ਸੈਕਰਡ ਸੋਲਜ ਕਾਨਵੈਂਟ ਸਕੂਲ਼ ਵਿਖੇ ਤਿੰਨ ਰੋਜਾ ਖੇਡ ਮੁਕਾਬਲੇ ਸੰਪਨ

0
608

ਭਿੱਖੀਵਿੰਡ 7 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸੈਕਰਡ ਸੋਲਜ ਕਾਨਵੈਂਟ ਸਕੂਲ਼ ਕਾਲੇ
ਵਿਖੇ ਚੇਅਰਮੈਂਨ ਕੰਧਾਲ ਸਿੰਘ ਬਾਠ ਤੇ ਡਾਇਰੈਕਟਰ ਸਾਹਿਬ ਸਿੰਘ ਸੈਦੋ ਦੀ ਅਗਵਾਈ ਹੇਠ
ਤਿੰਨ ਰੋਜਾ ਖੇਡ ਮੁਕਾਬਲੇ ਕਰਵਾਏ ਗਏ। ਇਸ ਖੇਡ ਮੁਕਾਬਲੇ ਦੌਰਾਨ ਸ਼ਾਟਪੁੱਟ, ਦੌੜ,
ਖੋ-ਖੋ, ਵਾਲੀਬਾਲ, ਫੁੱਟਬਾਲ ਆਦਿ ਮੁਕਬਾਲੇ ਕਰਵਾਏ ਗਏ, ਜਿਸ ‘ਚ ਪਵਨਪ੍ਰੀਤ ਕੌਰ,
ਕਮਲਨੂਰ ਕੌਰ, ਕੁਲਬੀਰ ਕੌਰ ਨੇ ਦੌੜ ਨੂੰ ਕ੍ਰਮਵਾਰ ਪਹਿਲਾ, ਦੂਜਾ, ਤੀਸਰਾ ਸਥਾਨ ਹਾਸਲ
ਕੀਤਾ। ਅਖੀਰਲੇ ਦਿਨ ਵੱਖ-ਵੱਖ ਮੁਕਾਬਲਿਆਂ ‘ਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ
ਚੇਅਰਮੈਂਨ ਕੰਧਾਲ ਸਿੰਘ ਬਾਠ, ਡਾਇਰੈਕਟਰ ਸਾਹਿਬ ਸਿੰਘ ਸੈਦੋ, ਪਿ੍ਰੰਸੀਪਲ ਮੈਡਮ
ਬਲਜਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀ ਮਾਰੂ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨੂੰ
ਵੱਧ ਚੜ੍ਹ ਕੇ ਭਾਗ ਲੈਣ ਤਾਂ ਜੋ ਸਰੀਰ ਪੱਖੋਂ ਇਨਸਾਨ ਮਜਬੂਤ ਬਣ ਸਕੇ ਤੇ ਖੇਡ
ਮੁਕਾਬਲੇ ‘ਚ ਜਿੱਤਾਂ ਹਾਸਲ ਕਰਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ। ਇਸ ਮੌਕੇ ਅਮੈਜਨ
ਇੰਟਰਨੈਸ਼ਨਲ ਪ੍ਰਬਲਿਸਿੰਗ ਸੋਸਾਇਟੀ ਦੇ ਮੈਨੇਜਰ ਬਲਵੀਰ ਸਿੰਘ ਤੇ ਵਰੂਣ ਵੱਲੋਂ ਜੇਤੂ
ਖਿਡਾਰੀਆਂ ਨੂੰ ਸਪੋਰਟਸ ਕਿੱਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ
ਸ਼ਿਵਾਨੀ ਸ਼ਰਮਾ, ਗੁਰਪ੍ਰੀਤ ਕੌਰ, ਡੀਪੀ ਦਵਿੰਦਰ, ਦਲਜੀਤ ਕੌਰ, ਗੁਰਲਾਲ ਸਿੰਘ ਆਦਿ
ਸਕੂਲ ਸਟਾਫ ਹਾਜਰ ਸੀ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.