ਨਵੇਂ ਸਾਲ ਦੇ ਆਗਮਨ ਪੁਰਬ ‘ਤੇ ਵਿਦਿਆਰਥਣਾਂ ਨੂੰ ਗਰਮ ਸ਼ਾਲ ‘ਤੇ ਕੋਟੀਆਂ ਵੰਡੀਆਂ

0
515

ਭਦੌੜ 02 ਜਨਵਰੀ (ਵਿਕਰਾਂਤ ਬਾਂਸਲ) ਨਿਰਾਲੇ ਬਾਬਾ ਗਊਧਾਮ ਟਰੱਸਟ ਵੱਲੋਂ ਸਮਾਜਸੇਵੀ ਵਿਜੈ ਭਦੌੜੀਆ ਦੀ ਅਗਵਾਈ ਚ ਨਵੇਂ ਸਾਲ ਦੇ ਆਗਮਨ ਪੁਰਬ ‘ਤੇ 100 ਵਿਦਿਆਰਥਣਾਂ ਨੂੰ ਗਰਮ ਸ਼ਾਲ, ਕੋਟੀਆਂ ਅਤੇ ਲੋੜਵੰਦ ਅੱਸੀ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੇ ਮੁੱਖ ਮਹਿਮਾਨ ਇਨਕਮ ਟੈਕਸ ਦੇ ਕਮਿਸ਼ਨਰ ਮੈਡਮ ਗਗਨ ਕੁੰਦਰਾ ਧਰਮਪਤਨੀ ਘਣਸ਼ਿਆਮ ਥੋਰੀ ਡਿਪਟੀ ਕਮਿਸ਼ਨਰ ਬਰਨਾਲਾ ਸਨ | ਇਸ ਮੌਕੇ ਮੈਡਮ ਗਗਨ ਕੁੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਸਬਾ ਭਦੌੜ ਚ ਐਡੀ ਵੱਡੀ ਗਊਸ਼ਾਲਾ ਚਲਾਉਣੀ ਅਤੇ ਹਰ ਮਹੀਨੇ ਸਮਾਜਸੇਵਾ ਦੇ ਕੰਮ ਕਰਨੇ ਬਹੁਤ ਵੱਡਾ ਉਦਮ ਹੈ, ਜਿਸ ਲਈ ਸਮੁੱਚਾ ਟਰੱਸਟ ਵਧਾਈ ਦਾ ਪਾਤਰ ਹੈ | ਉਹਨਾਂ ਕਿਹਾ ਕਿ ਇੱਥੇ ਆ ਕੇ ਇੱਕ ਵੱਡੇ ਉਪਰਾਲੇ ਨੂੰ ਦੇਖਦਿਆਂ ਮੇਰੇ ਮਨ ਨੂੰ ਜੋ ਖੁਸ਼ੀ ਅਤੇ ਸਕੂਨ ਮਿਲਿਆ ਹੈ, ਉਸਨੂੰ ਸ਼ਬਦਾਂ ਚ ਬਿਆਨ ਕਰਨਾ ਮੁਸ਼ਕਿਲ ਹੈ | ਇਸ ਮੌਕੇ ਟਰੱਸਟ ਦੇ ਪ੍ਰਧਾਨ ਵਿਜੈ ਭਦੌੜੀਆ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਜੋ ਸਮਾਜਸੇਵਾ ਦਾ ਮਿਸ਼ਨ ਲੈ ਕੇ ਚੱਲੇ ਹਾਂ, ਉਹ ਦਿਨੋਂ-ਦਿਨ ਸਮਾਜਸੇਵੀਆਂ ਦੇ ਸਹਿਯੋਗ ਸਦਕਾ ਅੱਗੇ ਵੱਧ ਰਿਹਾ ਹੈ, ਜਿਸ ਲਈ ਸਮੁੱਚਾ ਟਰੱਸਟ ਸਮਾਜਸੇਵੀਆਂ ਦਾ ਤਹਿ ਦਿਲੋਂ ਧੰਨਵਾਦੀ ਹੈ | ਇਸ ਮੌਕੇ ਪ੍ਰਧਾਨ ਵਿਜੈ ਭਦੌੜੀਆ, ਸੈਕਟਰੀ ਰਘੂ ਨਾਥ ਜੈਨ, ਦੀਪਕ ਬਜਾਜ, ਭੋਲਾ ਜੈਨ, ਸੁਰਜੀਤ ਸੰਘੇੜਾ, ਧਰਮਿੰਦਰਪਾਲ ਪੱਪੂ ਭੱਠੇ ਵਾਲੇ, ਮੈਡਮ ਜੋਤੀ ਗਰਗ, ਮਾ: ਗਗਨਦੀਪ ਸਿੰਘ, ਬੀਰਬਲ ਦਾਸ ਗਰਗ, ਮਾ: ਸੁਰਜੀਤ ਸਿੰਘ ਬੁੱਘੀ, ਸਾਹਿਬ ਸਿੰਘ ਗਿੱਲ, ਡਾ. ਵਿਨੋਦ ਕੁਮਾਰ, ਰਮੇਸ਼ ਨੇਤਾ, ਡਾ. ਰਘਵੀਰ ਚੰਦ, ਐਡਵੋਕੇਟ ਇਕਬਾਲ ਸਿੰਘ ਗਿੱਲ, ਇੰਦਰ ਸਿੰਘ ਭਿੰਦਾ, ਰਜਿੰਦਰ ਗੁਪਤਾ, ਸਤੀਸ਼ ਤੀਸ਼ਾ, ਸੰਜੀਵ ਸੋਨਾ, ਭਗਵਾਨ ਦਾਸ, ਚਰਨ ਸਿੰਘ ਖੰਨਾ, ਮੱਘਰ ਸਿੰਘ ਰਾਮਗੜ੍ਹੀਆ, ਸੇਵਕ ਸਿੰਘ ਉਂਕਾਰ ਕੋਚ, ਬੱਬੀ ਸ਼ਰਮਾਂ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.