ਸੀ.ਪੀ.ਆਈ. ਦੀ 92ਵੀਂ ਵਰ੍ਹੇਗੰਢ ਸਰਦੂਲਗੜ੍ਹ ਵਿਖੇ ਵਿਸਾਲ ਰੈਲੀ ਕਰਕੇ ਮਨਾਈ ਗਈ|

0
719

ਗੁਰਜੰਟ ਸ਼ੀਂਹ ,ਸਰਦੂਲਗੜ,26 ਦਸੰਬਰ
ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਦੇਸ ਨੰੂ ਆਰਥਿਕ, ਸਮਾਜਿਕ ਅਤੇ ਰਾਜਨਿਤਿਕ ਤੌਰ ਤੇ ਪਛਾੜ ਕੇ ਰੱਖ ਦਿੱਤਾ ਹੈ, ਅਤੇ ਦੇਸ ਦਾ ਹਰ ਵਰਗ ਇਹਨਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਨਿਰਾਸ ਹੋ ਰਿਹਾ ਹੈ| ਅਤੇ ਮੋਦੀ ਸਰਕਾਰ ਦੇਸ ਨੰੂ ਰਾਸਟਰਵਾਦ ਦੇ ਨਾਂ ਤੇ ਘੱਟ ਗਿਣਤੀਆਂ ਅਤੇ ਦਲਿੱਤਾਂ ਉੱਪਰ ਅੱਤਿਆਚਾਰ ਕਰਕੇ ਭਗਵਾਂ ਕਰਨ ਵੱਲ ਲੈ ਜਾਣ ਦੀਆਂ ਕੋਸਿਸਾਂ ਲਗਾਤਾਰ ਜਾਰੀ ਹਨ| ਇਹਨਾਂ ਸਬਦਾਂ ਦਾ ਪ੍ਗਟਾਵਾ ਸੀ.ਪੀ.ਆਈ. ਦੇ ਨੈਸਨਲ ਕੋਸਲ ਮੈਂਬਰ ਅਤੇ ਪ੍ਧਾਨ ਏਟੱਕ ਪੰਜਾਬ ਕਾਮਰੇਡ ਬੰਤ ਸਿੰਘ ਬਰਾੜ ਨੇ ਸਰਦੂਲਗੜ੍ਹ ਵਿਖੇ ਪਾਰਟੀ ਦੀ 92ਵੀਂ ਵਰ੍ਹੇਗੰਢ ਮੌਕੇ ਵਿਸਾਲ ਰੈਲੀ ਨੰੂ ਸੰਬੋਧਨ ਕਰਦਿਆਂ ਕੀਤਾ| ਇਸ ਸਮੇਂ ਉਹਨਾਂ ਕਿਹਾ ਕਿ ਦੇਸ ਦਾ ਹਰ ਵਰਗ ਕਿਸਾਨ ਮਜਦੂਰ, ਨੌਜਵਾਨ ਅਤੇ ਛੋਟਾ ਵਪਾਰੀ ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਅਤੇ ਗਲਤ ਫੈਸਲਿਆਂ ਦੇ ਕਾਰਨ ਗਲਤ ਕੁਰਾਹੇ ਵੱਲ ਜਾ ਰਹੇ ਹਨ|ਕਰਜੇ ਦੀ ਮਾਰ ਦੇ ਕਾਰਨ ਕਿਸਾਨ ਮਜਦੂਰ ਅਤੇ ਦਸਤਕਾਰ ਲਗਾਤਾਰ ਖੁਦਕਸੀਆਂ ਕਰ ਰਹੇ ਹਨ| ਪਰੰਤੂ ਸਮੇਂ ਦੀਆਂ ਸਰਕਾਰਾਂ ਮੂਕ ਦਰਸਕ ਬਣ ਕੇ ਵੇਖ ਰਹੀਆਂ ਹਨ| ਉਹਨਾਂ ਕਿਹਾ ਕਿ ਸੀ.ਪੀ.ਆਈ. ਵੱਲੋਂ ਦੇਸ ਪੱਧਰੀ ਕਿਸਾਨਾਂ, ਮਜਦੂਰਾਂ, ਅਤੇ ਦਸਤਕਾਰਾਂ ਦੇ ਸਮੁੱਚੇ ਕਰਜਾ ਮੁਆਫੀ, ਹਰ ਇੱਕ ਲਈ ਕੌਮੀ ਰੁਜਗਾਰ ਗਾਰੰਟੀ ਕਾਨੰੂਨ ਦੀ ਸਥਾਪਨਾ, ਹਰ 60 ਸਾਲ ਦੇ ਵਿਆਕਤੀਆਂ ਕਈ ਘੱਟੋ-ਘੱਟ 10000ਫ਼- ਰੁਪਏ ਪ੍ਤੀ ਪੈਨਸਨ ਦੇਣ ਦਾ ਕਾਨੰੂਨ ਪਾਰਲੀਮੈਂਟ ਵਿੱਚ ਪਾਸ ਕਰਵਾਉਣ, ਹਰ ਇੱਕ ਲਈ ਸਿੱਖਿਆ ਸਿਹਤ ਮੁਫਤ ਅਤੇ ਲਾਜਮੀ, ਦੱਲਿਤਾਂ, ਮਜਦੂਰਾਂ ਨੰੂ 10-10 ਮਰਲੇ ਪਲਾਟ ਦੇਣ ਅਤੇ ਮਕਾਨ ਉਸਾਰੀ ਲਈ ਯੋਗ ਰਾਸੀ ਜਾਰੀ ਕਰਨ ਦੀ, ਮਨਰੇਗਾ ਕਾਨੰੂਨ ਠੀਕ ਢੰਗ ਨਾਲ ਲਾਗੂ ਕਰਨ ਦੀ ਸਾਰਾ ਸਾਲ ਕੰਮ ਦੇਣ ਅਤੇ ਦਿਹਾੜੀ 600ਫ਼- ਪ੍ਤੀ ਦਿਨ ਕਰਨ, ਸੁਵਾਮੀ ਨਾਥਨ ਦੀ ਕਮਿਸ਼ਨ ਦੀਆਂ ਸਿਫਾਰਸਾਂ ਨੰੂ ਲਾਗੂ ਕਰਵਾਉਣ ਅਤੇ ਘੱਟ-ਘੱਟ ਉਜਰਤ 18000ਫ਼- ਪ੍ਤੀ ਮਹੀਨਾ ਕਰਨ ਆਦਿ ਮੰਗਾਂ ਨੰੂ ਲੈ ਕੇ ਸੰਘਰਸ ਕੀਤਾ ਜਾ ਰਿਹਾ ਹੈ| ਉਹਨਾਂ ਅਪੀਲ ਕਰਦਿਆਂ ਕਿਹਾ ਕਿ ਇਸ ਲੋਕ ਸੰਘਰਸ ਵਿੱਚ ਸਾਰੇ ਵਰਗਾਂ ਨੰੂ ਸਾਮਿਲ ਹੋਣਾ ਕੇਂਦਰ ਅਤੇ ਸੂਬਾਈ ਸਰਕਾਰਾਂ ਨੰੂ ਸਹੁਲਤਾਂ ਲਾਗੂ ਕਰਨ ਲਈ ਮਜਬੂਰ ਕਰੇਗਾ|ਸੀ.ਪੀ.ਆਈ. ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਗੱਚਾ-ਗੱਚ ਜੁੜੇ ਇਕੱਠ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਵਿੱਚ ਰਾਜ ਸਤ੍ਹਾ ਤੇ ਕਾਬਜ ਮੋਦੀ ਅਤੇ ਆਰ.ਐੱਸ.ਐੱਸ. ਦੀ ਜੁੰਡਲੀ ਦਾ ਦੇਸ ਦੀ ਅਜਾਦੀ ਵਿੱਚ ਇੱਕ ਕੋਡੀ ਵੀ ਯੋਗਦਾਨ ਨਹੀਂ ਬਲਕਿ ਅੰਗਰੇਜ ਹਕੂਮਤ ਨਾਲ ਵਫਾਦਾਰੀਆਂ ਨਿਭ੍ਹਾ ਕੇ ਦੇਸ ਨੰੂ ਕਮਜੋਰ ਕੀਤਾ ਹੈ| ਉਹਨਾਂ ਕਿਹਾ ਕਿ ਰਾਜ ਸਤ੍ਹਾ ਤੇ ਕਾਬਜ ਹੁੰਦਿਆਂ ਹੀ ਕਿਸਾਨਾਂ ਮਜਦੂਰਾਂ ਅਤੇ ਨੋਜਵਾਨਾਂ ਵਿਰੋਧੀ ਫੈਸਲੇ ਕੀਤੇ ਗਏ ਅਤੇ ਕਾਰਪੋਰੇਟ ਘਰਾਣਿਆਂ ਨੰੂ ਵੱਡੇ ਫਾਇਦੇ ਦਿੱਤੇ ਗਏ| ਪਹਿਲਾਂ ਨੋਟਬੰਦੀ ਅਤੇ ਫਿਰ ਜੀ.ਐੱਸ.ਟੀ. ਨੇ ਦੇਸ ਵਿੱਚ ਵੱਡੀ ਪੱਧਰ ਤੇ ਛੋਟੇ ਵਪਾਰੀਆਂ ਨੰੂ ਬੇਰੁਜਗਾਰੀ ਵੱਲ ਧੱਕਿਆ ਗਿਆ ਹੈ| ਜਿਸ ਦੇ ਖਿਲਾਫ ਸੰਘਰਸ ਕਰਨਾ ਸਮੇਂ ਦੀ ਮੁੱਖ ਲੋੜ ਹੈ| ਇਸ ਸਮੇਂ ਸੀ.ਪੀ.ਆਈ. ਜਿਲ਼੍ਹਾ ਸਕੱਤਰ ਕਿ੍ਸ਼ਨ ਚੋਹਾਨ ਅਤੇ ਆਰ.ਐੱਮ.ਪੀ.ਆਈ. ਦੇ ਜਿਲ੍ਹਾ ਸਕੱਤਰ ਲਾਲ ਚੰਦ ਸਰਦੂਲਗੜ੍ਹ ਨੇ ਆਪਣੇ ਸੰਬੋਧਨ ਦੌਰਾਨ ਖੱਬੀਆਂ ਪਾਰਟੀਆਂ ਦੀ ਏਕਤਾ ਅਤੇ ਸਾਝੇਂ ਸੰਘਰਸਾਂ ਨੰੂ ਤੇਜ ਕਰਨ ਦੀ ਅਪੀਲ ਕੀਤੀ ਗਈ| ਇਸ ਸਮੇਂ ਸਰਵ ਸੰਮਤੀ ਨਾਲ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰੀ ਸਕੂਲ ਬੰਦ ਕਰਨ ਤੋਂ ਰੋਕਣ, ਆਂਗਣਵਾੜੀ ਵਰਕਰਾਂ ਨੰੂ ਬੇਰੁਜਗਾਰੀ ਵੱਲ ਧੱਕਣ ਤੋਂ ਰੋਕਣ ਅਤੇ ਥਰਮਲ ਪਲਾਟਾਂ ਬੰਦ ਕਰਨ ਦਾ ਪੰਜਾਬ ਸਰਕਾਰ ਖਿਲਾਫ ਮਤਾ ਪਾਸ ਕੀਤਾ ਗਿਆ|ਪੋ੍ਗਰਾਮ ਨੌਜਾਵਨ ਆਗੂ ਜਗਦੀਪ ਸਿੰਘ ਲੱਕੀ, ਜਗਸੀਰ ਸਿੰਘ ਕੁਸਲਾ, ਮਹਿੰਦਰ ਸਿੰਘ ਝੰਡਾ ਦੇ ਪ੍ਧਾਨਗੀ ਮੰਡਲ ਹੇਠ ਅਤੇ ਸਕੱਤਰ ਸਬ-ਡਬਜੀਨ ਸਰਦੂਲਗੜ੍ਹ ਜਗਰਾਜ ਸਿੰਘ ਹੀਰਕੇ ਦੀ ਅਗਵਾਈ ਹੇਠ ਕੀਤਾ ਗਿਆ|ਇਸ ਸਮੇਂ ਹਰਵਿੰਦਰ ਦੀਵਾਨਾ ਦੇ ਨਾਟਕ ਟੀਮ ਵੱਲੋਂ ਨਾਟਕ ਅਤੇ ਕੋਰੋਗਰਾਫੀਆਂ ਪੇਸ ਕੀਤੀਆਂ| ਪੋ੍ਗਰਾਮ ਦੋਰਾਨ ਲੋਕ ਗਾਇਕ ਜਗਸੀਰ ਜੀਦਾ ਅਤੇ ਸੁਖਬੀਰ ਖਾਰਾ ਵੱਲੋਂ ਲੋਕ ਪੱਖੀ ਗੀਤ ਅਤੇ ਇਨਕਲਾਬੀ ਬੋਲੀਆਂ ਪੇਸ ਕੀਤੀਆਂ ਗਈਆਂ| ਇਸ ਸਮੇਂ ਪਾਰਟੀ ਦੇ ਪੁਰਾਣੇ ਅਤੇ ਬਜੁਰਗ ਪਾਰਟੀ ਆਗੂਆਂ ਅਤੇ ਵਰਕਰਾਂ, ਕਾਮਰੇਡ ਬੂਟਾ ਸਿੰਘ ਸਾਬਕਾ ਐੱਮ.ਐੱਲ.ਏ, ਕਰਤਾਰ ਸਿੰਘ ਰੋੜਕੀ ਸਾਬਕਾ ਸਰਪੰਚ, ਕੰੁਦਨ ਲਾਲ ਹੀਰਕੇ, ਆਦਿ ਆਗੂਆਂ ਦਾ ਵਿਸੇਸ ਤੋਰ ਤੇ ਸਨਮਾਨ ਕੀਤਾ ਗਿਆ|ਪ੍ਗਰਾਮ ਦੌਰਾਨ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਝੁਨੀਰ, ਪੂਰਨ ਸਿੰਘ ਦਹੀਆ ਸਰਦੂਲਗੜ੍ਹ, ਕਾਮਰੇਡ ਕਰਨੈਲ ਸਿੰਘ, ਵੇਦ ਪ੍ਕਾਸ ਬੁਢਲਾਡਾ, ਰੂਪ ਸਿੰਘ ਢਿੱਲੋਂ, ਰਤਨ ਭੋਲਾ, ਕਾਮਰੇਡ ਨਿਹਾਲ ਸਿੰਘ, ਸੀਤਾ ਰਾਮ ਗੋਬਿੰਦਪੁਰਾ, ਮਾ. ਗੁਰਬਚਨ ਸਿੰਘ ਮੰਦਰਾਂ, ਜਗਤਾਰ ਸਿੰਘ ਕਾਲਾ, ਦਰਸਨ ਸਿੰਘ ਪੰਧੇਰ, ਨਿਰਮਲ ਮਾਨਸਾ, ਸੁਰਿੰਦਰ ਕੁਮਾਰ ਕੱਪੜਾ ਵਪਾਰੀ, ਲਾਲ ਚੰਦ ਬਿਸਕੁਟ ਵੇਕਰੀ ਵਾਲੇ, ਗੁਲਾਬ ਹੀਰਕੇ, ਰਾਜਵਿੰਦਰ ਭੁੱਲਰ ਹੀਰਕੇ, ਮਨਜੀਤ ਕੋਰ ਗਾਮੀਵਾਲਾ, ਰਾਜ ਕੌਰ ਜਟਾਣਾ, ਆਦਿ ਆਗੂਆਂ ਨੇ ਸੰਬੋਧਨ ਕੀਤਾ|ਸਟੇਜ ਸਕੱਤਰ ਦੀ ਭੂਮਿਕਾ ਜਗਰਾਜ ਸਿੰਘ ਹੀਰਕੇ ਵੱਲੋਂ ਬਾਖੂਬੀ ਨਿਭਾਈ ਗਈ|

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.