ਗੁਰਮਤਿ ਸੰਗੀਤ ਸਭਾ ਵਲੋ ਭੇਂਟਾ ਰਹਿਤ ਗੁਰਮਤਿ ਸਮਾਗਮ ਕੀਤੇ ਜਾਣਗੇ -ਹਰਦੀਪ ਸਿੰਘ ਖਾਲਸਾ

0
729

ਸ਼ਾਹਕੋਟ 10 ਜਨਵਰੀ (ਪਿ੍ਤਪਾਲ ਸਿੰਘ) -ਗੁਰਸਿੱਖੀ ਨੂੰ ਪ੍ਰਫੁਲਤ ਕਰਨ ਲਈ ਸ਼ਾਹਕੋਟ ਇਲਾਕੇ ਅੰਦਰ ਹੁਣ ਗੁਰਮਤਿ ਸੰਗੀਤ ਸਭਾ ਵਲੋ ਭੇਂਟਾ ਰਹਿਤ ਗੁਰਮਤਿ ਸਮਾਗਮ ਕੀਤੇ ਜਾਣਗੇ | ਉਕਤ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆ ਸੰਸਥਾ ਦੇ ਮੁੱਖੀ ਭਾਈ ਹਰਦੀਪ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ ਨੌਜਵਾਨ ਪੀੜੀ ਨੂੰ ਗੁਰਸਿੱਖੀ ਨਾਲ ਜੋੜਿਆ ਜਾਵੇ | ਉਨ੍ਹਾਂ ਕਿਹਾ ਉਹ ਭਲਾਈ ਦੇ ਕੰਮਾਂ ਦੇ ਨਾਲ- ਨਾਲ ਬੱਚਿਆ ਲਈ ਸੰਗੀਤ ਦੀਆ ਕਲਾਸਾਂ ਦਾ ਪ੍ਰਬੰਧ ਅਤੇ ਸਮਾਗਮਾਂ ਤੋ ਇਕੱਠੀ ਹੋਈ ਮਾਇਆ ਲੋੜਵੰਦ ਬੱਚਿਆ ਦੀ ਪੜਾਈ ਲਈ ਖਰਚ ਕੀਤੀ ਜਾਵੇਗੀ | ਉਨ੍ਹਾਂ ਨੌਜਵਾਨ ਨੂੰ ਨਸ਼ਿਆ ਤੋ ਸੁਚੇਤ ਰਹਿ ਕਿ ਅੰਮਿ੍ਤ ਛੱਕਕੇ ਗੁਰੂ ਲੜ ਲੱਗਣਾਂ ਚਾਹੀਦਾ ਹੈ | ਇਸ ਮੌਕੇ ‘ਤੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਖਾਲਸਾ, ਸਕੱਤਰ ਭਾਈ ਸਰਬਜੀਤ ਸਿੰਘ ਢੰਡੋਵਾਲ, ਭਾਈ ਹਰਵਿੰਦਰ ਸਿੰਘ ਸ਼ਾਹਕੋਟ, ਭਾਈ ਅੰਮਿ੍ਤਪਾਲ ਸਿੰਘ,ਭਾਈ ਸਰਬਜੀਤ ਸਿੰਘ ਸ਼ਾਹਕੋਟ, ਭਾਈ ਮਨਮੀਤ ਸਿੰਘ, ਭਾਈ ਰੇਸ਼ਮ ਸਿੰਘ , ਪਿ੍ਤਪਾਲ ਸਿੰਘ ਪ੍ਰਧਾਨ ਹਾਊਸਫੈਡ, ਭਾਈ ਸੁਰਿੰਦਰ ਸਿੰਘ ਖਾਲਸਾ, ਭਾਈ ਕਿਰਨਦੀਪ ਸਿੰਘ, ਭਾਈ ਪ੍ਰਭਪਾਲ ਸਿੰਘ ਹਾਜ਼ਰ ਸਨ | ਕੈਪਸ਼ਨ-ਗੁਰਮਤਿ ਸੰਗੀਤ ਸਭਾ ਸ਼ਾਹਕੋਟ (ਰਜਿ) ਦੇ ਅਹੁੱਦੇਦਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.