33 ਸਾਲ ਦੀ ਸਰਵਿਸ ਉਪਰੰਤ ਕਰਨੈਲ ਸਿੰਘ ਕੋਟਾਲਾ ਰਿਟਾਇਰਡ

0
557

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਸ੍ਰੀ ਕਰਨੈਲ ਸਿੰਘ ਸਹਾਇਕ ਜੂਨੀਅਰ ਇੰਜੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਵਿੱਚੋਂ ਆਪਣੀ 33 ਸਾਲ ਦੀ ਸਰਕਾਰੀ ਨੌਕਰੀ ਤੋਂ ਬਾਅਦ ਸਬ ਡਵੀਜਨ ਬਹਿਲੋਲਪੁਰ ਤੋਂ 31 ਦਸੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ | ਇਨ੍ਹਾਂ ਨੇ ਇਮਾਨਦਾਰੀ, ਲਗਨ ਨਾਲ ਸ਼ਾਨਦਾਰ ਬੇਦਾਗ ਸੇਵਾ ਨਿਭਾਈ ਇਨ੍ਹਾਂ ਦਾ ਜਨਮ 7 ਦਸੰਬਰ 1959 ਨੂੰ ਪਿਤਾ ਨੰਬਰਦਾਰ ਰਤਨ ਸਿੰਘ, ਮਾਤਾ ਮੁਖਤਿਆਰ ਕੌਰ ਦੇ ਘਰ ਪਿੰਡ ਕੋਟਾਲਾ ਵਿਖੇ ਹੋਇਆ | ਇਨ੍ਹਾਂ ਨੇ ਮੈਟਿ੍ਕ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਕੋਟਾਲਾ ਤੋਂ ਕੀਤੀ | 1981 ਵਿਚ ਆਪ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੌਰ ਵਰਕ ਚਾਰਜਰ ਸਬ ਡਵੀਜਨ ਕੋਹਾੜਾ ਵਿਖੇ ਭਰਤੀ ਹੋ ਕੇ ਸਰਕਾਰੀ ਸੇਵਾ ਵਿੱਚ ਆਏ | ਸਾਲ 1982 ਤੋਂ 1985 ਤੱਕ ਸਿਟੀ ਸਮਰਾਲਾ ਵਿਖੇ ਆਪ ਨੇ ਆਪਣੀ ਸੇਵਾ ਨਿਭਾਈ | 1985 ਵਿੱਚ ਆਪ ਤਰੱਕੀ ਕਰਕੇ ਸਹਾਇਕ ਲਾਇਨਮੈਨ ਬਣ ਗਏ | ਆਪ ਨੇ 1986 ਤੋਂ 2001 ਤੱਕ ਸਬ ਅਰਬਨ ਸਮਰਾਲਾ ਵਿਖੇ ਬਤੌਰ ਮੀਟਰ ਰੀਡਰ ਆਪਣੀਆਂ ਸੇਵਾਵਾਂ ਦਿੱਤੀਆਂ | ਸਾਲ 2001 ਵਿੱਚ ਆਪ ਦੀ ਬਦਲੀ ਮਾਛੀਵਾੜਾ ਸਬ ਡਵੀਜਨ ਵਿਖੇ ਹੋ ਗਈ ਜਿੱਥੇ ਆਪ ਨੇ 2013 ਤੱਕ ਆਪਣੀ ਸੇਵਾ ਨਿਭਾਈ | ਸਾਲ 2013 ਵਿੱਚ ਆਪ ਨੇ ਤਰੱਕੀ ਕਰਕੇ ਸਹਾਇਕ ਜੂਨੀਅਰ ਇੰਜਨੀਅਰ ਬਣਕੇ ਸਬ ਡਵੀਜਨ ਬਹਿਲੋਲਪੁਰ ਵਿਖੇ ਜੁਆਇੰਨ ਕੀਤਾ ਅਤੇ ਅੱਜ ਰਿਟਾਇਰ ਹੋਣ ਤੱਕ ਆਪ ਇੱਥੇ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਕਰਨੈਲ ਸਿੰਘ ਹਮੇਸ਼ਾਂ ਹੀ ਡਿਊਟੀ ਅਤੇ ਸਮੇਂ ਦੀ ਪਾਬੰਦ ਰਹੇ ਹਨ ਅਤੇ ਨਾਲ ਦੇ ਕਰਮਚਾਰੀਆਂ ਨੂੰ ਹਮੇਸ਼ਾਂ ਸਖਤ ਮਿਹਨਤ ਕਰਨ ਲਈ ਰਾਹ ਦਸੇਰਾ ਬਣਦੇ ਰਹੇ ਹਨ | ਇਨ੍ਹਾਂ ਦੀ ਘਰੇਲੂ ਜ਼ਿੰਦਗੀ ਹਮੇਸ਼ਾਂ ਸੰਘਰਸ਼ਸ਼ੀਲ ਰਹੀ | ਇਹ ਹਮੇਸ਼ਾਂ ਹੀ ਬੇਇਨਸਾਫੀ ਖਿਲਾਫ ਦਲੇਰੀ ਤੇ ਦਿ੍ੜਤਾ ਨਾਲ ਸੰਘਰਸ਼ ਕਰਦੇ ਰਹੇ | ਇਹ ਅੱਜ ਮਿਤੀ 30 ਦਸੰਬਰ 2017 ਨੂੰ ਸਟਾਫ ਵੱਲੋਂ ਸਬ ਡਵੀਜਨ ਬਹਿਲੋਲਪੁਰ ਵਿਖੇ ਨਿੱਘੀ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ | ਸ਼ਾਲਾ ਇਨ੍ਹਾਂ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਹੋਵੇ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.