ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਸਬੰਧੀ ਬੀਬੀ ਬਿੱਟੀ ਨੇ ਵਰਕਰਾਂ ਨਾਲ ਕੀਤੀ ਮੀਟਿੰਗ

0
695

ਕੁਹਾੜਾ/ਸਾਹਨੇਵਾਲ 25 ਦਿਸੰਬਰ(ਰਾਜੂ ਘੁਮੈਤ)–ਨਗਰ ਨਿਗਮ ਲੁਧਿਆਣਾ ਦੀਆਂ ਆ ਰਹੀਆਂ ਚੋਣਾਂ ਸਬੰਧੀ ਹਲਕਾ ਸਾਹਨੇਵਾਲ ਦੀ ਨੁਮਾਇੰਦਗੀ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕਾਂਗਰਸੀ ਵਰਕਰਾਂ ਨਾਲ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਦੀ ਇਤਿਹਾਸਕ ਜਿੱਤ ਦਰਜ ਕਰਵਾਉਣ ਲਈ ਵਿਸ਼ੇਸ ਮੀਟਿੰਗ ਕੀਤੀ |ਜਿਸ ਵਿੱਚ ਹਲਕਾ ਸਾਹਨੇਵਾਲ ਦੇ ਕਾਂਗਰਸੀ ਵਰਕਰਾਂ ਨੂੰ ਮੀਟਿੰਗ ਦੌਰਾਨ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਨਗਰ ਕੌਸਲ ਸਾਹਨੇਵਾਲ ਦੀ ਹੂੰਝਾਫੇਰ ਜਿੱਤ ਵਾਂਗ ਹੀ ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਫ਼ਤਿਹ ਕਰਨ ਲਈ ਹੁਣ ਤੋਂ ਹੀ ਡਟ ਜਾਵੋ |ਉਨ੍ਹਾਂ ਹਲਕਾ ਸਾਹਨੇਵਾਲ ਦੇ ਅਧੀਨ ਆਉਾਦੇ ਪੰਜ ਵਾਰਡ ਦੇ ਉਮੀਦਵਾਰਾਂ ਦੀ ਸਕਰੀਨਿੰਗ ਕਰਨ ਲਈ ਚਾਰ ਮੈਂਬਰਾਂ ਦੀ ਟੀਮ’ਚ ਨੰਬਰਦਾਰ ਮਲਕੀਤ ਸਿੰਘ ਗਿੱਲ,ਸੁਖਵਿੰਦਰ ਸਿੰਘ ਝੱਜ(ਸੁੱਖੀ),ਸਰਪੰਚ ਬਲਵੀਰ ਸਿੰਘ ਬੁੱਢੇਵਾਲ ਅਤੇ ਕੁਲਵੀਰ ਸਿੰਘ ਭੈਰੋਮੁੰਨਾਂ ਨੂੰ ਨਿਯੁਕਤ ਕੀਤਾ |ਬੀਬੀ ਬਿੱਟੀ ਨੇ ਚੋਣ ਦਫ਼ਤਰ ਦੇ ਇੰਚਾਰਜ ਸਤਵੰਤ ਸਿੰਘ ਗਰਚਾ ਦੀ ਵੀ ਨਿਯੁਕਤੀ ਕੀਤੀ |ਉਨ੍ਹਾਂ ਕਿਹਾ ਕਿ ਸਤਵੰਤ ਸਿੰਘ ਗਰਚਾ ਚੋਣ ਵਿੱਚ ਕੰਮ ਕਰਨ ਵਾਲੇ ਜੁਝਾਰੂਆਂ ਕਾਂਗਰਸੀ ਵਰਕਰਾਂ ਨਾਲ ਰਾਬਤਾ ਬਣਾਈ ਰੱਖਣਗੇ |ਇਸ ਮੌਕੇ ਵਿਸ਼ੇਸ ਤੌਰ’ਤੇ ਬੀਬੀ ਬਿੱਟੀ ਦੇ ਪਤੀ ਕੁਲਰਾਜ ਸਿੰਘ ਗਰੇਵਾਲ ਵੀ ਹਾਜ਼ਰ ਸਨ |ਇਸ ਮੀਟਿੰਗ ਦੌਰਾਨ ਹਰਦੀਪ ਸਿੰਘ ਮੂੰਡੀਆ,ਬਲਦੇਵ ਸਿੰਘ ਮੰਡੇਰ,ਦਲਜੀਤ ਸਿੰਘ ਹਰਾਂ,ਪਰਮਿੰਦਰ ਸਿੰਘ ਫੌਜੀ,ਹਨੀ ਅਗਰਵਾਲ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.