ਕੈਪਟਨ ਸਰਕਾਰ ਵੱਲੋਂ ਲੋੜਵੰਦਾਂ ਨੂੰ ਪਲਾਟ ਦੇਣ ਦਾ ਫ਼ੈਸਲਾ ਸ਼ਲਾਘਾਯੋਗ ਕਦਮ-ਕਾਂਗਰਸੀ ਆਗੂ

0
428

ਕੁਹਾੜਾ/ਸਾਹਨੇਵਾਲ 31 ਦਿਸੰਬਰ(ਰਾਜੂ ਘੁਮੈਤ)–ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਅਮਲੀਜਾਮਾ ਪਹਿਨਾਉਾਦਿਆ ਲੋੜਵੰਦ ਤੇ ਬੇਘਰੇ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦਾ ਮੁਫ਼ਤ ਪਲਾਟ ਦੇਣ ਦਾ ਫ਼ੈਸਲਾ ਕੀਤਾ ਹੈ |ਜੋ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ ਅਤੇ ਕੈਪਟਨ ਸਰਕਾਰ ਦਾ ਇਹ ਜਰੂਰਤਮੰਦ ਪਰਿਵਾਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਹੈ |ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਹਲਕਾ ਸਾਹਨੇਵਾਲ ਦੇ ਅਧੀਂਨ ਪੈਦਾ ਪਿੰਡ ਘੁਮੈਤ ਦੇ ਨੰਬਰਦਾਰ ਭਾਗ ਸਿੰਘ,ਅਲਬੇਲ ਸਿੰਘ ਗਿੱਲ,ਤਾਰਾ ਸਿੰਘ ਚੀਮਾ,ਸਾਬਕਾ ਸਰਪੰਚ ਹਰਬੰਸ ਸਿੰਘ,ਹਰਫ਼ੂਲ ਸਿੰਘ,ਬਹਾਲ ਸਿੰਘ ਬਿੱਟੂ,ਭਰਪੂਰ ਸਿੰਘ ਹੁੰਦਲ ਆਦਿ ਵੱਲੋਂ ਕੀਤਾ ਗਿਆ |ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬੀਆਂ ਨਾਲ ਕੀਤੇ ਵਾਅਦੇ ਇਕ-ਇਕ ਕਰ ਕੇ ਪੂਰੇ ਕੀਤੇ ਜਾਣਗੇ |ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਹਲਕਾ ਸਾਹਨੇਵਾਲ ਦੀ ਨੁਮਾਇੰਦਗੀ ਕਰ ਰਹੀ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਹਲਕਾ ਅੰਦਰ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਅੰਦਰ ਹਲਕੇ ਦੇ ਸਮੂਹ ਪਿੰਡਾਂ ਅਤੇ ਸ਼ਹਿਰਾਂ’ਚ ਵਿਕਾਸ ਦੀ ਗਤੀ ਹੋਰ ਤੇਜ਼ੀ ਫੜ ਲਵੇਗੀ ਅਤੇ ਹਲਕਾ ਸਾਹਨੇਵਾਲ ਬੀਬੀ ਸਤਵਿੰਦਰ ਕੌਰ ਬਿੱਟੀ ਦੀ ਅਗਵਾਈ ਹੇਠ ਦਿਨੋਂ ਦਿਨ ਤਰੱਕੀ ਦੀਆਂ ਬਲੁੰਦੀਆਂ ਛੂਹੇਗਾ |ਇਸ ਮੌਕੇ ਉੁਨ੍ਹਾਂ ਨਾਲ ਕਈ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ |
ਕੈਪਸ਼ਨ-ਪਿੰਡ ਘੁਮੈਤ ਦੇ ਕਾਂਗਰਸੀ ਵਰਕਰ ਜਾਣਕਾਰੀ ਦਿੰਦੇ ਸਮੇਂ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.