ਵਾਰਡ ਨੰਬਰ 5 ਦੇ ਅਧੂਰੇ ਕੰਮ ਜਲਦੀ ਕਰਵਾਏ ਜਾਣਗੇ-ਸ਼ੇਰੋਵਾਲੀਆ

0
727

ਸ਼ਾਹਕੋਟ 15 ਦਸੰਬਰ (ਪਿ੍ਤਪਾਲ ਸਿੰਘ)-ਸ਼ਾਹਕੋਟ ਦੇ ਵਾਰਡ ਨੰਬਰ 5 ਵਿਚ ਕਾਂਗਰਸੀ ਉਮੀਦਵਾਰ ਰਾਣੀ ਢੇਸੀ ਲਈ ਕਾਂਗਰਸ ਦੇ ਹਲਕਾ ਇੰਚਾਰਜ ਤੇ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਸਾਬਕਾ ਕੌਸ਼ਲਰ ਅਮਰਜੀਤ ਸਿੰਘ ਜੌੜਾ ਨੇ ਵੋਟਾਂ ਮੰਗੀਆ | ਇਸ ਮੌਕੇ ਸ ਸ਼ੇਰੋਵਾਲੀਆ ਨੇ ਵਾਰਡ ਨੰਬਰ 5 ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀ ਉਮੀਦਵਾਰ ਰਾਣੀ ਢੇੇਸੀ ਨੂੰ ਜਿਤਾਉਣ | ਉਨ੍ਹਾਂ ਕਿਹਾ ਕਿ ਉਹ ਵਾਰਡ ਨੰਬਰ 5 ਵਿਚ ਅਧੂਰੇ ਪਏ ਵਿਕਾਸ ਦੇ ਕੰਮ ਜਲਦੀ ਕਰਵਾਉਣਗੇ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀ ਆਉਣ ਦੇਣਗੇ ਅਤੇ ਸ਼ਹਿਰ ਦੀ ਨੁਹਾਰ ਬਦਲ ਕੇ ਹਰ ਗਲੀਆਂ ਅਤੇ ਮੁਹੱਲਿਆ ਨੂੰ ਸੁੰਦਰ ਬਣਾਉਣ ਦਾ ਪੂਰਾ ਯਤਨ ਕਰਨਗੇ | ਇਸ ਮੌਕੇ ਸਾਬਕਾ ਐਮ ਸੀ ਅਮਰਜੀਤ ਸਿੰਘ ਜੌੜਾ ਨੇ ਸ਼ੇੋਰਵਾਲੀਆ ਨੂੰ ਵਿਸਵਾਸ਼ ਦੁਵਾਇਆ ਕਿ ਉਹ ਇਸ ਸੀਟ ਨੂੰ ਚੰਗੀ ਲੀਡ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 5 ਦੀ ਸੀਟ ਹਮੇਸ਼ਾ ਕਾਂਗਰਸ ਪਾਰਟੀ ਨੇ ਚੰਗੀ ਲੀਡ ਨਾਲ ਜਿੱਤੀ ਹੈ | ਇਸ ਮੌਕੇ ਸਾਬਕਾ ਐਮ ਸੀ ਤਾਰਾ ਚੰਦ,ਪਰਮਜੀਤ ਸਿੰਘ ਵੀ ਆਈ ਪੀ ਟੇਂਲਰ,ਮਲਾਗਰ ਸਿੰਘ,ਟਿੰਪੀ ਕੁਮਾਰਾ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.