ਰਾਮਗੜ੍ਹੀਆ ਪਬਲਿਕ ਸਕੂਲ ਦਾ 31ਵਾਂ ਸਲਾਨਾ ਸਮਾਗਮ ਇਨਾਮ ਵੰਡ ਸਮਾਰੋਹ ਹੋਇਆ

0
753

ਸ਼ਾਹਕੋਟ 19 ਦਸੰਬਰ(ਪਿ੍ਤਪਾਲ ਸਿੰਘ )-ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦਾ 31ਵਾਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ ‘ਚ ਸੰਤ ਗੁਰਮੀਤ ਸਿੰਘ ਖੋਸਾ ਕੋਟਲੇ ਵਾਲੇ ਮੁੱਖ ਮਹਿਮਾਨ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਤੇ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵਿਸ਼ੇਸ਼ ਮਹਿਮਾਨ ਵਜੋ ਸਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਸਬਦ ਗਾਇਨ ਨਾਲ ਹੋਈ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ ਅਰਵਿੰਦਰ ਸਿੰਘ ਰੂਪਰਾ ਨੇ ਸਭ ਨੂੰ ਜੀ ਆਇਆ ਕਿਹਾ |ਇਸ ਮੌਕੇ ਮੁੱਖ ਮਹਿਮਾਨ ਸੰਤ ਗੁਰਮੀਤ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬੱਚਿਆਂ ਦੇ ਪਹਿਲੇ ਅਧਿਆਪਕ ਉਨ੍ਹਾਂ ਦੇ ਮਾਤਾ ਪਿਤਾ ਹਨ ਤੇ ਮਾਤਾ ਪਿਤਾ ਦਾ ਸਤਕਾਰ ਕਰਨਾ ਬੱਚਿਆਂ ਦਾ ਪਹਿਲਾ ਫਰਜ਼ | ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਪੜ੍ਹਾਈ ਜਰੂਰੀ ਹੈ ਪਰ ਇਹ ਪੜ੍ਹਾਈ ਕਰਦੇ ਕਰਦੇ ਆਪਣੇ ਵੱਡਿਆ ਨੂੰ ਭੁਲ ਨਹੀ ਜਾਣਾ ਚਾਹੀਦਾ | ਉਨ੍ਹਾਂ ਆਪਣੇ ਜ਼ਿੰਦਗੀ ਦੇ ਤਜ਼ਰਬੇ ਵੀ ਬੱਚਿਆਂ ਨਾਲ ਸਾਂਝੇ ਕੀਤੇ ਤੇ ਗੁਰਬਾਣੀ ਰਾਹੀ ਵੀ ਗਿਆਨ ਦੀਆਂ ਬਹੁਤ ਗੱਲਾ ਸਮਝਾਈਆ | ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ 31 ਸਾਲਾਂ ਤੋ ਰਾਮਗੜ੍ਹੀਆ ਸਕੂਲ ਇਲਾਕੇ ਨੂੰ ਵਿਦਿਆ ਦਾ ਦਾਨ ਦੇ ਰਿਹਾ ਹੈ | ਉਨ੍ਹਾਂ ਸਕੂਲ ਦੀ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਇਸ ਅਦਾਰੇ ਨੂੰ ਕਿਸੇ ਖੁਲੀ ਥਾਂ ਤੇ ਲਿਜਾਣ ਲਈ ਸਰਕਾਰ ਵਲੋ ਜੋ ਵੀ ਬਣਦੀ ਸੇਵਾ ਹੋਵੇਗੀ ਉਹ ਜਰੂਰ ਕਰਵਾਉਣਗੇ | ਉਨ੍ਹਾਂ ਬੱਚਿਆ ਨੂੰ ਪੜ੍ਹਾਈ ‘ਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ | ਇਸ ਮੌਕੇ ਪਿ੍ੰਸੀਪਲ ਮਨਜੀਤ ਸਿੰਘ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ | ਸਕੂਲੀ ਬੱਚਿਆ ਵੱਲੋ ਇਸ ਮੌਕੇ ਸੱਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕ ੇਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਦਲਜੀਤ ਸਿੰਘ, ਹੈਡ ਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਪਵਨ ਕੁਮਾਰ ਪੁਰੀ, ਯਸ਼ਪਾਲ ਗੁਪਤਾ, ਸ੍ਰੀਮਤੀ ਜਰਨੈਲ ਕੌਰ ਕੌਸ਼ਲਰ, ਸ੍ਰੀ ਕਮਲ ਨਾਹਰ ਕੌਸ਼ਲਰ, ਬਲਕਾਰ ਸਿੰਘ ਚੱਠਾ, ਸਾਬਕਾ ਕੌਸ਼ਲਰ ਅਮਰਜੀਤ ਸਿੰਘ ਜੌੜਾ, ਬਿਕਰਮਜੀਤ ਸਿੰਘ ਬਜਾਜ, ਕਾਂਗਰਸੀ ਆਗੂ ਬੂਟਾ ਸਿੰਘ ਕਲਸੀ, ਪਿ੍ਤਪਾਲ ਸਿੰਘ ਪ੍ਰਧਾਨ ਹਾਊਸਫੈਡ, ਸੁਰਿੰਦਰਪਾਲ ਸਿੰਘ ,ਅਜੀਤ ਸਿੰਘ ਝੀਤਾ, ਸਾਬਕਾ ਕੌਸ਼ਲਰ ਅਮਨ ਮਲਹੋਤਰਾ ਇਲਾਵਾ ਰਾਮਗੜ੍ਹੀਆ ਸਕੂਲ ਦੇ ਵਾਈਸ ਪ੍ਰਧਾਨ ਦਰਸ਼ਨ ਸਿੰਘ ਗਲਸੀ, ਵਾਈਸ ਪ੍ਰਧਾਨ ਨਿਰਮਲ ਸਿੰਘ ਸੌਖੀ, ਸਕੱਤਰ ਅਮਰੀਕ ਸਿੰਘ ਬਾਂਸਲ,ਖਜ਼ਾਨਚੀ ਜਗਜੀਤ ਸਿੰਘ ਵਸੀਰ, ਐਡਵਾਈਜ਼ਰ ਹਰਜਿੰਦਰ ਸਿੰਘ ਰੂਪਰਾ, ਸੁਰਜੀਤ ਸਿੰਘ ਸਹੋਤਾ, ਜੋਗਾ ਸਿੰਘ ਬਾਂਸਲ,ਪੀ ਟੀ ਏ ਪ੍ਰਧਾਨ ਪਰਮਜੀਤ ਸਿੰਘ ਰੂਪਰਾ, ਸੀਨੀਅਰ ਵਾਈਸ ਪਿ੍ੰਸੀਪਲ ਆਸ਼ੂ ਜੈਨ, ਕੋਆਰਡੀਨੇਟਰ ਕੁਲਦੀਪ ਸਿੰਘ, ਨਿਸ਼ਾ ਡਾਵਰਾ,ਨੀਲਮ ਸ਼ਰਮਾ ਡੀ ਪੀ ਈ, ਅਤੇ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ | ਅਖੀਰ ਵਿਚ ਮੁਖ ਮਹਿਮਾਨ ,ਵਿਸ਼ੇਸ਼ ਮਹਿਮਾਨ ਅਤੇ ਪ੍ਰਬੰਧਕ ਕਮੇਟੀ ਨੇ ਆਏ ਹੋਏ ਮਹਿਮਾਨਾਂ ਅਤੇ ਬੱਚਿਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.