ਮਾਉਂਟ ਲਿਟਰਾ ਜੀ ਸਕੂਲ ਵਿੱਚ ਮਨਾਇਆ ਕ੍ਰਿਸਮਿਸ ਸਮਾਗਮ

0
655

ਮੋਗਾ, 23 ਦਸੰਬਰ ( )-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਂਟ ਲਿਟਰਾ ਜੀ ਸਕੂਲ ਵਿਖੇ ਅੱਜ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਕ੍ਰਿਸ਼ਮਿਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ ਤੇ ਸਮੂਹ ਸਟਾਫ ਨੇ ਪ੍ਰਭੂ ਯੀਸੂ ਮਸੀਹ ਦੀ ਤਸਵੀਰ ਸਾਹਮਣੇ ਕੈਂਡਲ ਜਗਾ ਕੇ ਪ੍ਰਾਥਨਾ ਨਾਲ ਕੀਤੀ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ੰਸੀਪਲ ਨਿਰਮਲ ਧਾਰੀ ਨੇ ਬੱਚਿਆ ਨੂੰ ਕ੍ਰਿਸਮਿਸ ਦੀ ਮਹੱਤਾ ਸਬੰਧੀ ਦੱਸਿਆ | ਉਹਨਾਂ ਕਿਹਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ, ਜਿੱਥੇ ਸਾਰੇ ਧਰਮ ਦੇ ਲੋਕ ਇੱਕਜੁਟ ਹੋ ਕੇ ਤਿਉਹਾਰ ਮਨਾਉਂਦੇ ਹਨ | ਕ੍ਰਿਸਮਿਸ ਤਿਉਹਾਰ ਵੀ ਪ੍ਰਭੂ ਯੀਸੂ ਮਸੀਹ ਦੇ ਜਨਮਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ | ਪ੍ਰਭੂ ਯੀਸੂ ਨੇ ਧਰਤੀ ਕੇ ਜਨਮ ਲੈ ਕੇ ਸਾਰੇ ਧਰਮਾਂ ਨੂੰ ਇੱਕਜੁਟ ਹੋ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ | ਸਮਾਗਮ ਦੌਰਾਨ ਸਾਂਤਾ ਕਲਾਜ ਬਣੇ ਬੱਚਿਆ ਨੂੰ ਟਾਫੀਆ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿੱਚ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.