ਰੋਟਰੀ ਕਲੱਬ ਮਿਡ ਟਾਊਨ ਵੱਲੋਂ ਲੋਹੜੀ ਦਾ ਤਿਓਹਾਰ ਮਨਾਇਆ ਗਿਆ

0
475

ਮਾਲੇਰਕੋਟਲਾ 10 ਜਨਵਰੀ () ਸਥਾਨਕ ਮਾਲੇਰਕੋਟਲਾ ਕਲੱਬ ਵਿਖੇ ਰੋਟਰੀ ਕਲੱਬ ਮਿਡ ਟਾਊਨ ਮਾਲੇਰਕੋਟਲਾ ਵੱਲੋਂ ਪ੍ਧਾਨ ਮਹਿੰਦਰ ਸਿੰਘ ਪਰੂਥੀ ਦੀ ਅਗਵਾਈ ਹੇਠ ਲੋਹੜੀ ਦਾ ਤਿਓਹਾਰ ਧੂਮ-ਧਾਮ ਨਾਲ ਮਨਾਇਆ ਗਿਆ| ਇਸ ਮੌਕੇ ਸ.ਪਰੂਥੀ ਨੇ ਨਵੇਂ ਸਾਲ ਅਤੇ ਲੋਹੜੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਲੋਹੜੀ ਦਾ ਤਿਓਹਾਰ ਪੰਜਾਬ ਵਿਚ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ| ਉਨ੍ਹਾਂ ਕਿਹਾ ਕਿ ਸਾਨੰੂ ਬੇਟਿਆਂ ਦੇ ਨਾਲ ਨਾਲ ਬੇਟੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ| ਇਸ ਮੌਕੇ ਸਮਾਗਮ ਵਿਚ ਰੋਟੇਰੀਅਨ ਔਰਤਾਂ ਵੱਲੋਂ ਗਿੱਧਾ ਅਤੇ ਲੋਹੜੀ ਦੀ ਬੋਲੀਆਂ ਪਾਈਆਂ ਗਈਆਂ| ਹਾਜ਼ਰ ਰੋਟਰੀ ਮੈਂਬਰਾਂ ਵੱਲੋਂ ਧੂਨੀ ਵਿੱਚ ਤੀਲ ਚੌਲ ਪਾ ਕੇ ਬੁਰਾਈ ਦੇ ਖਾਤਮੇ ਦੀ ਆਹੂਤੀ ਪਾਈ ਗਈ| ਇਸ ਮੌਕੇ ਲੱਕੀ ਕਪਲ ਦਾ ਸਨਮਾਨ ਹਰਦੀਪ ਸਿੰਘ ਪਾਹਵਾ ਅਤੇ ਹਰਪੀ੍ਤ ਕੌਰ ਪਾਹਵਾ ਨੰੂ ਦਿੱਤਾ ਗਿਆ| ਸਮਾਗਮ ਦੌਰਾਨ ਜਯੋਤੀ ਆਹੂਜਾ ਪਤਨੀ ਰੋਹੀਤ ਆਹੂਜਾ ਵੱਲੋਂ ਪੇਸ਼ ਕੀਤੇ ਗਏ ਮੰਨੋਰਜਕ ਮੁਕਾਬਲੇ ਨੇ ਹਾਜਰੀਨ ਦਾ ਮਨ ਮੋਹ ਲਿਆ| ਸਮਾਗਮ ਨੂੰ ਸੰਬੋਧਨ ਕਰਦਿਆਂ ਸਕੱਤਰ ਰਾਜ ਕੁਮਾਰ ਜਿੰਦਲ ਅਤੇ ਸ਼ੀ੍ ਯਸ਼ਪਾਲ ਆਹੂਜਾ ਨੇ ਕਲੱਬ ਵੱਲੋਂ ਪਿਛਲੇ ਮਹੀਨੇ ਵਿਚ ਕੀਤੇ ਸਮਾਜ ਸੇਵੀ ਕੰਮਾਂ ਦਾ ਚਾਣਨਾ ਪਾਇਆ| ਇਸ ਮੌਕੇ ਪ੍ਧਾਨ ਮਹਿੰਦਰ ਸਿੰਘ ਪਰੂਥੀ ਦੀ ਪਤਨੀ ਰੋਟੇਰੀਅਨ ਇੰਦਰਜੀਤ ਕੌਰ ਪਰੂਥੀ ਦਾ ਜਨਮ ਦਿਨ ਕੇਕ ਵੀ ਕੱਟਿਆ ਗਿਆ| ਇਸ ਮੌਕੇ ਸਕੱਤਰ ਰਾਜ ਕੁਮਾਰ ਜਿੰਦਲ, ਮਦਨ ਮੋਹਨ ਅਨੇਜਾ, ਯਸ਼ਪਾਲ ਆਹੂਜਾ, ਹੰਸਰਾਜ ਡੁਡੇਜਾ, ਸੁਖਪਾਲ ਗਰਗ, ਸੱਤਪਾਲ ਗਰਗ, ਵਿਨੋਦ ਜੈਨ, ਅਨਿਲ ਕਥੂਰੀਆ, ਰਾਮ ਦਾਸ ਕਿੰਗਰ, ਦੀਪਕ ਜੈਨ, ਮਹਿੰਦਰ ਪਾਲ, ਪਾਰਸ ਜੈਨ, ਭੂਪੇਸ਼ ਜੈਨ, ਕਮਲਜੀਤ ਸਿੰਘ ਪਾਹਵਾ, ਦਰਸ਼ਨ ਮਿੱਤਲ ਆਦਿ ਹਾਜਰ ਸਨ|

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.