ਆਜ਼ਾਦ ਵੈੱਲਫ਼ੇਅਰ ਸੁਸਾਇਟੀ ਬਠਿੰਡਾ ਨੇ ਨਵੇਂ ਸਾਲ ਦੀ ਆਮਦ ‘ਤੇ ਬੁਰਜ ਮਹਿਮਾ ਦੀਆਂ ਸੰਗਤਾਂ ਨੂੰ ਕਰਵਾਈ ਸ੍ਰੀ ਅਮ੍ਰਿੰਤਸਰ ਸਾਹਿਬ ਦੀ ਯਾਤਰਾ

0
472

ਬਠਿੰਡਾ , 3 ਜਨਵਰੀ (ਗੈਵੀ ਮਾਨ) : ਨਵੇਂ ਸਾਲ ਦੀ ਆਮਦ ‘ਤੇ ਆਜ਼ਾਦ ਵੈੱਲਫ਼ੇਅਰ ਸੁਸਾਇਟੀ
(ਰਜਿ:) ਬਠਿੰਡਾ ਵੱਲੋਂ ਬੁਰਜ ਮਹਿਮਾ ਦੀਆਂ ਸੰਗਤਾਂ ਨੂੰ ਸ੍ਰੀ ਅਮ੍ਰਿੰਤਸਰ ਸਾਹਿਬ ਦੀ
ਯਾਤਰਾ ਕਰਵਾਈ ਗਈ । ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਰਵਿੰਦਰਜੀਤ ਕੌਰ,  ਕੈਸ਼ੀਅਰ ਅਮਨਦੀਪ
ਸਿੰਘ ਬਰਾੜ, ਪੀਆਰਓ ਬਲਵੰਤ ਸਿੰਘ , ਈਐੱਮ ਗੁਰਵਿੰਦਰ ਸਿੰਘ ਭੱਟੀ , ਮੈਂਬਰ ਗੁਰਸੇਵਕ ਸਿੰਘ
ਧਾਲੀਵਾਲ ਅਤੇ ਹਰਦੇਵ ਕੌਰ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਧ ਸੰਗਤ ਵੱਲੋਂ ਬੜੇ
ਅਦਬ ਨਾਲ ” ਬੋਲੇ ਸੋ ਨਿਹਾਲ – ਸਤਿ ਸ੍ਰੀ ਅਕਾਲ ” ਦਾ ਜੈਕਾਰਾ ਬੋਲ ਕੇ ਬੁਰਜ ਮਹਿਮਾ ਤੋਂ
ਸ੍ਰੀ ਅਮ੍ਰਿੰਤਸਰ ਸਾਹਿਬ ਵੱਲ ਬੱਸ ਨੂੰ ਰਵਾਨਾ ਕੀਤਾ ਗਿਆ । ਸ੍ਰੀ ਅਮ੍ਰਿੰਤਸਰ ਸਾਹਿਬ
ਪਹੁੰਚਣ ‘ਤੇ ਸਾਧ ਸੰਗਤ ਵੱਲੋਂ ਸਭ ਤੋਂ ਪਹਿਲਾਂ ਸ੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨ ਕੀਤੇ ਗਏੇ
ਅਤੇ ਅਕਾਲ ਪੁਰਖ਼ ਅੱਗੇ  ਅਰਦਾਸ ਕੀਤੀ ਗਈ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਤੇ ਖੇੜੇ ਲੇ ਕੇ
ਆਵੇ । ਕੋਈ ਵੀ ਇਸ ਸੰਸਾਰ ਵਿੱਚ ਭੁੱਖਾ ਨਾ ਸੌਂਵੇ ਹਰ ਇੱਕ ਨੂੰ ਰਿਜ਼ਕ ਨਸੀਬ ਹੋਵੇ।
ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਜਾਤ ਮਿਲੇ । ਅੌਰਤਾਂ ਅਤੇ ਬਜ਼ੁਰਗਾਂ ਨੂੰ ਸਤਿਕਾਰ ਮਿਲੇ।
ਦੇਸ਼ ਤਰੱਕੀ ਵੱਲ ਵਧੇ । ਸਭ ਨੂੰ ਰੁਜ਼ਗਾਰ ਮਿਲੇ। ਇਨਸਾਨੀਅਤ ਦੀ ਖੁਸ਼ਬੂ ਸੰਸਾਰ ਵਿੱਚ ਸਾਰੇ
ਪਾਸੇ ਫੈਲ ਜਾਵੇ ਤੇ ਵੈਰ ਵਿਰੋਧ ,ਈਰਖ਼ਾ , ਹਉਮੈਂ , ਗ਼ੁਮਾਨ ਆਦਿ ਬੁਰਾਈਆਂ ਖ਼ਤਮ ਹੋ ਜਾਣ
ਅਤੇ ਲੋਕ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੇ ਚੱਲਣ। ਸ੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨਾਂ
ਤੋਂ ਬਾਅਦ ਸਾਧ ਸੰਗਤ ਨੂੰ ਸ੍ਰੀ ਅਮ੍ਰਿੰਤਸਰ ਸਾਹਿਬ ਵਿੱਚ ਸਥਿਤ ਜ਼ਲਿਆਂ ਵਾਲਾ ਬਾਗ ਦਿਖਾਇਆ
ਗਿਆ ਜਿੱਥੇ ਅੰਗਰੇਜਾਂ ਵੱਲੋਂ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਵਾਪਸੀ ‘ਤੇ
ਸਾਧ ਸੰਗਤ ਨੂੰ ਹੋਰ ਵੀ ਵੱਖ-ਵੱਖ ਖ਼ੂਬਸੂਰਤ ਥਾਵਾਂ ਦੇ ਦਰਸ਼ਨ ਕਰਵਾਏ ਗਏ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.