਾ ਸ਼ਬਦ ਚੌਕੀ ਆਦਿ ਆਗੂ ਹਾਜਰ ਸਨ|
Follow Us on Noi24 Facebook Page