ਹਰਮਿੰਦਰ ਗਿੱਲ ਨੇ ਸਰਪੰਚ ਹਰਜੀਤ ਸਿੰਘ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

0
774

ਭਿੱਖੀਵਿੰਡ 14 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਰਪੰਚ ਹਰਜੀਤ ਸਿੰਘ ਬਲ੍ਹੇਰ ਦੇ
ਚਚੇਰੇ ਭਰਾ ਨਿਰਮਲ ਸਿੰਘ ਜੋ ਬੀਤੇਂ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ
ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਹਲਕਾ ਪੱਟੀ ਵਿਧਾਇਕ ਹਰਮਿੰਦਰ ਸਿੰਘ ਗਿੱਲ
ਉਹਨਾਂ ਦੇ ਗ੍ਰਹਿ ਪਿੰਡ ਬਲ੍ਹੇਰ ਵਿਖੇ ਪਹੰੁਚੇਂ ਤੇ ਮ੍ਰਿਤਕ ਨਿਰਮਲ ਸਿੰਘ ਦੇ ਪਿਤਾ
ਦਵਿੰਦਰ ਸਿੰਘ, ਦਾਦਾ ਜਥੇਦਾਰ ਹਰਨਾਮ ਸਿੰਘ, ਭਰਾ ਸਰਪੰਚ ਹਰਜੀਤ ਸਿੰਘ ਬਲ੍ਹੇਰ, ਤਾਇਆ
ਜਥੇਦਾਰ ਦਯਾ ਸਿੰਘ ਆਦਿ ਦੁੱਖੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਵਿਧਾਇਕ
ਹਰਮਿੰਦਰ ਸਿੰਘ ਗਿੱਲ ਨੇ ਆਖਿਆ ਕਿ ਨੌਜਵਾਨ ਪੁੱਤਰ ਦੇ ਤੁਰ ਜਾਣ ਨਾਲ ਜਿਥੇ ਪਰਿਵਾਰ
ਨੂੰ ਕਦੇ ਨਾ ਭੁੱਲਣ ਵਾਲਾ ਘਾਟਾ ਪਿਆ ਹੈ, ਉਥੇ ਸਾਕ-ਸੰਬੰਧੀਆਂ, ਯਾਰਾਂ, ਦੋਸਤਾਂ
ਕੋਲੋਂ ਵੀ ਅਣਮੁੱਲਾ ਹੀਰਾ ਗੁਆਚ ਗਿਆ ਹੈ। ਉਹਨਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ
ਨਿਰਮਲ ਸਿੰਘ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸੇ ਤੇ ਦੁੱਖੀ ਪਰਿਵਾਰ ਨੂੰ ਭਾਣਾ ਮੰਨਣ
ਦਾ ਬਲ ਬਖਸੇ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.