ਐਡਵੋਕੇਟ ਲਖਦੀਪ ਸਿੰਘ ਮਾੜੀਮੇਘਾ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ – ਵਿਧਾਇਕ ਭੁੱਲਰ

0
825

ਭਿੱਖੀਵਿੰਡ 16 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਐਡਵੋਕੇਟ ਲਖਦੀਪ ਸਿੰਘ ਮਾੜੀਮੇਘਾ
ਜੋ ਬੀਤੇ ਸਾਲ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ।
ਉਹਨਾਂ ਦੇ ਵਰੀਣੇ ਮੌਕੇ ਗ੍ਰਹਿ ਭਿੱਖੀਵਿੰਡ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਤੇ ਰਾਗੀ ਜਥਾ ਭਾਈ ਮਨਜੀਤ ਸਿੰਘ ਵੱਲੋਂ ਰੱਬੀ
ਬਾਣੀ ਦਾ ਕੀਰਤਨ ਕੀਤਾ ਗਿਆ। ਐਡਵੋਕੇਟ ਲਖਦੀਪ ਸਿੰਘ ਮਾੜੀਮੇਘਾ ਦੇ ਵਰੀਣੇ ਮੌਕੇ
ਪਹੰੁਚੇਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਰਵਨ ਸਿੰਘ ਧੰੁਨ, ਜਸਬੀਰ ਸਿੰਘ ਵਰਨਾਲਾ,
ਰਾਜਬੀਰ ਸਿੰਘ ਵਰਨਾਲਾ ਨੇ ਆਖਿਆ ਕਿ ਐਡਵੋਕੇਟ ਲਖਦੀਪ ਸਿੰਘ ਨੇ ਆਪਣੇ ਮਿੱਠ ਬੋਲੜੇ
ਸੁਭਾਅ ਨਾਲ ਥੋੜੇ ਸਮੇਂ ਵਿਚ ਹੀ ਹਰ ਵਰਗ, ਸਿਆਸੀ ਪਾਰਟੀਆਂ, ਬਜੁਰਗਾਂ, ਬੱਚਿਆਂ,
ਗਰੀਬ ਲੋਕਾਂ ਦੇ ਮਨਾਂ ਵਿਚ ਸਨਮਾਨਯੋਗ ਜਗ੍ਹਾ ਬਣਾ ਲਈ ਸੀ। ਉਪਰੋਕਤ ਆਗੂਆਂ ਨੇ ਆਖਿਆ
ਕਿ ਹਲਕਾ ਖੇਮਕਰਨ ਵਿਚ ਕਾਂਗਰਸ ਦੀ ਜਿੱਤ ਵਿਚ ਅਹਿਮ ਰੋਲ ਅਦਾ ਕਰਨ ਵਾਲੇ ਐਡਵੋਕੇਟ
ਲਖਦੀਪ ਸਿੰਘ ਮਾੜੀਮੇਘਾ ਦੇ ਵਿਛੋੜੇ ਨਾਲ ਮਾਪਿਆਂ, ਯਾਰਾਂ-ਦੋਸਤਾਂ, ਕਾਂਗਸਰ ਪਾਰਟੀ
ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਐਡਵੋਕੇਟ ਲਖਦੀਪ ਸਿੰਘ ਦੇ
ਪਿਤਾ ਦਿਲਬਾਗ ਸਿੰਘ, ਸਰਪੰਚ ਸਿਮਰਜੀਤ ਸਿੰਘ ਭੈਣੀ, ਜਗੀਰਦਾਰ ਕੁਲਦੀਪ ਸਿੰਘ
ਮਾੜੀਮੇਘਾ, ਬੱਬੂ ਸ਼ਰਮਾ, ਬਲਾਕ ਪ੍ਰਧਾਨ ਸੁਰਿੰਦਰ ਸਿੰਘ ਬੁੱਗ, ਅਮ੍ਰਿਤਪਾਲ ਸਿੰਘ
ਭੁੱਲਰ, ਪੀ.ਏ ਕੰਵਲ ਭੁੱਲਰ, ਪੀ.ਏ ਗੁਰਸਾਹਿਬ ਸਿੰਘ, ਗੁਰਵਿੰਦਰ ਸਿੰਘ ਢਿਲੋਂ,
ਗੁਰਮੁਖ ਸਿੰਘ ਸਾਂਡਪੁਰਾ, ਸੁੱਚਾ ਸਿੰਘ ਕਾਲੇ, ਰਵੀ ਬਾਸਰਕੇ, ਜੱਸ ਵਾਂ, ਦੀਪ ਖਹਿਰਾ,
ਗੋਰਾ ਸਾਂਧਰਾ, ਸਰਬ ਸੁਖਰਾਜ ਸਿੰਘ ਨਾਰਲਾ, ਡਾ:ਗੁਰਮੇਜ ਸਿੰਘ ਵੀਰਮ, ਡਾ:ਆਗਿਆਪਾਲ
ਸਿੰਘ, ਡਾ:ਮੇਹਰ ਸਿੰਘ, ਸੁਖਜਿੰਦਰ ਸਿੰਘ ਬਾਸਰਕੇ, ਪ੍ਰਭਜੋਤ ਸਿੰਘ ਸੁਰਸਿੰਘ,
ਐਡਵੋਕੇਟ ਕੰਵਲਜੀਤ ਸਿੰਘ, ਨਰਿੰਦਰ ਧਵਨ, ਮਾਸਟਰ ਸੁਖਚੈਨ ਸਿੰਘ, ਵਿੱਕੀ ਆਦਿ ਹਾਜਰ
ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.