ਸਵੱਛ ਭਾਰਤ ਅਭਿਆਨ ਤਹਿਤ ਪ੍ਰਾਇਮਰੀ ਸਕੂਲ ਬੱਚਿਆ ਨੇ ਜਾਗਰੂਕਤਾ ਰੈਲੀ ਕੱਢੀ ਕੈਪਸ਼ਨ : ਛੋਟੇ ਬੱਚਿਆ ਦੀ ਜਾਗਰੂਕਤਾ ਰੈਲੀ ਨੂੰ ਰਵਾਨਾ ਕਰਦੇ ਹੋਏ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਤੇ ਸਕੂਲ ਸਟਾਫ਼ |

0
666

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ 2 ਵਿਖੇ ਸਵੱਛ ਭਾਰਤ ਅਭਿਆਨ ਤਹਿਤ ਬੱਚਿਆਂ ਨੇ ਸਫਾਈ ਦੀ ਮਹੱਹਤਾ ਨੂੰ ਦਰਸਾਉਦੀ ਜਾਗਰੂਕਤਾ ਰੈਲੀ ਕੱਢੀ | ਜਾਗਰੂਕਤਾ ਰੈਲੀ ਨੂੰ ਨਗਰ ਕੌਸ਼ਲ ਦੇ ਕਾਰਜ ਸਾਧਕ ਅਫਸਰ ਜਸਵੀਰ ਸਿੰਘ ਤੇ ਸਕੂਲ ਮੁੱਖੀ ਲਖਵਿੰਦਰ ਸਿੰਘ ਗਰੇਵਾਲ ਨੇ ਹਰੀ ਝੰਡੀ ਦੇ ਰੈਲੀ ਨੂੰ ਰਵਾਨਾ ਕੀਤਾ | ਰੈਲੀ ਵਿਚ ਮੈਡਮ ਸੀਮਾ ਦੇਵੀ ਨੇ ਬੱਚਿਆ ਨੂੰ ਆਪਣੇ ਵਾਤਾਵਰਣ ਨੂੰ ਸਾਫ ਰਖੱਣ ਦੀ ਸੰੁਹ ਚੁਕਾਈ | ਛੋਟੇ ਬੱਚਿਆ ਨੇ ਆਪਣੀਆ ਤਿਆਰ ਕੀਤੀਆ ਪੇਟਿੰਗਾ ਸਫਾਈ ਨੂੰ ਦਰਸਾਉਦੇ ਹੋਏ ਮੋਟੋ ਚਾਰਟ ਤੇ ਤਖਤੀਆ ਹੱਥ ਵਿਚ ਚੁੱਕੀਆ ਹੋਈਆ ਸਨ | ਜਿਨ੍ਹਾ ਵਿਚ ਸਲੋਗਨ ਸਫਾਈ ਰਖੱਣ ਲਈ ਪ੍ਰੇਰਿਤ ਕਰ ਰਹੇ ਸਨ, ਇਹ ਰੈਲੀ ਗਰੋ ਕਾਲੌਨੀ,ਰੇਤਾ ਕਾਲੌਨੀ ਤੋ ਹੁੰਦੀ ਹੋਈ ਮਾਛੀਵਾੜਾ ਦੇ ਬਾਜਾਰ ਵਿਚ ਗਈ ਅਤੇ ਲੋਕਾ ਨੂੰ ਸਫਾਈ ਪ੍ਰਤੀ ਜਾਗਰੂਕ ਰਹਿਣ ਦਾ ਹੋਕਾ ਦਿੱਤਾ | ਬੱਚਿਆ ਨੇ ਕੂੜਾ ਨਹੀ ਫੈਲਾਵਾਗੇ,ਦੇਸ਼ ਨੂੰ ਸਗਰਗ ਬਣਾਵਾਗੇ ਅਤੇ ਸਾਰੇ ਰੋਗਾ ਦੀ ਇੱਕ ਦਵਾਈ ਆਲੇ ਦੁਆਲੇ ਰੱਖੋ ਸਫਾਈ ਦੇ ਨਾਅਰੇ ਵੀ ਲਗਾਏ | ਇਸ ਮੌਕੇ ਨਗਰ ਕੋਸ਼ਲ ਇੰਸਪੈਕਟਰ ਜਸਪਾਲ ਸਿੰਘ, ਚਰਨ ਕੰਵਲ ਕੱਲਬ ਦੇ ਮੈਬਰ ਪਕੰਜ ਬਾਸ਼ਲ,ਰਿਸੋਰਸ ਪਰਸਨ ਹਸਵਿੰਦਰ ਕੌਰ,ਮੈਡਮ ਕਮਲਜੀਤ ਕੌਰ,ਵਰਿੰਦਰ ਕੌਰ,ਸੁਖਦੇਵ ਸਿੰਘ ਬਿੱਟੂ, ਮੈਡਮ ਸੀਮਾ ਦੇਵੀ, ਨੇਹਾ ਸ਼ਰਮਾ, ਸਵੀਨਾ ਰਾਣੀ, ਹਰਪ੍ਰੀਤ ਕੌਰ ਅਤੇ ਪਰਮਜੀਤ ਕੌਰ ਤੇ ਮੋਟੀ ਵੇਟਰ ਮਨਮੋਹਣ ਸਿੰਘ ਵੀ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.