ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ (ਰਜਿ) ਵੱਲੋਂ ਸ਼ਾਹਕੋਟ ਫੁੱਟਬਾਲ ਕੱਪ ਧੂਮ -ਧੜੱਕੇ ਨਾਲ ਸ਼ੁਰੂ

0
738

ਸ਼ਾਹਕੋਟ 27 ਦਸੰਬਰ (ਪਿ੍ਤਪਾਲ ਸਿੰਘ) – ਇਥੋ ਦੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ (ਰਜਿ) ਵੱਲੋਂ ਕਰਵਾਏ ਜਾ ਰਹੇ ਸ਼ਾਹਕੋਟ ਫੁੱਟਬਾਲ ਕੱਪ ਦੀ ਸੁਰੂਆਤ ਧੂਮ ਧੜੱਕੇ ਨਾਲ ਹੋ ਗਈ | ਅਮਿਤ ਸੋਨੂ ਯੂ ਕੇ,ਦਿਨੇਸ਼ ਅਰੋੜਾ ਅਤੇ ਮਨੀ ਅਰੋੜਾ ਸਪੇਨ ਦੇ ਸਹਿਯੋਗ ਨਾਲ ਪੰਜ ਦਿਨ ਚੱਲਣ ਵਾਲੇ ਟੂਰਨਾਮੈਂਟ ਦਾ ਉਦਘਾਟਨ ਅਨਾਜ ਮੰਡੀ ਸ਼ਾਹਕੋਟ ਦੇ ਚੇਅਰਮੈਨ ਯਸ਼ਪਾਲ ਗੁਪਤਾ ਅਤੇ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਸ਼ਾਹਕੋਟ ਹਰਦੇਵ ਸਿੰਘ ਬਧੇਸ਼ਾ ਵੱਲੋ ਕੀਤਾ ਗਿਆ | ਸ੍ਰੀ ਗੁਪਤਾ ਅਤੇ ਸ੍ਰੀ ਬਧੇਸ਼ਾ ਦਾ ਟੂਰਨਾਮੈਂਟ ਵਿਚ ਪਹੁੰਚਣ ‘ ਤੇ ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ (ਰਜਿ) ਦੇ ਪ੍ਰਧਾਨ ਬੂਟਾ ਸਿੰਘ ਕਲਸੀ ਦੀ ਅਗਵਾਈ ਵਿਚ ਕਲੱਬ ਦੇੇ ਸਮੂਹ ਮੈਂਬਰਾਂ ਵੱਲੋ ਸ਼ਾਨਦਾਰ ਸੁਆਗਤ ਕੀਤਾ ਗਿਆ | ਟੂਰਨਾਮੈਂਟ ਦਾ ਪਹਿਲਾ ਮੈਚ ਬੱਡੂਵਾਲ ਅਤੇ ਨਕੋਦਰ ਦੀਆ ਟੀਮਾਂ ਵਿਚਕਾਰ ਹੋਇਆ | ਅੱਧੇ ਸਮੇਂ ਤੋ ਪਹਿਲਾ ਨਕੋਦਰ ਦੀ ਟੀਮ ਨੇ ਬੱਡੂਵਾਲ ਦੀ ਟੀਮ ਸਿਰ ਇਕ ਗੋਲ ਕਰ ਕੇ ਅਗੇਤ ਹਾਸਲ ਕਰ ਲਈ | ਇਸੇ ਦੌੌਰਾਨ ਅੱਜ ਦੇ ਮਹਿਮਾਨਾਂ ਸ੍ਰੀ ਯਸ਼ਪਾਲ ਗੁਪਤਾ ਅਤੇ ਸਰਦਾਰ ਬਧੇਸ਼ਾ ਨੇ ਦੋਹਾਂ ਟੀਮਾਂ ਨਾਲ ਜਾਣ ਪਛਾਣ ਕੀਤੀ | ਇਨ੍ਹਾਂ ਦੋਹਾਂ ਟੀਮਾਂ ਵਿਚੋ ਅਖੀਰ ਤੱਕ ਨਕੋਦਰ ਦੀ ਅਗੇਤ ਬਰਕਰਾਰ ਰਹੀ | ਇਕ ਹੋਰ ਦਿਲਚਸਪ ਮੈਚ ਵਿਚ ਬੀਰ ਪਿੰਡ ਦੀ ਟੀਮ ਨੇ ਚੂਹੜ ਚੱਕ ਦੀ ਟੀਮ ਨੂੰ ਹਰਾਇਆ | ਇਸ ਮੌਕੇ ਹੋਰਨਾਂ ਤੋ ਇਲਾਵਾ ਕਲੱਬ ਦੇ ਸਰਪ੍ਰਸਤ ਬਲਕਾਰ ਸਿੰਘ ਚੱਠਾ, ਬਲਦੇਵ ਸਿੰਘ ਸਾਬਕਾ ਸਰਪੰਚ ਕੋਟਲਾ ਸੂਰਜ ਮੱਲ, ਬਖਸੀਸ਼ ਸਿੰਘ ਝੀਤਾ, ਮੰਗਤ ਰਾਏ ਮੰਗੀ, ਡਾ ਦਵਿੰਦਰ ਸਿੰਘ,ਲਾਡੀ ਟਾਕ, ਮੰਗਤ ਰਾਮ (ਪੰਜਾਬ ਪੁਲੀਸ),ਸੀਤਾ ਰਾਮ ਠਾਕੁਰ, ਪਿੰਸੀਪਲ ਜਸਵੀਰ ਸਿੰਘ ਵਿਰਦੀ, ਰਾਇ ਜੈਨ, ਸਤਵੰਤ ਸਿੰਘ ਅਤੇ ਸਰਬਜੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ‘ਚ ਖੇਡ ਪ੍ਰੇਮੀ ਹਾਜ਼ਰ ਸਨ | ਪ੍ਰਧਾਨ ਨੇ ਦੱਸਿਆ ਕਿ 31 ਦਸੰਬਰ ਤੱਕ ਚੱਲਣ ਵਾਲੇ ਉਕਤ ਟੂਰਨਾਮੈਂਟ ‘ ਚ ਫੁੱਟਬਾਲ ਦੇ ਮੈਚਾਂ ਤੋ ਇਲਾਵਾ 10ਤੋ12 ਸਾਲ,13 ਤੋ 15 ਸਾਲ ਅਤੇ 16 ਸਾਲ ਉਮਰ ਵਰਗ ਦੇ ਬੱਚਿਆਂ ਦੀਆਂ ਦੌੜਾ ਵੀ ਖੇਡ ਪ੍ਰੇਮੀਆ ਦਾ ਖੂਬ ਮਨੋਰੰਜਨ ਕਰਨਗੀਆਂ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.