ਸੀ.ਐਚ.ਸੀ ਸਾਹਨੇਵਾਲ ਵੱਲੋਂ ਪਿੰਡ ਗੋਬਿੰਦਗੜ੍ਹ’ਚ ਸਿਹਤ ਮੇਲਾ ਲਗਾਇਆ ਗਿਆ

0
698

ਕੁਹਾੜਾ/ਸਾਹਨੇਵਾਲ 19 ਦਿਸੰਬਰ(ਰਾਜੂ ਘੁਮੈਤ)–ਸਿਵਲ ਸਰਜ਼ਨ ਲੁਧਿਆਣਾ ਡਾਂ. ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾਂ ਅਨੁਸ਼ਾਰ ਸੀ.ਐਚ.ਸੀ. ਸਾਹਨੇਵਾਲ ਐਸ.ਐਮ.ਓ ਡਾਂ. ਜੇਪੀ ਸਿੰਘ ਦੀ ਅਗਵਾਈ ਹੇਠ ਪਿੰਡ ਗੋਬਿੰਦਗੜ੍ਹ ਬਾਬਾ ਨਰਾਇਣ ਦਾਸ ਦੀ ਸਮਾਧ ਵਿਖੇ ਸਿਹਤ ਮੇਲਾ ਲਗਾਇਆ ਗਿਆ |ਜਿਸ ਦਾ ਉਦਘਾਟਨ ਸ਼੍ਰੀਮਤੀ ਲਾਜਵੰਤੀ ਸਰਪੰਚ ਪਿੰਡ ਗੋਬਿੰਦਗੜ੍ਹ ਵੱਲੋਂ ਕੀਤਾ ਗਿਆ |ਉਦਘਾਟਨ ਸਮਾਰੋਹ ਦੌਰਾਨ ਡਾਂ. ਜੇਪੀ ਸਿੰਘ ਨੇ ਸਿਹਤ ਸੰਭਾਲ ਬਾਰੇ ਆਏ ਹੋਏ ਲੋਕਾਂ ਨੂੰ ਵਿਸਾਥਰ ਰੂਪ ਵਿੱਚ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਵੱਲੋਂ ਚਲਾਇਆ ਗਈ ਸਿਹਤ ਸੰਭਾਲ ਸੰਬਧੀ ਸਕੀਮਾਂ ਬਾਰੇ ਵੀ ਦੱਸਿਆ |ਇਸ ਮੌਕੇ ਲੋਕਾਂ ਦਾ ਫ਼ਰੀ ਚੈੱਕਅਪ ਅਤੇ ਫ਼ਰੀ ਦਵਾਈਆਂ ਵੀ ਦਿੱਤੀ |ਇਸ ਮੌਕੇ ਸਿਹਤ ਮੇਲੇ ਵਿੱਚ ਚਰਨਜੀਤ ਸਿੰਘ,ਸੂਰਜ ਸਿੰਘ,ਡਾਂ. ਸੁਖਜੀਤ ਕੌਰ,ਡਾਂ. ਨਵੀਨ ਸਿੱਕਾ,ਡਾਂ. ਗੌਰਵ ਜੈਨ,ਡਾਂ. ਮੋਨਿਕਾ ਮਹਾਜਨ,ਡਾਂ. ਰੀਨਾ ਗੁਪਤਾ,ਸ਼੍ਰੀ ਸੋਮ ਚੰਦ ਫਾਰਮਾਸਿਸਟ,ਸ਼੍ਰੀ ਹਰਦੇਵ ਸਿੰਘ ਫਾਰਮਾਸਿਸਟ,ਸ਼੍ਰੀਮਤੀ ਸਰਿਤਾ ਕੁਮਾਰੀ ਅਪਥਾਲਮਿਕ ਅਫ਼ਸਰ,ਦਲਬੀਰ ਸਿੰਘ,ਗੁਰਦੇਵ ਸਿੰਘ,ਲਖਵਿੰਦਰ ਸਿੰਘ,ਸ਼੍ਰੀ ਮਨਮੋਹਨ ਹੈਲਥ ਇੰਸਪੈਕਟਰ,ਸ਼੍ਰੀਮਤੀ ਉਰਮਿਲਾ ਕੁਮਾਰੀ,ਸ਼੍ਰੀਮਤੀ ਸੀਲਾ ਦੇਵੀ,ਸ਼੍ਰੀਮਤੀ ਰਾਵਿੰਦਰਜੀਤ ਕੌਰ,ਸ਼੍ਰੀਮਤੀ ਗੁਰਮੇਲ ਕੌਰ ਐਲ.ਐਚ.ਵੀ,ਸ੍ਰੀਮਤੀ ਰਾਜ ਰਾਣੀੂ,ਦਲਜੀਤ ਕੌਰ,ਹੈਲਥ ਇੰਸਪੈਕਰ ਜਸਵੀਰ ਸਿੰਘ ਬੀ.ਈ.ਈ,ਸਮੂਹ ਆਸਾ ਵਰਕਰ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ਼ ਆਦਿ ਨਗਰ ਨਿਵਾਸੀ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.