ਕਸਬਾ ਮਹਿਲ ਕਲਾਂ ਵਿਖੇ 24ਵੇਂ ਸਲਾਨਾਂ ਪੇਡੂ ਖੇਡ ਮੇਲੇ ਦਾ ਕੀਤਾ ਪੋਸਟਰ ਜਾਰੀ

0
520

ਮਹਿਲ ਕਲਾਂ 25 ਦਸੰਬਰ (ਗੁਰਸੇਵਕ ਸਿੰਘ ਸਹੋਤਾ) – ਸ੍ਰੀ ਗੁਰੂ ਹਰ ਗੋਬਿੰਦ ਸ਼ਾਹਿਬ ਫੁੱਟਬਾਲ ਸਪੋਰਟਸ ਕਲੱਬ ਕਸਬਾ ਮਹਿਲ ਕਲਾਂ ਵੱਲੋਂ ਐਨ.ਆਰ.ਆਈ . ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 24 ਵਾਂ ਸ਼ਲਾਨਾ ਪੇਡੂ ਖੇਡ ਮੇਲਾ ਮਿਤੀ 27,28 29 ਅਤੇ 30 ਦਸੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਖੇਡ ਮੇੇਲੇ ਦਾ ਕਲੱਬ ਪ੍ਰਬੰਧਕਾ ਵੱਲੋਂ ਕਲੱਬ ਪ੍ਰਧਾਨ ਗੁੁਰਮੀਤ ਸਿੰਘ ਸੋਢਾ ਦੀ ਅਗਵਾਈ ਹੇਠ ਪੋਸਟਰ ਜਾਰੀ ਕੀਤਾ | ਇਸ ਮੌਕੇ ਕਲੱਬ ਦੇ ਪ੍ਰੈਸ ਸਕੱਤਰ ਮਾਸਟਰ ਬਲਜਿੰਦਰ ਕੁਮਾਰ ਪ੍ਰਭੂ ਨੇ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ 27 ਦਸੰਬਰ ਨੂੰ ਫੁੱਟਬਾਲ ਮੁਕਾਬਲੇ 28 ਦਸੰਬਰ ਨੂੰ ਕਬੱਡੀ 45 ਕਿੱਲੋਂ ਟਰਾਲੀ ਬੈਕ ਦੇ ਮੁਕਾਬਲੇ ,29 ਦਸੰਬਰ ਨੂੰ ਕਬੱਡੀ 72 ਕਿੱਲੋਂ ਵਰਗ ਅਤੇ 30 ਦਸੰਬਰ ਨੂੰ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਕਬੱਡੀ ਦੇ ਮੁਕਾਬਲਿਆਂ ਵਿੱਚ 2 ਖਿਡਾਰੀ ਬਾਹਰੋ ਖੇਡ ਸਕਣਗੇ | ਉਨ੍ਹਾ ਕਿਹਾ ਕਿ ਇਸ ਖੇਡ ਮੇਲੇ ਦਾ ਉਦਘਾਟਨ ਪੁਲਿਸ ਸਬ ਡਵੀਜਨ ਮਹਿਲ ਕਲਾਂ ਦੇ ਡੀ.ਐਸ.ਪੀ. ਜਸਵੀਰ ਸਿੰਘ,ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਕਮਲਜੀਤ ਸਿੰਘ ਗਿੱਲ ਸਾਝੇ ਤੌਰ ਤੇ ਕੀਤਾ ਜਾਵੇਗਾ | ਉਨ੍ਹਾਂ ਖੇਡ ਪ੍ਰੇਮੀਆਂ ਨੂੰ ਇਸ ਖੇਡ ਮੇਲੇ ਵਿੱਚ ਵਧ ਚੜ ਕੇ ਭਾਗ ਲੈਣ ਦੀ ਅਪੀਲ ਕੀਤੀ | ਇਸ ਮੌਕੇ ਕਲੱਬ ਦੇ ਖਜਾਨਚੀ ਪਾਲਾ ਸਿੰਘ,ਚੇਅਰਮੈਨ ਰਾਜਿੰਦਰ ਕੁਮਾਰ,ਵਾਇਸ ਚੇਅਰਮੈਨ ਬੱਬੂ ਸ਼ਰਮਾ,ਸਕੱਤਰ ਜਗਦੀਪ ਸਿੰਘ,ਮਨਦੀਪ ਸਿੰਘ,ਅਮਰੀਕ ਸਿੰਘ,ਵਰਿੰਦਰ ਕੁਮਾਰ ਪੱਪੂ,ਬੱਬੂ,ਸੋਨੂੰ,ਗੋਪਾ,ਟੂਨੀ,ਮੀਪਾ ਆਦਿ ਤੋਂ ਇਲਾਵਾਂ ਪ੍ਰਬੰਧਕ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.