ਪੰਜਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ |

0
694

ਪੱਟੀ, 17 ਦਸੰਬਰ (ਅਵਤਾਰ ਸਿੰਘ)

ਨਵ ਯੁਵਾ ਸ਼ਕਤੀ ਸੇਵਾ ਸੰਮਤੀ ਪੱਟੀ ਵੱਲੋ ਪੰਜਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਚੌਾਕ ਕਾਜ਼ੀਆਂ ਵਾਲਾ ਪੱਟੀ ਵਿਖੇ ਕਰਵਾਇਆ ਗਿਆ ਹੈ | ਇਸ ਮੌਕੇ ਪੰਡਤ ਸਤ ਨਰਾਇਣ ਵੱਲੋ ਪੂਜ਼ਾ ਅਰਚਨਾ ਕਰਨ ਉਪਰੰਤ ਜੋਤੀ ਪ੍ਰਚੰਡ ਕੀਤੀ ਗਈ | ਇਸ ਜਾਗਰਣ ਦੇ ਮੁੱਖ ਮਹਿਮਾਨ ਸਮਾਜ ਸੇਵਕ ਆੜਤੀ ਪਿ੍ੰਸ ਧਵਨ ਸਨ ਅਤੇ ਜਾਗਰਣ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਸ਼ਰਾਫ ਨੇ ਕੀਤੀ | ਇਸ ਮੌਕੇ ਦੀਪਕ ਚੌਧਰੀ ਪ੍ਰਧਾਨ ਨੇ ਕਿਹਾ ਹਰ ਸਾਲ ਦੀ ਤਰਾਂ ਇਸ ਵੀ ਵਿਸ਼ਾਲ ਮਾਂ ਭਗਵਤੀ ਜਾਗਰਣ ਚੌਾਕ ਕਾਜ਼ੀਆਂ ਵਾਲਾ ਪੱਟੀ ਵਿਖੇ ਕਰਵਾਇਆ ਗਿਆ ਹੈ | ਜਾਗਰਣ ਵਿਚ ਵੱਖ ਵੱਖ ਭਜਨ ਮੰਡਲੀਆਂ ਨੇ ਮਾਤਾ ਰਾਣੀ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਮਹੰਤ ਰਿੰਕੂ ਵੱਲੋ ਤਾਰਾ ਰਾਣੀ ਦੀ ਅਮਰ ਕਥਾ ਸੁਣਾਈ ਜਾਵੇਗੀ | ਜਾਗਰਣ ਵਿਚ ਆਏ ਹੋਏ ਮਹਿਮਾਨਾਂ ਨੂੰ ਪ੍ਰਬੰਧਕ ਕਮੇਟੀ ਨੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ | ਸੰਗਤਾਂ ਲਈ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ | ਇਸ ਮੌਕੇ ਹਰਜਿੰਦਰ ਸਿੰਘ ਸ਼ਰਾਫ, ਅਸ਼ੋਕ ਬਜ਼ਾਜ਼, ਪਿੰਕੀ ਅਰੋੜਾ, ਬਲਵੰਤ ਉਪਲ, ਬਾਊ ਵਿਜੇ ਕੁਮਾਰ, ਅਕਾਸ਼ ਬੇਦੀ, ਪ੍ਰਤਾਪ ਸਿੰਘ ਸ਼ਰਾਫ, ਦੇਸਰਾਜ਼ ਅਗਨੀਹੋਤਰੀ, ਜੌਨੀ ਪ੍ਰਧਾਨ, ਰਾਮਾ ਵਪਾਰੀ, ਕੇ ਕੇ ਬਿੱਟੂ, ਜਸਵਿੰਦਰ ਲੱਕੀ,ਗੁਲਸ਼ਨ ਕੁਮਾਰ, ਰਸ਼ਪਾਲ ਬੇਦੀ, ਤਰੁਣ ਕਪੂਰ, ਸੁਨੀਲ ਕੁਮਾਰ ਪੁਰੀ, ਮੋਹਿਤ, ਗੁਰਵਿੰਦਰ ਸਿੰਘ, ਇੰਦਰ, ਕਰਨ ਬੇਦੀ, ਦਵਿੰਦਰ, ਅਮਨ, ਲੱਕੀ, ਵਿਸ਼ਾਲ, ਕੋਮਲ, ਕੈਪਟਨ, ਰਵੀ, ਨੀਤਨ, ਸ਼ਿਵਦੀਪ, ਬਿਕਰਮ, ਪਿ੍ੰਸ, ਬਰਿੰਦਰ, ਰਵਿੰਦਰ, ਗੋਰਵ ਪੁਰੀ ਆਦਿ ਹੋਰ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.