ਨਵਾਂ ਸਾਲ ਮੁਬਾਰਕ …..

0
678

ਕਲੈਂਡਰ ਦਾ ਬਦਲਣਾ,
ਯੁੱਗ ਬਦਲਣਾ ਨਹੀਂ ਹੁੰਦਾ ।
ਕਲੈਂਡਰ ਤਾਂ,
ਸਕਿੰਟਾਂ ਮਿੰਟਾਂ ਘੰਟਿਆਂ,
ਮਹੀਨਿਆਂ ਤੇ ਸਾਲਾਂ ਦਾ
ਮੁਹਤਾਜ ਹੁੰਦੈ ।
ਜਿਸ ਨੂੰ ਤੁਸੀਂ
ਸਮੇਂ ਦੇ ਗੁਜਰਨ ਨਾਲ
ਕੰਧ ਤੋਂ ਬਦਲ ਦਿੰਦੇ ਹੋ ।
ਪਰ !
ਯੁੱਗ ਤਾਂ
ਉਸ ਛਿਣ ਬਦਲ ਦੈ ।
ਜਿਸ ਛਿਣ ਤੁਸੀਂ
ਖੁਦ ਬਦਲਣ ਦੀ
ਧਾਰ ਲੈਂਦੇ ਹੋ ।
ਉਸ ਛਿਣ ਤੋਂ ਹੀ
ਨਵਾਂ ਸਾਲ ਸ਼ੁਰੂ ਹੁੰਦੈ ।
ਤੁਸੀ ਆਪਣੇ ਆਪ ਨੂੰ,
ਬਦਲਣ ਦੇ ਸਮਰੱਥ ਹੋਵੋ,
ਇਸ ਆਸ ਨਾਲ,
ਨਵਾਂ ਸਾਲ ਮੁਬਾਰਿਕ।
ਪਿੰਡ ਤੇ ਡਾਕ- ਸ਼ੇਰਪੁਰ
148025 (ਸੰਗਰੂਰ )

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.