ਇਲਾਕੇ ਅੰਦਰ ਸਾਰੇ ਅਧੂਰੇ ਪਏ ਕੰਮ ਜਲਦੀ ਪੂਰੇ ਕੀਤੇ ਜਾਣਗੇ- ਸ਼ੇਰੋਵਾਲੀਆ

0
599

ਸ਼ਾਹਕੋਟ10 ਜਨਵਰੀ (ਪਿ੍ਤਪਾਲ ਸਿੰਘ)-ਕਾਂਗਰਸ ਸਰਕਾਰ ਨੇ ਆਪਣੇ ਕੀਤੇ ਵਾਦਿਆ ਤਹਿਤ ਇਲਾਕੇ ਅੰਦਰ ਕੰਮ ਕਰਨੇ ਸ਼ੁਰੂ ਕੀਤੇ ਹੋਏ ਹਨ | ਇਸੇ ਕੜੀ ਤਹਿਤ ਹੀ ਅੱਜ ਪਿੰਡ ਈਨੋਵਾਲ ਵਿਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋ ਸੀਵਰੇਜ਼ ਦਾ ਕੰਮ ਸੁਰੂ ਕਰਵਾ ਦਿੱਤਾ ਗਿਆ ਹੈ | ਇਸ ਮੌਕੇ ਸ਼ੇਰੋਵਾਲੀਆ ਨੇ ਕਿਹਾ ਕਿ ਇਲਾਕੇ ਦੇ ਸਾਰੇ ਅਧੂਰੇ ਪਏ ਕੰਮ ਜਲਦੀ ਪੂਰੇ ਕੀਤੇ ਜਾਣਗੇ ਅਤੇ ਜਿਸ ਤਰ੍ਹਾ ਸਰਕਾਰ ਵਲੋ ਹੋਰ ਗ੍ਰਾਂਟ ਆੳਾੁਦੀ ਜਾਵੇਗੀ ਉਸੇ ਤਰ੍ਹਾਂ ਹੋਰ ਨਵੇਂ ਕੰਮ ਵੀ ਜਲਦੀ ਸ਼ੁਰੂ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਇਸ ਪਿਛੜੇ ਇਲਾਕੇ ਨੂੰ ਜਲਦੀ ਹੀ ਵਿਕਸਤ ਕੀਤਾ ਜਾਵੇਗਾ | ਉਨ੍ਹਾਂ ਅਕਾਲੀ -ਭਾਜਪਾ ਸਰਕਾਰ ਦੀ ਗੱਲ ਕਰਦਿਆ ਕਿਹਾ ਕਿ ਇਨ੍ਹਾਂ ਨੇ ਇਲਾਕੇ ਅੰਦਰ ਸਿਰਫ ਨਾ ਵਜੋ ਹੀ ਕੰਮ ਕਰਵਾਏ ਹਨ,ਜਦੋ ਕਿ 10 ਸਾਲਾਂ ਦੇ ਰਾਜ ਅੰਦਰ ਵੀ ਆਮ ਲੋਕ ਦੁਖੀ ਦਿਖਾਈ ਦਿੰਦੇ ਹਨ | ਲਾਡੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸਿਰਫ ਨਜ਼ਾਇਜ ਪਰਚਿਆ ਤੋ ਇਲਾਵਾ ਕੁਝ ਨਹੀ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੈਪਟਨ ਦੀ ਸਰਕਾਰ ਹੀ ਪੰਜਾਬ ਨੂੰ ਖੁਸ਼ਹਾਲੀ ਵਲ ਲੈ ਕੇ ਜਾਵੇਗੀ | ਇਸ ਮੌਕੇ ਹੋਰਨਾਂ ਤੋ ਇਲਾਵਾ ਰਜਿੰਦਰ ਸਿੰਘ ਰਾਣਾ ਸਾਬਕਾ ਪੰਚ, ਸਰਪੰਚ ਪਰਮਜੀਤ ਕੌਰ,ਖੁਸ਼ਦੇਵ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ,ਕਸ਼ਮੀਰ ਸਿੰਘ, ਰਵਿੰਦਰ ਸਿੰਘ,ਸੁਰਿੰਦਰ ਸਿੰਘ, ਕੁਲਵਿੰਦਰ ਕੌਰ,ਅਮਰਦੀਪ, ਗੁਰਮੇਜ ਕੁਮਾਰ,ਉਜਾਗਰ ਰਾਮ ਪੰਚ, ਸਰਬਜੀਤ ਪੰਚ,ਲਛਮਣ ਦਾਸ ਪੰਚ, ਲਾਲ ਚੰਦ ਸਾਬਕਾ ਪੰਚ, ਕੁਲਜੀਤ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਸੁਖਦੀਪ ਸਿੰਘ ਕੰਗ ਪੀਏ ਲਾਡੀ ਸੋਰੋਵਾਲੀਆ, ਮੋਹਨ ਸਿੰਘ,ਦਲਜੀਤ ਸਿੰਘ, ਰਾਜ ਕੁਮਾਰ ਰਾਜੂ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.